ਹੁਣ ਮੋਗਲੀ 'ਚ ਜੈਕੀ, ਅਨਿਲ, ਅਭਿਸ਼ੇਕ ਤੇ ਮਾਧੁਰੀ ਦਾ ਤੜਕਾ
ਏਬੀਪੀ ਸਾਂਝਾ | 21 Nov 2018 11:58 AM (IST)
ਮੁੰਬਈ: ਦੁਨੀਆ ‘ਚ ਅੱਜਕਲ੍ਹ ਡਿਜੀਟਲ ਪਲੇਟਫਾਰਮ ਕਾਫੀ ਅੱਗੇ ਵਧ ਰਿਹਾ ਹੈ। ਡਿਜੀਟਲ ਪਲੇਟਫਾਰਮ ‘ਤੇ ਅਜੇ ਨੈੱਟਫਲਿਕਸ ਤੇ ਐਮਜ਼ੌਨ ਪ੍ਰਾਈਮ ਦਾ ਕਬਜ਼ਾ ਹੈ ਜਿਸ ‘ਚ ਜਲਦੀ ਹੀ ਐਪਲ ਵੀ ਕੁੱਦਣ ਵਾਲਾ ਹੈ। ਇਸ ਦੇ ਨਾਲ ਹੀ ਨੈੱਟਫਲਿਕਸ ਆਪਣੇ ਸਬਸਕ੍ਰਾਈਬਰ ਵਧਾਉਣ ਲਈ ਹੁਣ ਆਪਣੇ ਪਲੇਟਫਾਰਮ ‘ਚ ਬੱਚਿਆਂ ਦਾ ਫੇਵਰੇਟ ‘ਮੋਗਲੀ’ ਰਿਲੀਜ਼ ਕਰਨ ਵਾਲਾ ਹੈ। ਜੀ ਹਾਂ, ਹੁਣ 'ਮੋਗਲੀ: ਲੈਜੇਂਡ ਆਫ ਦ ਜੰਗਲ' ਨੈੱਟਫਲੀਕਸ ‘ਤੇ 7 ਦਸੰਬਰ ਨੂੰ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਹਿੰਦੀ ਵਰਜ਼ਨ ‘ਚ ਬਾਲੀਵੁੱਡ ਦੇ ਕਲਾਸਿਕ ਸਟਾਰਸ ਆਪਣੀ ਆਵਾਜ਼ ਦਿੰਦੇ ਨਜ਼ਰ ਆਉਣਗੇ। ਫ਼ਿਲਮ ਦੇ ਫੇਵਰੇਟ ਕਿਰਦਾਰ ਸ਼ੇਰਖ਼ਾਨ ਨੂੰ ਜੈਕੀ ਸ਼ਰੌਫ ਨੇ ਆਵਾਜ਼ ਦਿੱਤੀ ਹੈ, ਜਦਕਿ ਬੱਲੂ ਨੂੰ ਅਨਿਲ ਕਪੂਰ ਨੇ ਆਵਾਜ਼ ਦਿੱਤੀ ਹੈ। ਇੰਨਾ ਹੀ ਨਹੀਂ ਇਸ ਫ਼ਿਲਮ ‘ਚ ਬਘੀਰਾ ਨੂੰ ਜੂਨੀਅਰ ਬੱਚਨ ਅਭਿਸ਼ੇਕ ਆਵਾਜ਼ ਦੇ ਰਹੇ ਹਨ ਤੇ ‘ਧੱਕ ਧੱਕ ਗਰਲ’ ਮਾਧੁਰੀ ਦੀ ਆਵਾਜ਼ ਵੀ ਫ਼ਿਲਮ ‘ਚ ਸੁਣਨ ਨੂੰ ਮਿਲੇਗੀ। ਫ਼ਿਲਮ ਜਿੱਥੇ 7 ਦਸੰਬਰ ਨੂੰ ਰਿਲੀਜ਼ ਹੈ, ਉੱਥੇ ਹੀ ਇਸ ਨੂੰ ਵਿਦੇਸ਼ਾਂ ‘ਚ ਕੁਝ ਥਿਏਟਰਾਂ ‘ਚ 29 ਨਵੰਬਰ ਨੂੰ ਰਿਲੀਜ਼ ਕੀਤਾ ਜਾਣਾ ਹੈ।