ਇਸ ਵਾਰ ਖ਼ਤਰਨਾਕ ਹੋਏਗਾ ਬਿੱਗ ਬੌਸ ਦੇ ‘ਵੀਕ ਐਂਡ ਕਾ ਵਾਰ’
ਏਬੀਪੀ ਸਾਂਝਾ | 13 Oct 2018 01:01 PM (IST)
ਮੁੰਬਈ: ਬਿੱਗ ਬੌਸ ‘ਚ ਇਸ ਹਫ਼ਤੇ ਸਲਮਾਨ ਖ਼ਾਨ ਘਰਦਿਆਂ ਦੀ ਚੰਗੀ ਕਲਾਸ ਲੈਣਗੇ। ਸੋਸ਼ਲ ਮੀਡੀਆ ‘ਤੇ ਇਸ ਦੀ ਇੱਕ ਝਲਕ ਵਾਇਰਲ ਹੋ ਰਹੀ ਹੈ। ਇਸ ਵਾਰ ਤਾਂ ਸ਼ੋਅ ‘ਚ ਕਾਜੋਲ ਵੀ ਗੈਸਟ ਬਣ ਕੇ ਆ ਰਹੀ ਹੈ, ਜਿਸ ਨੂੰ ਦੇਖ ਕੇ ਦੀਪਕ ਤੇ ਉਰਵਸ਼ੀ ‘ਤੇ ਐਕਟਿੰਗ ਦਾ ਬੁਖਾਰ ਚੜ੍ਹਣ ਵਾਲਾ ਹੈ। ਐਵੀਕਸ਼ਨ ਦੀ ਗੱਲ ਕੀਤੀ ਜਾਏ ਤਾਂ ‘ਦ ਖ਼ਬਰੀ’ ਦੇ ਇੱਕ ਟਵੀਟ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਸ਼ੋਅ ਚੋਂ ਇਸ ਵਾਰ ਨੇਹਾ ਪੇਂਡਸੇ ਬਾਹਰ ਹੋਣ ਵਾਲੀ ਹੈ ਤੇ ਉਹ ਸਲਮਾਨ ਨਾਲ ਸਟੇਜ ਸ਼ੇਅਰ ਕਰੇਗੀ। ਨੇਹਾ ਦੀਪਿਕਾ ਨੂੰ ਚੰਗਾ ਖੇਡਣ ਦੀ ਸਲਾਹ ਵੀ ਦਵੇਗੀ। ਉਂਝ ਨੇਹਾ ਦੇ ਇੰਨੀ ਜਲਦੀ ਬਾਹਰ ਜਾਣ ਨਾਲ ਸਭ ਨੂੰ ਜ਼ਬਰਦਸਤ ਝਟਕਾ ਮਿਲਣ ਵਾਲਾ ਹੈ। ਜਿਸ ਨਾਲ ਘਰ ‘ਚ ਰਹਿ ਰਹੇ ਸੈਲੇਬਸ ਦੀਆਂ ਵੀ ਅੱਖਾਂ ਖੁੱਲ੍ਹ ਜਾਣਗੀਆਂ ਕਿ ਘਰ ‘ਚ ਰਹਿਣਾ ਐਨਾ ਵੀ ਸੌਖਾ ਨਹੀਂ। ਉੱਧਰ ਦੂਜੇ ਪਾਸੇ ਵੱਡਾ ਧਮਾਕਾ ਸ਼ੋਅ ‘ਚ ਅਨੂਪ ਤੇ ਸ਼੍ਰੀਸੰਤ ਦੀ ਵਾਈਲਡ ਕਾਰਡ ਐਂਟਰੀ ਨਾਲ ਹੋਵੇਗਾ। ਦ ਖ਼ਬਰੀ ਦੀ ਇੱਕ ਹੋਰ ਪੋਸਟ ਤੋਂ ਖੁਲਾਸਾ ਹੋਇਆ ਹੈ ਕਿ ਸ਼ੋਅ ‘ਚ ਇਸ ਵਾਰ ਅਨੂਪ ਜਲੋਟਾ ਤੇ ਸ਼੍ਰੀਸੰਤ ਨੂੰ ਸਿੱਧਾ ਬਿੱਗ ਬੌਸ ਦੇ ਘਰ ‘ਚ ਰੀ-ਐਂਟਰੀ ਮਿਲ ਰਹੀ ਹੈ। ਇਸ ਨਾਲ ਗੇਮ ਦਾ ਰੋਮਾਂਚ ਹੋਰ ਵਧ ਜਾਵੇਗਾ।