ਰੋਹਤਕ: ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਹਸਪਤਾਲ ਸਿਹਤ ਕਰਮਚਾਰੀਆਂ ਦੀ ਕਮੀ ਨਾਲ ਲੜ ਰਹੇ ਹਨ। ਡਾਕਟਰ, ਨਰਸਾਂ, ਪੈਰਾ ਮੈਡੀਕਲ ਸਟਾਫ ਤੇ ਸਹਾਇਕ ਸਟਾਫ ਕੋਰੋਨਾ ਪੌਜ਼ੇਟਿਵ ਹੋ ਗਿਆ ਹੈ ਜਿਸ ਮਗਰੋਂ ਹਸਪਤਾਲ ਵਿੱਚ ਵੀ ਚਿੰਤਾਵਾਂ ਵਧ ਗਈਆਂ ਹਨ। ਸਭ ਤੋਂ ਵੱਡੀ ਸਮੱਸਿਆ ਸੂਬੇ ਦੇ ਸਭ ਤੋਂ ਵੱਡੇ ਪੀਜੀਆਈ ਐਮਐਸ ਵਿੱਚ ਵੇਖੀ ਜਾ ਰਹੀ ਹੈ। ਚਾਰ ਮਹੀਨਿਆਂ ਵਿੱਚ 420 ਸਿਹਤ ਕਰਮਚਾਰੀ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚ 145 ਡਾਕਟਰ ਸ਼ਾਮਲ ਹਨ।


ਦੱਸ ਦਈਏ ਕਿ ਸੀਐਚਸੀ, ਪੀਐਚਸੀ ਤੇ ਸਿਵਲ ਹਸਪਤਾਲ ਦੀ ਵੀ ਇਹੋ ਸਥਿਤੀ ਹੈ। ਇੱਥੇ ਪਹਿਲਾਂ ਹੀ ਸਟਾਫ ਦੀ ਘਾਟ ਹੈ, ਦੂਜੇ ਪਾਸੇ ਕੋਰੋਨਾ ਕਰਕੇ ਸਟਾਫ ਦੀ ਲਗਾਤਾਰ ਕਮੀ ਆ ਰਹੀ ਹੈ। ਹਰਿਆਣਾ ਸਿਵਲ ਮੈਡੀਕਲ ਸੇਵਾਵਾਂ ਦੇ ਸੂਬਾ ਪ੍ਰਧਾਨ ਡਾ. ਜਸਬੀਰ ਪਰਮਾਰ ਨੇ ਕਿਹਾ ਕਿ ਸਿਵਲ ਹਸਪਤਾਲ ਵਿਖੇ ਆਈਸੀਯੂ ਸਟਾਫ ਪੌਜ਼ੇਟਿਵ ਹੋਣ ਕਾਰਨ ਮੁਸ਼ਕਲਾਂ ਵੀ ਵਧੀਆਂ ਹਨ। ਗਾਇਨੀ ਵਿਭਾਗ ਵਿੱਚ ਬਹੁਤ ਪ੍ਰਭਾਵ ਪਿਆ ਹੈ। ਉੱਥੇ ਪਹਿਲਾਂ ਹੀ ਸਟਾਫ ਦੀ ਘਾਟ ਹੈ, ਇਸ ਵੇਲੇ ਸੰਕਰਮਣ ਕਾਰਨ ਸਮੱਸਿਆਵਾਂ ਵਧਦੀਆਂ ਜਾ ਰਹੀਆਂ ਹਨ।


ਖ਼ਬਰਾਂ ਨੇ ਕਿ ਜ਼ਿਲ੍ਹੇ ਵਿੱਚ ਪਹਿਲਾਂ ਹੀ ਸੀਐਚਸੀ, ਪੀਐਚਸੀ, ਸਬ ਸੈਂਟਰਾਂ ਆਦਿ ਵਿੱਚ ਸਟਾਫ ਦੀ ਘਾਟ ਹੈ। ਸਿਹਤ ਕਰਮਚਾਰੀਆਂ ਵਿੱਚ ਕੋਰੋਨਾ ਪੌਜ਼ੇਟਿਵ ਦੀ ਦਰ ਪਿਛਲੇ ਸਾਲ ਨਾਲੋਂ ਤੇਜ਼ੀ ਨਾਲ ਵਧ ਰਹੀ ਹੈ। ਸਤੰਬਰ 2020 ਤੋਂ ਦਸੰਬਰ 2020 ਤੱਕ ਜ਼ਿਲ੍ਹੇ ਦੇ 502 ਸਿਹਤ ਕਰਮਚਾਰੀ ਕੋਰੋਨਾ ਨਾਲ ਪ੍ਰਭਾਵਿਤ ਹੋਏ, ਜਦੋਂਕਿ ਜਨਵਰੀ 2021 ਤੋਂ 20 ਅਪ੍ਰੈਲ 2021 ਤੱਕ 420 ਡਾਕਟਰ ਸੰਕਰਮਿਤ ਹੋਏ ਹਨ।


ਇਹ ਵੀ ਪੜ੍ਹੋ: Operation Clean: ਕਿਸਾਨਾਂ ਨੇ ਕੀਤਾ 'ਆਪ੍ਰੇਸ਼ਨ ਕਲੀਨ' ਫੇਲ੍ਹ, ਦਿੱਲੀ ਦੇ ਬਾਰਡਰਾਂ 'ਤੇ ਮੁੜ ਆਇਆ ਕਿਸਾਨਾਂ ਦਾ ਹੜ੍ਹ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904