Burna Boy Singing The Last Ride: ਸਿੱਧੂ ਮੂਸੇਵਾਲਾ ਦੀ ਮੌਤ ਨੂੰ ਆਉਂਦੀ 29 ਮਈ ਨੂੰ ਇੱਕ ਸਾਲ ਪੂਰਾ ਹੋਣ ਵਾਲਾ ਹੈ। ਉਸ ਦੇ ਗਾਣੇ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। ਉਸ ਨੇ ਮੌਤ ਤੋਂ 3 ਹਫਤੇ ਪਹਿਲਾਂ ਗਾਣਾ ਬਣਾਇਆ ਸੀ 'ਦ ਲਾਸਟ ਰਾਈਡ', ਜੋ ਕਿ ਮੂਸੇਵਾਲਾ ਦੇ ਸਭ ਤੋਂ ਮਸ਼ਹੂਰ ਤੋਂ ਸਭ ਤੋਂ ਜ਼ਿਆਦਾ ਸੁਣੇ ਜਾਣ ਵਾਲੇ ਗੀਤਾਂ ਵਿੱਚੋਂ ਇੱਕ ਹੈ।  


ਇਹ ਵੀ ਪੜ੍ਹੋ: ਮਿੱਠਾ ਖਾਣ ਤੋਂ ਬਾਅਧ ਭਾਰ ਕਿਵੇਂ ਕੰਟਰੋਲ ਕਰਦੀ ਹੈ ਅਰਚਨਾ ਪੂਰਨ ਸਿੰਘ? ਕਪਿਲ ਸ਼ਰਮਾ ਨੇ ਕੀਤਾ ਡਾਈਟ ਦਾ ਖੁਲਾਸਾ


ਹੁਣ ਇਹੀ ਗਾਣਾ ਨਾਈਜੀਰੀਅਨ ਰੈਪਰ ਬਰਨਾ ਬੁਆਏ ਗਾਉਂਦਾ ਨਜ਼ਰ ਆਇਆ ਹੈ। ਬਰਨਾ ਬੁਆਏ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਉਹ 'ਦ ਲਾਸਟ ਰਾਈਡ' ਗੀਤ 'ਤੇ ਥਿਰਕਦਾ ਨਜ਼ਰ ਆ ਰਿਹਾ ਹੈ ਅਤੇ ਨਾਲ ਹੀ ਗਾਣੇ ਨੂੰ ਗਾ ਵੀ ਰਿਹਾ ਹੈ। ਫੈਨਜ਼ ਬਰਨਾ ਬੁਆਏ ਨੂੰ ਪੰਜਾਬੀ ਗਾਣਾ ਗਾਉਂਦੇ ਦੇਖ ਬੇਹੱਦ ਖੁਸ਼ ਹੋ ਰਹੇ ਹਨ। ਦੱਸ ਦਈਏ ਕਿ ਇਸ ਵੀਡੀਓ ਨੂੰ ਬਰਿੱਟ ਏਸ਼ੀਆ ਚੈਨਲ ਨੇ ਆਪਣੇ ਇੰਸਟਾਗ੍ਰਾਮ ;ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਵਡਿੀਓ:









ਕਾਬਿਲੇਗ਼ੌਰ ਹੈ ਕਿ ਬਰਨਾ ਬੁਆਏ ਦਾ ਗਾਣਾ ਸਿੱਧੂ ਮੂਸੇਵਾਲਾ ਦਾ ਗਾਣਾ 'ਮੇਰਾ ਨਾਂ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਸਿੱਧੂ ਦੇ ਫੈਨਜ਼ ਵੱਲੋਂ ਖੂਬ ਪਿਆਰ ਮਿਿਲਿਆ ਹੈ। ਇਹ ਗਾਣਾ ਮੂਸੇਵਾਲਾ ਨੇ ਮਰਨ ਤੋਂ ਪਹਿਲਾਂ ਸਟੀਲ ਬੈਂਗਲਜ਼ ਤੇ ਬਰਨਾ ਬੁਆਏ ਨਾਲ ਰਿਕਾਰਡ ਕੀਤਾ ਸੀ। 


ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਚਾਹੁਣ ਵਾਲੇ ਹਾਲੇ ਤੱਕ ਇਨਸਾਫ ਦੀ ਉਡੀਕ ਕਰ ਰਹੇ ਹਨ। ਪਰ ਮੂਸੇਵਾਲਾ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਿਲਿਆ। ਆਪਣੇ ਮਰਹੂਮ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਬਲਕੌਰ ਸਿੰਘ ਤੇ ਚਰਨ ਕੌਰ ਨੇ ਸੋਸ਼ਲ ਮੀਡੀਆ 'ਤੇ ਮੁਹਿੰਮ ਵੀ ਚਲਾਈ ਹੋਈ ਹੈ।


ਇਹ ਵੀ ਪੜ੍ਹੋ: ਜਦੋਂ ਦਿਲਜੀਤ ਦੋਸਾਂਝ ਨੂੰ ਲਿਫਟ 'ਚ ਮਿਲਿਆ ਜਸਟਿਨ ਬੀਬਰ, ਰੀਅਲ ਲਾਈਫ 'ਚ ਬੀਬਰ ਨੂੰ ਪਛਾਣ ਨਹੀਂ ਸਕੇ ਸੀ ਦਿਲਜੀਤ