ਸਨਾ: ਯਮਨ ਦੀ ਲੜਾਈ ਦੇ ਤਿੰਨ ਸਾਲ ਦੇ ਅੰਦਰ ਪੰਜ ਸਾਲ ਤੋਂ ਘੱਟ ਉਮਰ ਦੇ ਲੱਗਪਗ 85 ਹਜ਼ਾਰ ਬੱਚਿਆਂ ਦੀ ਮੌਤ ਕੁਪੋਸ਼ਨ ਕਰਕੇ ਹੋਈ ਹੈ। ਇੱਕ ਚੈਰਿਟੀ ਸੰਸਥਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਸੰਸਥਾ ਦੇ ਡਾਇਰੈਕਟਰ ਤਾਮੇਰ ਕਿਰੋਲੋਸ ਨੇ ਦੱਸਿਆ ਕਿ ਬੱਚਿਆਂ ਨੇ ਕਾਫੀ ਤਕਲੀਫ ਬਰਦਾਸ਼ਤ ਕੀਤੀ। ਉਨ੍ਹਾਂ ਦੇ ਮੁੱਖ ਅੰਗਾਂ ਦੇ ਕੰਮ ਕਰਨ ਦੀ ਰਫਤਾਰ ਘੱਟ ਗਈ ਤੇ ਬਾਅਦ ‘ਚ ਅੰਗਾਂ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ।




ਬੱਚਿਆਂ ਦਾ ਇਮਿਊਨਟੀ ਸਿਸਟਮ ਕਾਫੀ ਕਮਜ਼ੋਰ ਹੋ ਗਿਆ ਸੀ, ਉਨ੍ਹਾਂ ਨੂੰ ਜ਼ਿਆਦਾ ਇਨਫੈਕਸ਼ਨ ਸੀ। ਉਨ੍ਹਾਂ ‘ਚ ਕੁਝ ਤਾਂ ਇੰਨੇ ਜ਼ਿਆਦਾ ਕਮਜ਼ੋਰ ਸੀ ਕਿ ਉਨ੍ਹਾਂ ‘ਚ ਰੋਣ ਦੀ ਤਾਕਤ ਵੀ ਨਹੀਂ ਸੀ। ਕਿਰੋਲੋਸ ਨੇ ਕਿਹਾ, "ਬੰਬਾਂ ਤੇ ਗੋਲੀਆਂ ਨਾਲ ਮਾਰੇ ਗਏ ਬੱਚਿਆਂ ਦੀ ਮੌਤ ਤੇ ਦਰਜਨਾ ਦੀ ਭੁੱਖ ਨਾਲ ਹੋਈ ਮੌਤ ਨੂੰ ਰੋਕਿਆ ਜਾ ਸਕਦਾ ਸੀ।"

ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਕਰੀਬ ਡੇਢ ਲੱਖ ਬੱਚਿਆਂ ਦੀ ਜਿੰਦਗੀ ਖ਼ਤਰੇ ‘ਚ ਹੈ ਜਿੱਥੇ ਬੀਤੇ ਕੁਝ ਹਫਤਿਆਂ ਤੋਂ ਸ਼ਹਿਰ ‘ਤੇ ਹਵਾਈ ਹਮਲਿਆ ‘ਚ ਵਾਧਾ ਹੋਇਆ ਹੈ। ਸੇਵ ਦ ਚਿਲਡ੍ਰਨ ਨੇ ਕਿਹਾ ਕਿ ਇਹ ਅੰਕੜੇ ਸੰਯੁਕਤ ਰਾਸ਼ਟਰ ਵੱਲੋਂ ਗੰਭੀਰ ਕੁਪੋਸ਼ਨ ਨਾਲ ਪੀੜਤ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਇਲਾਜ ਨਾ ਕੀਤੇ ਗਏ ਮਾਮਲਿਆਂ ਦੇ ਅਧਾਰਤ ‘ਤੇ ਇਕੱਠਾ ਕੀਤਾ ਡੇਟਾ ਹੈ।