Pakistani Singer Bilal Saeed Tribute To Sidhu Moose Wala: ਸਿੱਧੂ ਮੂਸੇਵਾਲ ਨੂੰ ਦੁਨੀਆ ਤੋਂ ਰੁਖਸਤ ਹੋਇਆਂ ਇੱਕ ਸਾਲ ਹੋਣ ਵਾਲਾ ਹੈ, ਪਰ ਉਸ ਦੇ ਚਾਹੁਣ ਵਾਲੇ ਤੇ ਪ੍ਰਸ਼ੰਸਕ ਉਸ ਨੂੰ ਅੱਜ ਵੀ ਯਾਦ ਕਰਦੇ ਹਨ। ਪੂਰੀ ਦੁਨੀਆ ਦੇ ਕਲਕਾਰਾਂ ਨੇ ਸਿੱਧੂ ਨੂੰ ਆਪਣੇ ਲਾਈਵ ਸ਼ੋਅਜ਼ 'ਚ ਸ਼ਰਧਾਂਜਲੀ ਦਿੱਤੀ ਸੀ। ਹੁਣ ਇਸ ਕੜੀ 'ਚ ਇੱਕ ਹੋ ਨਾਂ ਜੁੜ ਗਿਆ ਹੈ। ਉਹ ਨਾਂ ਹੈ ਪਾਕਿਸਤਾਨੀ ਸਿੰਗਰ ਬਿਲਾਲ ਸਈਦ ਦਾ। ਜੀ ਹਾਂ, ਬਿਲਾਲ ਸਈਦ ਪਾਕਿਸਤਾਨ ਦਾ ਜਾਣਿਆ ਮਾਣਿਆ ਗਾਇਕ ਤੇ ਗੀਤਕਾਰ ਹੈ।


ਇਹ ਵੀ ਪੜ੍ਹੋ: ਪ੍ਰਸਿੱਧ ਟੀਵੀ ਤੇ ਫਿਲਮ ਅਦਾਕਾਰ ਸਮੀਰ ਖੱਕੜ ਦਾ ਦੇਹਾਂਤ, 71 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ


ਬਿਲਾਲ ਨੇ ਲਾਈਵ ਸ਼ੋਅ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ। ਇਸ ਦੇ ਨਾਲ ਨਾਲ ਹੀ ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਸਿੱਧੂ ਨਾਲ ਉਸ ਦੇ ਰਿਸ਼ਤੇ ਕਾਫੀ ਵਧੀਆ ਸਨ। ਉਹ ਦੋਵੇਂ ਕਈ ਵਾਰ ਰਾਤ-ਰਾਤ ਤੱਕ ਗੱਲਾਂ ਕਰਦੇ ਰਹਿੰਦੇ ਹੁੰਦੇ ਸੀ। ਇਸ ਦੇ ਨਾਲ ਹੀ ਗਾਇਕ ਨੇ ਇਹ ਵੀ ਕਿਹਾ ਕਿ ਉਸ ਨੇ ਸਿੱਧੂ ਨਾਲ ਇੱਕ ਗਾਣਾ ਵੀ ਰਿਕਾਰਡ ਕੀਤਾ ਸੀ, ਜੋ ਕਿ ਉਸ ਦੀ ਮੌਤ ਕਰਕੇ ਰਿਲੀਜ਼ ਨਹੀਂ ਹੋ ਸਕਿਆ, ਪਰ ਉਸ ਨੂੰ ਉਮੀਦ ਹੈ ਕਿ ਉਹ ਗਾਣਾ ਕਦੇ ਰਿਲੀਜ਼ ਹੋਏਗਾ। ਦੇਖੋ ਇਹ ਵੀਡੀਓ:









ਬਿਲਾਲ ਸਈਦ ਕਾਫੀ ਪ੍ਰਸਿੱਧ ਗਾਇਕ ਹੈ। ਉਸ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਸੋਸ਼ਲ ਮੀਡੀਆ 'ਤੇ ਵੀ ਬਿਲਾਲ ਲਈ ਕਾਫੀ ਦੀਵਾਨਗੀ ਦੇਖਣ ਨੂੰ ਮਿਲਦੀ ਹੈ। ਇਕੱਲੇ ਇੰਸਟਾਗ੍ਰਾਮ 'ਤੇ ਹੀ ਉਸ ਦੇ 1.2 ਮਿਲੀਅਨ ਦੇ ਕਰੀਬ ਫਾਲੋਅਰਜ਼ ਹਨ।






ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ 19 ਮਾਰਚ ਨੂੰ ਮਨਾਈ ਜਾਣੀ ਹੈ। ਜਿਸ ਵਿੱਚ ਦੁਨੀਆ ਭਰ ਤੋਂ ਵੱਡੀ ਗਿਣਤੀ 'ਚ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਦੱਸ ਦਈਏ ਕਿ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਭੈਣ ਦੀ ਮਹਿੰਦੀ ਰਸਮ 'ਚ ਸਿਗਰੇਟ ਪੀਂਦੀ ਆਈ ਨਜ਼ਰ, ਫੋਟੋ ਵਾਇਰਲ