ਮੁੰਬਈ: ਪ੍ਰਿਅੰਕਾ ਚੋਪੜਾ ਦੇ ਪਤੀ ਅਤੇ ਪੌਪ ਸਿੰਗਰ ਨਿਕ ਜੋਨਸ ਦਾ ਨਵਾਂ ਸਿੰਗਲ ਟਰੈਕ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗਾਣੇ 'ਚ ਜੋਨਸ ਬ੍ਰਦਰਜ਼ ਦੇ ਨਾਲ ਜੋਨਸ ਸਿਸਟਰਸ ਵੀ ਨਜ਼ਰ ਆ ਰਹੀਆਂ ਹਨ। ਸ਼ੁੱਕਰਵਾਰ ਨੂੰ ਰਿਲੀਜ਼ ਹੋਏ ਇਸ ਗਾਣੇ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗਾਣੇ ਦੇ ਬੋਲ ਹਨ "What A Man Gotta Do" ਹਨ। ਇਸ ਸੌਂਗ 'ਚ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਇਕੱਠੇ ਦਿਖਾਈ ਦੇ ਰਹੇ ਹਨ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗਾਣੇ ਨੂੰ 24 ਘੰਟਿਆਂ 'ਚ ਯੂਟਿ'ਤੇ 1 ਮਿਲੀਅਨ ਤੋਂ ਵੱਧ ਵਿਯੂਜ਼ ਮਿਲੇ ਚੁੱਕੇ ਹਨ। ਵੀਡੀਓ 'ਚ ਪ੍ਰਿਯੰਕਾ ਚੋਪੜਾ ਪਤੀ ਨਿਕ ਨਾਲ ਕਈ ਬੋਲਡ ਸੀਨ ਦਿੰਦੀ ਦਿਖਾਈ ਦੇ ਰਹੀ ਹੈ। ਵਿਆਹ ਦੇ ਇੱਕ ਸਾਲ 'ਚ ਇਹ ਦੋਵਾਂ ਦਾ ਦੂਜਾ ਗਾਣਾ ਹੈ ਜਿਸ 'ਚ ਇਹ ਇਕੱਠੇ ਨਜ਼ਰ ਆ ਰਹੇ ਹਨ।


ਮਸ਼ਹੂਰ ਬਾਲੀਵੁੱਡ ਐਕਟਰਸ ਪ੍ਰਿਯੰਕਾ ਚੋਪੜਾ ਜੋਨਸ ਨੇ ਖੁਲਾਸਾ ਕੀਤਾ ਕਿ ਉਹ ਕਿਹੜਾ ਕਾਰਨ ਸੀ ਜੋ ਉਹ ਅਮਰੀਕੀ ਪੌਪ ਸਟਾਰ ਨਿਕ ਜੋਨਸ ਨੂੰ ਡੇਟ ਕਰਨਾ ਚਾਹੁੰਦੀ ਸੀ। ਉਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਤੋਂ ਕੁਝ ਦਿਨ ਬਾਅਦ ਦੱਸਿਆ ਕਿ ਨਿਕ ਦੇ ਮਿਜ਼ਿਕ ਵੀਡੀਓ 'ਕਲੋਜ਼' ਦੇ ਹੌਟ ਸੀਨਸ ਉਸ ਨੂੰ ਡੇਟ ਕਰਨ ਦੇ ਫੈਸਲੇ ਪਿੱਛੇ ਦਾ ਵੱਡਾ ਕਾਰਨ ਸੀ।