ਇਹ ਐਕਟਰ ਕੋਈ ਹੋਰ ਨਹੀਂ ਸਗੋਂ ‘ਬਾਗੀ’ ਸਟਾਰ ਟਾਈਗਰ ਸ਼ਰੋਫ ਹੈ। ਜੋ ਆਪਣੇ ਜ਼ਬਰਦਸਤ ਡਾਂਸ ਅਤੇ ਬੇਮਿਸਾਲ ਐਕਸ਼ਨ ਸਟੰਟਸ ਕਰਕੇ ਲੱਖਾਂ ਦਿਲਾਂ ‘ਤੇ ਰਾਜ ਕਰਦਾ ਹੈ ਟਾਈਗਰ ਨੇ ‘ਦਿਲਬਰ’ ਗਾਣੇ ‘ਤੇ ਡਾਂਸ ਕੀਤਾ ਅਤੇ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ।
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਟਾਈਗਰ ਨੇ ਆਪਣੇ ਡਾਂਸ ਮੂਵਸ ਦਾ ਹੁਨਰ ਦਿਖਾਇਆ ਹੋਵੇ। ਰਿਤਿਕ ਦੀ ਤਰ੍ਹਾਂ ਟਾਈਗਰ ਵੀ ਇੰਡਸਟਰੀ ਦਾ ਬੇਸਟ ਡਾਂਸਰ ਹੈ। ਜਿਸ ਦਾ ਸਬੂਤ ਉਨ੍ਹਾਂ ਨੇ ਹਰ ਵਾਰ ਆਪਣੇ ਗਾਣਿਆਂ ‘ਤੇ ਅਤੇ ਸੋਸ਼ਲ ਮੀਡੀਆ ‘ਤੇ ਆਪਣੀਆਂ ਡਾਂਸ ਵੀਡੀਓਜ਼ ਨੂੰ ਸ਼ੇਅਰ ਕਰ ਦਿੱਤਾ ਹੈ।