Nira Chhantyal Died in Nepal Plane Crash : ਨੇਪਾਲ ਦੇ ਪੋਖਰਾ ਇਲਾਕੇ ਵਿੱਚ ਐਤਵਾਰ ਨੂੰ ਹੋਏ ਦਰਦਨਾਕ ਜਹਾਜ਼ ਹਾਦਸੇ ਦੀ ਘਟਨਾ ਫਿਲਹਾਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਭਿਆਨਕ ਜਹਾਜ਼ ਹਾਦਸੇ ਨੂੰ ਲੈ ਕੇ ਹਰ ਪਾਸੇ ਸੁਰਖੀਆਂ ਹਨ। ਇਸ ਜਹਾਜ਼ ਹਾਦਸੇ 'ਚ 68 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਖ਼ਬਰ  ਇਹ ਵੀ ਆ ਰਹੀ ਹੈ ਕਿ ਨੇਪਾਲ ਦੀ ਮਸ਼ਹੂਰ ਲੋਕ ਗਾਇਕ ਨੀਰਾ ਛੰਤਿਆਲ ਦੀ ਵੀ ਇਸ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਜਿਸ ਦੀ ਪੁਸ਼ਟੀ ਉਸ ਦੀ ਭੈਣ ਹੀਰਾ ਚੰਤਿਆਲ ਸ਼ੇਰਚਨ ਨੇ ਕੀਤੀ ਹੈ।

 

ਇਹ ਵੀ ਪੜ੍ਹੋ : ਰੈਸਕਿਊ ਆਪਰੇਸ਼ਨ ਟੀਮ ਨੂੰ ਮਿਲਿਆ ਬਲੈਕ ਬਾਕਸ, ਹੁਣ ਪਤਾ ਲੱਗੇਗਾ ਕਿਵੇਂ ਹੋਇਆ ਜਹਾਜ਼ ਕ੍ਰੈਸ਼


 ਨੇਪਾਲ ਜਹਾਜ਼ ਹਾਦਸੇ ਵਿੱਚ ਨੀਰਾ ਛੰਤਿਆਲ ਦੀ ਮੌਤ 

ਦਰਅਸਲ, ਡੀਐਨਏ ਰਿਪੋਰਟ ਦੇ ਅਨੁਸਾਰ ਨੀਰਾ ਛੰਤਿਆਲ ਦੀ ਭੈਣ ਹੀਰਾ ਨੇ ਜਾਣਕਾਰੀ ਦਿੱਤੀ ਹੈ ਕਿ ਨੇਪਾਲ ਦੇ ਪੋਖਰਾ 'ਚ ਜੋ ਯਤੀ ਏਅਰਲਾਈਨਜ਼ ਦੇ ਏਟੀਆਰ-72 ਜਹਾਜ਼ ਹਾਦਸਾਗ੍ਰਸਤ ਹੋਇਆ ਹੈ ,ਉਸ ਵਿੱਚ ਉਸ ਦੀ ਭੈਣ ਅਤੇ ਗਾਇਕਾ ਨੀਰਾ ਛੰਤਿਆਲ ਵੀ ਸਵਾਰ ਸੀ। ਨੀਰਾ ਛੰਤਿਆਲ ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਪੋਖਰਾ 'ਚ ਨੇਪਾਲ ਚੰਤਿਆਲ ਯੂਥ ਐਸੋਸੀਏਸ਼ਨ ਵਲੋਂ ਆਯੋਜਿਤ ਪ੍ਰੋਗਰਾਮ 'ਚ ਹਿੱਸਾ ਲੈਣ ਜਾ ਰਹੀ ਸੀ। ਇਸ ਪ੍ਰੋਗਰਾਮ 'ਚ ਨੀਰਾ ਛੰਤਿਆਲ ਨੇ ਮਿਊਜ਼ਿਕ ਸ਼ੋਅ ਕਰਨਾ ਸੀ। ਦੱਸਿਆ ਜਾਂਦਾ ਹੈ ਕਿ ਨੀਰਾ ਛੰਤਿਆਲ ਦੀ ਫੈਨ ਫਾਲੋਇੰਗ ਬਹੁਤ ਜ਼ਿਆਦਾ ਸੀ। ਅਜਿਹੇ 'ਚ ਨੀਰਾ ਛੰਤਿਆਲ ਦੀ ਮੌਤ ਦੀ ਖਬਰ ਸੁਣ ਕੇ ਉਨ੍ਹਾਂ ਦੇਫੈਨਜ਼ ਦਾ ਦਿਲ ਜ਼ਰੂਰ ਟੁੱਟ ਗਿਆ।

 



ਨੀਰਾ ਛੰਤਿਆਲ ਨੇ ਆਪਣੀ ਆਖਰੀ ਪੋਸਟ ਵਿੱਚ ਲਿਖੀ ਇਹ ਗੱਲ 


ਨੇਪਾਲ ਜਹਾਜ਼ ਹਾਦਸੇ ਤੋਂ ਇੱਕ ਦਿਨ ਪਹਿਲਾਂ ਲੋਕ ਗੀਤ ਗਾਇਕ ਨੀਰਾ ਛੰਤਿਆਲ (Nira Chhantyal) ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ 'ਤੇ ਇੱਕ ਤਾਜ਼ਾ ਪੋਸਟ ਸਾਂਝੀ ਕੀਤੀ। ਇਸ ਪੋਸਟ ਰਾਹੀਂ ਨੀਰਾ ਛੰਤਿਆਲ ਨੇ ਫੈਨਜ਼ ਨੂੰ ਮਕਰ ਸੰਕ੍ਰਾਂਤੀ ਦੀ ਵਧਾਈ ਦਿੱਤੀ ਸੀ। ਇਸ ਦੇ ਨਾਲ ਹੀ ਨੀਰਾ ਛੰਤਿਆਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਵੀ ਕਿਹਾ ਸੀ ਕਿ ਉਹ ਐਤਵਾਰ ਨੂੰ ਪੋਖਰਾ 'ਚ ਮੌਜੂਦ ਹੋਵੇਗੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਨੀਰਾ ਛੰਤਿਆਲ ਦੀ ਇਹ ਫੇਸਬੁੱਕ ਪੋਸਟ ਉਸ ਦੀ ਜ਼ਿੰਦਗੀ ਦੀ ਆਖਰੀ ਪੋਸਟ ਬਣ ਜਾਵੇਗੀ।