ਦੋਰਾਹਾ: ਇੱਥੇ ਜੀਟੀ ਰੋਡ 'ਤੇ ਸਵੇਰੇ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਇਹ ਹਾਦਸਾ ਪੁਲਿਸ ਮੁਲਾਜ਼ਮ ਵੱਲੋਂ ਚਲਾਈ ਜਾ ਰਹੀ ਕਥਿਤ ਤੌਰ 'ਤੇ ਜ਼ਬਤ ਕੀਤੀ ਇਨੋਵਾ ਕਾਰ ਨਾਲ ਵਾਪਰਿਆ। ਮ੍ਰਿਤਕਾਂ ਦੀ ਸ਼ਨਾਖ਼ਤ ਗਿਆਨ ਸਿੰਘ, ਸੋਹਨ ਸਿੰਘ ਤੇ ਹਰਕੀਰਤ ਸਿੰਘ ਵਜੋਂ ਹੋਈ ਹੈ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਵਰਦੀ ਪਹਿਨੀ ਪੁਲਿਸ ਵੱਲੋਂ ਚਲਾਈ ਜਾ ਰਹੀ ਇਨੋਵਾ ਕਾਰ ਨੇ ਇੱਕੋ ਮੋਟਰਸਾਈਕਲ 'ਤੇ ਸਵਾਰ ਤਿੰਨ ਜਣਿਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਉੱਛਲ ਕੇ ਦੂਰ ਜਾ ਡਿੱਗੇ ਅਤੇ ਮੋਟਰਸਾਈਕਲ ਵੀ ਦੋ ਹਿੱਸਿਆਂ ਵਿੱਚ ਵੰਡਿਆਂ ਗਿਆ।
ਮ੍ਰਿਤਕਾਂ ਦੇ ਰਿਸ਼ਤੇਦਾਰ ਵਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ, ਫੁੱਫੜ ਤੇ ਉਨ੍ਹਾਂ ਦਾ ਕੁੜਮ ਮੋਟਰਸਾਈਕਲ 'ਤੇ ਲੁਧਿਆਣਾ ਜਾ ਰਹੇ ਸਨ। ਉਨ੍ਹਾਂ ਦੀ ਭੈਣ ਦੇ ਸਹੁਰੇ ਨੇ ਆਸਟ੍ਰੇਲੀਆ ਜਾਣਾ ਸੀ ਅਤੇ ਅੱਜ ਉਨ੍ਹਾਂ ਦਾ ਮੈਡੀਕਲ ਸੀ। ਪਰ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਵਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਇੱਕ ਵਰਦੀ ਅਤੇ ਦੋ ਸਿਵਲ ਕੱਪੜਿਆਂ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਪਹਿਲਾਂ ਤੋਂ ਹੀ ਜ਼ਬਤ ਕੀਤੀ ਕਾਰ ਵਿੱਚ ਸਫਰ ਰਹੇ ਸਨ ਅਤੇ ਹਾਦਸਾ ਵਾਪਰਨ ਮਗਰੋਂ ਉਹ ਰੁਕੇ ਵੀ ਨਹੀਂ। ਦੁਰਘਟਨਾ ਮਗਰੋਂ ਪੁਲਿਸ ਮੁਲਾਜ਼ਮਾਂ ਨੇ ਗੱਡੀ ਦੀ ਨੰਬਰ ਪਲੇਟ ਤੋੜੀ ਤੇ ਉੱਥੋਂ ਫਰਾਰ ਹੋ ਗਏ।
ਪੁਲਿਸ ਮੁਲਾਜ਼ਮਾਂ ਨੇ ਜ਼ਬਤ ਕੀਤੀ ਗੱਡੀ ਨਾਲ ਦਰੜੇ ਮੋਟਰਸਾਈਕਲ ਸਵਾਰ, 3 ਮੌਤਾਂ
ਏਬੀਪੀ ਸਾਂਝਾ
Updated at:
06 Aug 2019 10:21 AM (IST)
ਵਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਇੱਕ ਵਰਦੀ ਅਤੇ ਦੋ ਸਿਵਲ ਕੱਪੜਿਆਂ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਪਹਿਲਾਂ ਤੋਂ ਹੀ ਜ਼ਬਤ ਕੀਤੀ ਕਾਰ ਵਿੱਚ ਸਫਰ ਰਹੇ ਸਨ ਅਤੇ ਹਾਦਸਾ ਵਾਪਰਨ ਮਗਰੋਂ ਉਹ ਰੁਕੇ ਵੀ ਨਹੀਂ। ਦੁਰਘਟਨਾ ਮਗਰੋਂ ਪੁਲਿਸ ਮੁਲਾਜ਼ਮਾਂ ਨੇ ਗੱਡੀ ਦੀ ਨੰਬਰ ਪਲੇਟ ਤੋੜੀ ਤੇ ਉੱਥੋਂ ਫਰਾਰ ਹੋ ਗਏ।
- - - - - - - - - Advertisement - - - - - - - - -