ਪਾਮੇਲਾ ਨੇ ਮਹਿਜ਼ 12 ਦਿਨਾਂ ਬਾਅਦ ਤੋੜਿਆ 5ਵਾਂ ਵਿਆਹ, 20 ਸਾਲ ਵੱਡੇ ਬੰਦੇ ਨੂੰ ਚੁਣਿਆ ਸੀ ਜੀਵਨ ਸਾਥੀ
ਏਬੀਪੀ ਸਾਂਝਾ | 02 Feb 2020 07:14 PM (IST)
ਹਾਲੀਵੁੱਡ ਅਦਾਕਾਰ ਪਾਮੇਲਾ ਐਂਡਰਸਨ ਤੇ ਨਿਰਮਾਤਾ ਜੌਨ ਪੀਟਰਸ ਨੇ ਆਪਣੇ ਵਿਆਹ ਦੇ ਮਹਿਜ਼ 12 ਦਿਨ ਬਾਅਦ ਇੱਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ 20 ਜਨਵਰੀ ਨੂੰ ਵਿਆਹ ਸਮਾਗਮ ਤੋਂ ਬਾਅਦ ਇਸ ਜੋੜੇ ਨੇ ਹੁਣ ਤੱਕ ਵਿਆਹ ਦੇ ਸਰਟੀਫਿਕੇਟ ਲਈ ਕਨੂੰਨੀ ਕਾਗਜ਼ੀ ਕਾਰਵਾਈ ਨਹੀਂ ਕੀਤੀ।
ਹਾਲੀਵੁੱਡ ਅਦਾਕਾਰ ਪਾਮੇਲਾ ਐਂਡਰਸਨ ਤੇ ਨਿਰਮਾਤਾ ਜੌਨ ਪੀਟਰਸ ਨੇ ਆਪਣੇ ਵਿਆਹ ਦੇ ਮਹਿਜ਼ 12 ਦਿਨ ਬਾਅਦ ਇੱਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ 20 ਜਨਵਰੀ ਨੂੰ ਵਿਆਹ ਸਮਾਗਮ ਤੋਂ ਬਾਅਦ ਇਸ ਜੋੜੇ ਨੇ ਹੁਣ ਤੱਕ ਵਿਆਹ ਦੇ ਸਰਟੀਫਿਕੇਟ ਲਈ ਕਨੂੰਨੀ ਕਾਗਜ਼ੀ ਕਾਰਵਾਈ ਨਹੀਂ ਕੀਤੀ। ਹਾਲੀਵੁੱਡ ਰਿਪੋਰਟਰ ਨੂੰ ਦਿੱਤੇ ਆਪਣੇ ਇੱਕ ਬਿਆਨ 'ਚ ਐਂਡਰਸਨ ਨੇ ਕਿਹਾ, "ਅਸੀਂ ਆਪਣੀ ਜ਼ਿੰਦਗੀ ਤੇ ਇੱਕ-ਦੂਸਰੇ ਤੋਂ ਕੀ ਚਾਹੁੰਦੇ ਹਾਂ, ਇਸ ਗੱਲ 'ਤੇ ਵਿਚਾਰ ਕਰਨ ਲਈ ਕੁਝ ਸਮਾਂ ਵੱਖ ਰਹਿਣਾ ਚਾਹੁੰਦੇ ਹਾਂ ਤੇ ਇਸ ਦੌਰਾਨ ਤੁਹਾਡੇ ਸਭ ਦੇ ਸਮਰਥਨ ਪ੍ਰਤੀ ਅਸੀਂ ਧਨੰਵਾਦੀ ਰਹਾਂਗੇ।" ਉਨ੍ਹਾਂ ਅੱਗੇ ਕਿਹਾ, "ਜ਼ਿੰਦਗੀ ਇੱਕ ਸਫਰ ਹੈ ਪਿਆਰ ਇੱਕ ਪ੍ਰਕਿਰਿਆ ਹੈ। ਦਿਮਾਗ 'ਚ ਇਸ ਵਿਸ਼ਵਵਿਆਪੀ ਸੱਚ ਨੂੰ ਧਿਆਨ 'ਚ ਰੱਖਦਿਆਂ ਅਸੀਂ ਆਪਸੀ ਸਹਿਮਤੀ ਨਾਲ ਆਪਣੇ ਵਿਆਹ ਦਾ ਸਰਟੀਫਿਕੇਟ ਬਣਾਉਣ ਨੂੰ ਕੁਝ ਸਮਾਂ ਰੋਕਦਾ ਦਿੱਤਾ ਹੈ ਤੇ ਸਾਨੂੰ ਇਸ ਪ੍ਰਕਿਰਆ 'ਤੇ ਪੂਰਾ ਭਰੋਸਾ ਹੈ। ਸਾਡੀ ਨਿੱਜਤਾ ਲਈ ਦਾ ਸਨਮਾਨ ਕਰਨ ਲਈ ਤੁਹਾਡਾ ਸ਼ੁਕਰੀਆ।" ਦੱਸ ਦਈਏ ਕਿ ਪਮੇਲਾ ਇਸ ਤੋਂ ਪਹਿਲਾਂ ਚਾਰ ਵਾਰ ਵਿਆਹ ਕਰਵਾ ਚੁੱਕੀ ਹੈ, ਜਦਕਿ ਪੀਟਰਸ ਨੇ ਇਸ ਤੋਂ ਪਹਿਲਾਂ ਅਦਾਕਾਰ ਲੇਸਲੀ ਏਨ ਵਾਰੇਨ ਨਾਲ ਵਿਆਹ ਕਰਵਾਇਆ ਸੀ। ਜਿਸ ਨੂੰ ਪੀਟਰਸ ਨੇ ਕਥਿਤ ਤੌਰ 'ਤੇ ਅਦਾਕਾਰ ਬਾਰਬਰਾ ਸਟ੍ਰੀਸਟੈਂਡ ਕਰਕੇ ਛੱਡ ਦਿੱਤਾ ਸੀ।