ਚੰਡੀਗੜ੍ਹ: ਸਾਲ 2021 'ਚ ਕੋਰੋਨਾ ਕਾਰਨ ਪੰਜਾਬੀ ਫ਼ਿਲਮਾਂ ਦੇ ਰਿਲੀਜ਼ ਹੋਣ ਬਾਰੇ ਤਾਂ ਪਤਾ ਨਹੀਂ ਪਰ ਨਵੀਆਂ ਫ਼ਿਲਮਾਂ ਦੀ ਸ਼ੂਟਿੰਗ ਬੈਕ-ਟੂ-ਬੈਕ ਸ਼ੁਰੂ ਹੋ ਰਹੀ ਹੈ। ਹੁਣ, ਇੱਕ ਹੋਰ ਪੰਜਾਬੀ ਫਿਲਮ ਦੀ ਸ਼ੂਟਿੰਗ ਦੀ ਸ਼ੁਰੂਆਤ 'ਚ ਪਰਮੀਸ਼ ਵਰਮਾ ਦਾ ਨਾਮ ਸ਼ਾਮਲ ਹੋਇਆ ਹੈ। ਪਰਮੀਸ਼ ਵਰਮਾ ਦੀ ਆਉਣ ਵਾਲੀ ਫਿਲਮ “ਮੈਂ ਤੇ ਬਾਪੂ” ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ। ਇਸ ਫਿਲਮ ਨਾਲ ਪਰਮੀਸ਼ ਵਰਮਾ ਪਹਿਲੀ ਵਾਰ ਆਪਣੇ ਪਿਤਾ ਡਾ. ਸਤੀਸ਼ ਵਰਮਾ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।


 


ਸਤੀਸ਼ ਵਰਮਾ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਫਿਲਮ “ਮੈਂ ਤੇ ਬਾਪੂ” ਵਿੱਚ ਇਹੋ ਦੋਵੇਂ ਬਾਪ ਬੇਟੇ ਦੇ ਕਿਰਦਾਰ 'ਚ ਹੀ ਨਜ਼ਰ ਆਉਣਗੇ। ਪਰਮੀਸ਼ ਦੇ ਆਪੌਜ਼ਿਟ ਇਸ ਫਿਲਮ 'ਚ ਸੰਜੀਦਾ ਸ਼ੇਖ ਨਜ਼ਰ ਆਏਗੀ। ਸੰਜੀਦਾ ਸ਼ੇਖ ਨੇ ਫਿਲਮ ਅਸ਼ਕੇ ਨਾਲ ਆਪਣਾ ਪੰਜਾਬੀ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਸੰਜੀਦਾ ਦੀ ਇਹ ਦੂਸਰੀ ਫਿਲਮ ਹੋਵੇਗੀ।


 


ਇਸ ਫਿਲਮ ਨਾਲ ਜੁੜੀ ਵੱਡੀ ਗੱਲ ਇੱਕ ਹੋਰ ਹੈ ਕਿ ਇਸ ਫਿਲਮ ਨੂੰ ਪਰਮੀਸ਼ ਖੁਦ ਆਪ ਪ੍ਰੋਡਿਊਸ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਇਸ ਫਿਲਮ 'ਚ ਅਦਾਕਾਰਾ ਸੁਨੀਤਾ ਧੀਰ ਤੇ ਕਾਮੇਡੀਅਨ ਗੁਰਮੀਤ ਸਾਜਨ ਵਰਗੇ ਕਲਾਕਾਰ ਹੋਣਗੇ। ਫਿਲਮ ਨੂੰ ਡਾਇਰੈਕਟ ਉਦੇ ਪ੍ਰਤਾਪ ਸਿੰਘ ਕਰਨਗੇ ਜਿਨ੍ਹਾਂ ਨੇ ਪਰਮੀਸ਼ ਦੀ ਫਿਲਮ ਦਿਲ ਦੀਆ ਗੱਲਾਂ ਨੂੰ ਵੀ ਡਾਇਰੈਕਟ ਕੀਤਾ ਸੀ। ਫਿਲਮ “ਮੈਂ ਤੇ ਬਾਪੂ” ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਬਹੁਤ ਜਲਦ ਇਹ ਸਿਨੇਮਾ ਘਰ 'ਚ ਨਜ਼ਰ ਆਉਣ ਵਾਲੀ ਹੈ।