ਚੰਡੀਗੜ੍ਹ: ਇਸ ਹਫਤੇ ਕਈ ਨਵੇਂ ਗੀਤ ਰਿਲੀਜ਼ ਹੋਏ ਹਨ। ਸਭ ਤੋਂ ਪਹਿਲਾਂ ਗੱਲ਼ ਕਰਦੇ ਹਾਂ ਫ਼ਿਲਮ 'ਲਵ ਆਜ ਕੱਲ' ਦੇ ਦੂਸਰਾ ਗੀਤ 'ਹਾਂ ਮੈਂ ਗਲਤ' ਦੀ। ਇਸ ਗੀਤ ਵਿੱਚ ਕਾਰਤਿਕ ਤੇ ਸਾਰਾ ਅਲੀ ਖ਼ਾਨ ਦੀ ਕੈਮਿਸਟ੍ਰੀ ਦਿਖੀ। ਫ਼ਿਲਮ 'ਲਵ ਆਜ ਕੱਲ' 14 ਫਰਵਰੀ ਨੂੰ ਰਿਲੀਜ਼ ਹੋਏਗੀ।

2. ਇਸੇ ਤਰ੍ਹਾਂ ਵੈਡਿੰਗ ਸੀਜ਼ਨ 'ਤੇ ਸ਼ੈਰੀ ਮਾਨ ਦਾ 'ਵੈਡਿੰਗ ਸੌਂਗ' ਰਿਲੀਜ਼ ਹੋਇਆ ਹੈ। ਸ਼ੈਰੀ ਮਾਨ ਦੇ ਗੀਤ 'ਵੈਡਿੰਗ ਸੌਂਗ' 'ਤੇ ਖੂਬ ਭੰਗੜੇ ਪੈਣਗੇ। ਭਿੰਦਰ ਬੁਰਜ ਦੀ ਕਲਮ ਤੇ ਇੰਦਰ ਧਮੂ ਦਾ ਸੰਗੀਤ ਹੈ।



3. ਫ਼ਿਲਮ 'ਮਲੰਗ' ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ। ਵੇਦ ਸ਼ਰਮਾ ਦੀ ਆਵਾਜ਼ ਤੇ ਸੰਗੀਤ ਹੈ। ਫ਼ਿਲਮ 'ਮਲੰਗ' 7 ਫਰਵਰੀ ਨੂੰ ਪਰਦੇ 'ਤੇ ਉਤਰੇਗੀ।

4. ਇਸ ਤੋਂ ਇਲਾਵਾ ਭਾਵੁਕ ਕਰਨ ਵਾਲਾ ਸੱਜਣ ਅਦੀਬ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਗੀਤ ਦਾ ਟਾਈਟਲ 'ਇਸ਼ਕ ਤੋਂ ਵੱਧ ਕੇ' ਹੈ। ਬੱਬੂ ਦੀ ਕਲਮ ਤੇ ਮਿਕਸ ਸਿੰਘ ਦਾ ਸੰਗੀਤ ਹੈ।

5. ਸੋਨਮ ਬਾਜਵਾ ਦਾ ਬਾਲੀਵੁੱਡ 'ਚ ਜਲਵਾ ਵੇਖਣ ਨੂੰ ਮਿਲਿਆ। ਉਸ ਨੇ ਫ਼ਿਲਮ 'ਸਟ੍ਰੀਟ ਡਾਂਸਰ 3D' ਦੇ ਗਾਣੇ 'ਚ ਖੂਬ ਭੰਗੜਾ ਪਾਇਆ। ਦਰਅਸਲ ਪੰਜਾਬੀ ਗੀਤ 'ਸੀਪ ਸੀਪ' ਰਿਕਰੀਏਟ ਕੀਤਾ ਗਿਆ ਹੈ। ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਨੇ ਆਵਾਜ਼ ਦਿੱਤੀ ਹੈ।