ਇਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਟਵੀਟ ਕੀਤਾ ਹੈ। ਜੀ ਹਾਂ ਵੀਨਾ ਮਲਿਕ ਨੇ ਮੋਦੀ ਸਰਕਾਰ ਦੇ ਫੈਸਲੇ ਨੂੰ ਸ਼ਰਮਨਾਕ ਦੱਸਿਆ ਹੈ ਤਾਂ ਮਾਹਿਰਾ ਖ਼ਾਨ ਤੇ ਮਾਵਰਾ ਹੁਸੈਨ ਨੇ ਕਸ਼ਮੀਰ ਦੇ ਹਾਲਾਤ ‘ਤੇ ਚਿੰਤਾ ਜ਼ਾਹਿਰ ਕੀਤੀ ਹੈ।
ਸ਼ਾਹਰੁਖ ਖ਼ਾਨ ਨਾਲ ਫ਼ਿਲਮ ‘ਰਈਸ’ ‘ਚ ਕੰਮ ਕਰ ਚੁੱਕੀ ਐਕਟਰਸ ਮਾਹਿਰਾ ਖ਼ਾਨ ਵੀ ਇਸ ਫੈਸਲੇ ਤੋਂ ਖ਼ਫਾ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਕੀ ਅਸੀਂ ਪੂਰੀ ਤਰ੍ਹਾਂ ਉਨ੍ਹਾਂ ਚੀਜ਼ਾਂ ਨੂੰ ਬਲੌਕ ਕਰ ਦਵਾਂਗੇ ਜਿਨ੍ਹਾਂ ‘ਤੇ ਅਸੀਂ ਗੱਲ ਨਹੀਂ ਕਰਨਾ ਚਾਹੁੰਦੇ? ਇਹ ਰੇਤ ‘ਤੇ ਖਿੱਚੀਆਂ ਲਕੀਰਾਂ ਤੋਂ ਕਿਤੇ ਪਰੇ ਹੈ। ਇਸ ‘ਚ ਬੇਕਸੂਰ ਲੋਕਾਂ ਦੀ ਜਾਨ ਜਾ ਰਹੀ ਹੈ। ਜਨੰਤ ਤਬਾਹ ਹੋ ਰਹੀ ਹੈ ਤੇ ਅਸੀਂ ਚੁੱਪਚਾਪ ਰੋ ਰਹੇ ਹਾਂ।”
ਇਸ ਤੋਂ ਇਲਾਵਾ ਬਿੱਗ ਬੌਸ ਫੇਮ ਵੀਨਾ ਮਲੀਕ ਨੇ ਕਾਫੀ ਗੁੱਸੇ ‘ਚ ਕਈ ਟਵੀਟ ਕੀਤੇ। ਵੀਨਾ ਨੇ ਲਿਖਿਆ, “ਸ਼ਰਮਨਾਕ!!! ਭਾਰਤ ਧਾਰਾ 370 ਨੂੰ ਕਿਵੇਂ ਰੱਦ ਕਰ ਸਕਦਾ ਹੈ? ਕਸ਼ਮੀਰ ਅਜੇ ਵੀ ਇੱਕ ਵਿਵਾਦਤ ਖੇਤਰ ਹੈ!!! ਅੱਗੇ ਉਸ ਨੇ ਲਿਖਿਆ, “ਕਸ਼ਮੀਰ ‘ਚ ਜ਼ਬਰਦਸਤੀ ਇੱਕ ਮਿਲੀਅਨ ਫੋਰਸ ਲਾ ਕੇ ਕਰਫਿਊ ਜਿਹੇ ਹਾਲਾਤ ਬਣਾਏ ਗਏ। ਇਸ ਤੋਂ ਪਤਾ ਲੱਗਦਾ ਹੈ ਕਿ ਕਸ਼ਮੀਰ ਨੂੰ ਜ਼ਬਰਦਸਤੀ ਬੰਦ ਕੀਤਾ ਜਾ ਰਿਹਾ ਹੈ ਤੇ ਧਾਰਾ 370 ਹਟਾਇਆ ਜਾ ਰਿਹਾ ਹੈ। ਇਸ ‘ਚ ਯੂਐਨ ਨੂੰ ਉਨ੍ਹਾਂ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ।”
ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮ ‘ਸਨਮ ਤੇਰੀ ਕਸਮ’ ‘ਚ ਨਜ਼ਰ ਆ ਚੁੱਕੀ ਐਕਟਰਸ ਮਾਵਰਾ ਹੂਸੈਨ ਨੇ ਵੀ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕਰਦੇ ਹੋਏ ਲਿਖਿਆ, “UNHRC ਕਿੱਥੇ ਹੈ? ਇਹ ਅਨੈਤਿਕ ਹੈ#ਕਸ਼ਮੀਰ। ਕੀ ਅਸੀਂ ਅਜਿਹੇ ਹਨ੍ਹੇਰੇ ਯੁੱਗ ‘ਚ ਜੀ ਰਹੇ ਹਾਂ? ਜਿਨ੍ਹਾਂ ਅਧਿਕਾਰਾਂ ਤੇ ਨਿਯਮਾਂ ਬਾਰੇ ਅਸੀਂ ਕਿਤਾਬਾਂ ‘ਚ ਪੜ੍ਹਿਆ ਹੈ, ਕੀ ਉਨ੍ਹਾਂ ਦਾ ਕੋਈ ਮਤਲਬ ਨਹੀਂ ਹੈ?