ਅੰਮ੍ਰਿਤਸਰ: ਅੰਮ੍ਰਿਤਸਰ ਦੀ ਡਰੱਗ ਫੈਕਟਰੀ ਕੇਸ 'ਚ ਅਕਾਲੀ ਦਲ ਤੇ ਕਾਂਗਰਸੀ ਨੇਤਾ ਵੀ ਅੜਿੱਕੇ ਆਏ ਹਨ। ਸਪੈਸ਼ਲ ਟਾਸਕ ਫੋਰਸ ਦੀ ਟੀਮ ਨੇ ਇਸ ਨਸ਼ੇ ਦੇ ਕੇਸ 'ਚ ਕਾਂਗਰਸੀ ਕੌਂਸਲਰ ਦੇ ਬੇਟੇ ਨੂੰ ਵੀ ਨਾਮਜ਼ਦ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮਾਂ 'ਚੋਂ  ਇੱਕ ਦੇ ਸੰਪਰਕ 'ਚ ਕੌਂਸਲਰ ਦਾ ਬੇਟਾ ਸੀ।


ਐਸਟੀਐਫ ਦਾ ਕਹਿਣਾ ਹੈ ਕਿ ਨੋਟਿਸ ਭੇਜ ਕੌਂਸਲਰ ਦੇ ਬੇਟੇ ਸਾਹਿਲ ਸ਼ਰਮਾ ਨੂੰ ਜਾਂਚ 'ਚ ਸ਼ਾਮਲ ਹੋਣ ਤੇ ਉਸ ਦੀ ਭੁਮਿਕਾ ਦੀ ਪੜਤਾਲ ਕੀਤੀ ਜਾਵੇਗੀ। ਜੇ ਨਸ਼ਾ ਤਸਕਰੀ ਨਾਲ ਤਾਰ ਜੁੜੇ ਹੋਏ ਤਾਂ ਗ੍ਰਿਫਤਾਰ ਕੀਤਾ ਜਾਵੇਗਾ।

ਉਧਰ ਕੋਠੀ ਦੇ ਮਾਲਕ ਤੇ ਅਕਾਲੀ ਲੀਡਰ ਅਨਵਰ ਮਸੀਹ ਨੂੰ ਵੀ ਐਸਟੀਐਫ ਜਾਂਚ 'ਚ ਸ਼ਾਮਲ ਹੋਣ ਦਾ ਨੋਟਿਸ ਭੇਜੇਗੀ। ਅਨਵਰ ਮਸੀਹ ਨੇ ਕਿਰਾਏ ਤੇ ਕੋਠੀ ਦਿੱਤੀ ਸੀ ਜਿਸ ਵਿੱਚ ਇਹ ਨਸ਼ਾ ਤਸਕਰ ਰਹਿੰਦੇ ਸਨ। ਇਸ ਕੋਠੀ ਵਿੱਚੋਂ ਹੀ ਐਸਟੀਐਫ ਨੇ ਵੱਡੀ ਮਾਤਰਾ 'ਚ ਨਸ਼ਾ ਬਰਾਮਦ ਕੀਤਾ ਸੀ।

ਐਸਟੀਐਫ ਮੁਤਾਬਿਕ ਮਜੀਠਾ ਰੋਡ 'ਤੇ ਸਥਿਤ ਕੋਠੀ 'ਚ ਹੈਰੋਇਨ ਡੰਪ ਕੀਤੀ ਜਾਂਦੀ ਰਹੀ ਹੈ।