ਮੁੰਬਈ: ਪ੍ਰਿਅੰਕਾ ਚੋਪੜਾ ਨੂੰ ਦੁਲਹਨ ਦੇ ਲਿਬਾਸ ‘ਚ ਦੇਖਣ ਲਈ ਜਿੰਨੇ ਬੇਤਾਬ ਉਨ੍ਹਾਂ ਦੇ ਫੈਨਸ ਹਨ, ਉਸ ਤੋਂ ਕਿਤੇ ਜ਼ਿਆਦਾ ਪੀਸੀ ਨੂੰ ਮਿਲਣ ਲਈ ਨਿੱਕ ਜੋਨਸ ਹਨ। ਇਸੇ ਲਈ ਤਾਂ ਦੁਲ੍ਹੇ ਰਾਜਾ ਯਾਨੀ ਨਿੱਕ ਜੋਨਸ ਨਿਊਯਾਰਕ ਤੋਂ ਇੰਡੀਆ ਲਈ ਆਪਣਾ ਸਫਰ ਸ਼ੁਰੂ ਕਰ ਚੁੱਕੇ ਹਨ। ਜੀ ਹਾਂ, ਨਿੱਕ ਭਾਰਤ ਲਈ ਰਵਾਨਾ ਹੋ ਚੁੱਕੇ ਹਨ। ਉਨ੍ਹਾਂ ਨੇ ਫਲਾਈਟ ਦੀ ਵੀਡੀਓ ਤੇ ਇੱਕ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।


ਇਹ ਇਸ ਸਾਲ ਦੀ ਇੰਡਸਟਰੀ ਦੀ ਤੀਜੀ ਵੱਡੀ ਵੈਡਿੰਗ ਹੈ, ਜਿਸ ਦੀਆਂ ਤਿਆਰੀਆਂ ਰਾਜਸਥਾਨ ‘ਚ ਜ਼ੋਰਾਂ-ਸ਼ੋਰਾਂ ਨਾਲ ਰਾਜਸਥਾਨ ‘ਚ ਹੋ ਰਹੀਆਂ ਹਨ। ਕੁਝ ਦਿਨ ਪਹਿਲਾਂ ਹੀ ਪੀਸੀ ਦੀ ਮਾਂ ਮਧੂ ਚੋਪੜਾ ਤਿਆਰੀਆਂ ਦਾ ਜਾਇਜ਼ਾ ਲੈਣ ਜੋਧਪੁਰ ਪਹੁੰਚੀ ਸੀ।


ਨਿੱਕ ਜੋਨਸ ਇਸ ਵੀਡੀਓ ‘ਚ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਹ ਕੱਪਲ ਵੀ ‘ਦੀਪਵੀਰ’ ਦੀ ਤਰ੍ਹਾਂ ਦੋ ਰੀਤਾਂ ਮੁਤਾਬਕ ਵੱਖ-ਵੱਖ ਦੋ ਵਾਰ ਵਿਆਹ ਕਰੇਗਾ। ਖ਼ਬਰਾਂ ਨੇ ਕਿ ਨਿੱਕ ਤੇ ਪ੍ਰਿਅੰਕਾ ਦਾ ਵਿਆਹ 2-3 ਦਸੰਬਰ ਨੂੰ ਹੋ ਜਾਵੇਗਾ। ਇਸ ਸ਼ਾਹੀ ਵਿਆਹ ‘ਤੇ ਦੁਨੀਆ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ।