ਮੁੰਬਈ: ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਆਪਣੀ ਫ਼ਿਲਮ 'ਕੇਸਰੀ' ਜਲਦੀ ਲੈ ਕੇ ਆ ਰਹੇ ਹਨ। ਇਸ ਫ਼ਿਲਮ ‘ਚ ਉਨ੍ਹਾਂ ਨਾਲ ਪਰੀਨਿਤੀ ਚੋਪੜਾ ਨਜ਼ਰ ਆਉਣ ਵਾਲੀ ਹੈ। ਅਕਸ਼ੈ ਕੁਮਾਰ ਦੀਆਂ ਫ਼ਿਲਮਾਂ ਦੀ ਗੱਲ ਕਰੀਏ ਤਾਂ ਉਹ ਸਾਲ ‘ਚ ਚਾਰ ਫ਼ਿਲਮਾਂ ਤਾਂ ਲੈ ਕੇ ਹੀ ਆਉਣਗੇ। ਫ਼ਿਲਮ ਦੀ ਸ਼ੂਟਿੰਗ ਚਲ ਰਹੀ ਹੈ ਤੇ ਫ਼ਿਲਮ ਦੀ ਕਹਾਣੀ ਸਾਰਾਗੜ੍ਹੀ ਦੀ ਜੰਗ ‘ਤੇ ਆਧਾਰਤ ਹੈ।

ਹਾਲ ਹੀ ‘ਚ ਲੋਹੜੀ ਮੌਕੇ ਅਕਸ਼ੈ ਕੁਮਾਰ ਨੇ ਇਸ ਫ਼ਿਲਮ ਦਾ ਨਵਾਂ ਪੋਸਟਰ ਰਿਲੀਜ਼ ਕੀਤਾ ਹੈ। ਪੋਸਟਰ ‘ਚ 60 ਤੇ 70 ਦੇ ਦਹਾਕੇ ਦਾ ਦੌਰ ਨਜ਼ਰ ਆ ਰਿਹਾ ਹੈ ਕਿਉਂਕਿ ਪੋਸਟਰ ਬਲੈਕ ਐਂਡ ਵ੍ਹਾਈਟ ਹੈ। ਫ਼ਿਲਮ ‘ਚ ਅਕਸ਼ੈ ਇੱਕ ਸਿੱਖ ਸੈਨਿਕ ਦੇ ਕਿਰਦਾਰ ‘ਚ ਹਨ।


ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਨੇ ਆਪਣੇ ਫੈਨਸ ਨੂੰ ਲੋਹੜੀ ਦੀ ਮੁਬਾਰਕਾਂ ਵੀ ਦਿੱਤੀਆਂ। ਫ਼ਿਲਮ ਨੂੰ ਅਨੁਰਾਗ ਸਿੰਘ ਡਾਇਰੈਕਟ ਕਰ ਰਹੇ ਹਨ। ਇਸ ਦਾ ਪ੍ਰੋਡਕਸ਼ਨ ਕਰਨ ਜੌਹਰ ਕਰ ਰਹੇ ਹਨ। ਸਾਰਾਗੜ੍ਹੀ ਦੀ ਲੜਾਈ ‘ਚ ਮਹਿਜ਼ 21 ਸਿੱਖਾਂ ਨੇ 10,000 ਅਫਗਾਨੀਆਂ ਦਾ ਮੁਕਾਬਲਾ ਕੀਤਾ ਸੀ। ਇਸ ‘ਚ ਅਕਸ਼ੈ ਕੁਮਾਰ ਹੌਲਦਾਰ ਈਸ਼ਵਰ ਸਿੰਘ ਦਾ ਕਿਰਦਾਰ ਨਿਭਾਉਣਗੇ। ਫ਼ਿਲਮ ਇਸੇ ਸਾਲ 21 ਮਾਰਚ ਨੂੰ ਰਿਲੀਜ਼ ਹੋਣੀ ਹੈ।