ਚੰਡੀਗੜ੍ਹ: ਸੁਸ਼ਾਂਤ ਸਿੰਘ ਰਾਜਪੂਤ ਕੇਸ ਦੀ ਜਾਂਚ ਕਰਨ ਗਏ ਬਿਹਾਰ ਪੁਲਿਸ ਦੇ ਅਧਿਕਾਰੀਆਂ ਨੂੰ ਸੁਰਾਗ ਇਕੱਠੇ ਕਰਨ 'ਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਹਾਰ ਪੁਲਿਸ ਦਾ ਕਹਿਣਾ ਹੈ ਕਿ ਮੁੰਬਈ ਪੁਲਿਸ ਚੰਗੀ ਤਰ੍ਹਾਂ ਸਹਿਯੋਗ ਨਹੀਂ ਕਰ ਰਹੀ।
ਇਸ ਦੌਰਾਨ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਮੁੰਬਈ ਪਹੁੰਚੇ ਪਟਨਾ ਦੇ ਐਸਪੀ ਵਿਨੈ ਤਿਵਾਰੀ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਟਨਾ ਸਿਟੀ ਦੇ ਐਸਪੀ ਵਿਨੈ ਤਿਵਾਰੀ ਨੂੰ ਮੁੰਬਈ ਵਿਚ ਆਈਪੀਐਸ ਮੈੱਸ ਵਿੱਚ ਜਗ੍ਹਾ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਆਪਣੇ ਰਹਿਣ ਦਾ ਪ੍ਰਾਈਵੇਟ ਪ੍ਰਬੰਧ ਕੀਤਾ।
ਨਜਾਇਜ਼ ਸ਼ਰਾਬ ਨਾਲ ਇਸ ਤਰ੍ਹਾਂ ਬਣਾਇਆ ਕਰੋੜਾਂ ਦਾ ਸਾਮਰਾਜ, ਕਦੇ ਰਛਪਾਲ ਕਰਦਾ ਸੀ ਟਰੱਕ ਡਰਾਇਵਰੀ
ਇਸ ਤੋਂ ਬਾਅਦ, ਬੀਐਮਸੀ ਅਧਿਕਾਰੀਆਂ ਨੇ ਵਿਨੈ ਤਿਵਾਰੀ ਨੂੰ ਉਨ੍ਹਾਂ ਦੀ ਰਿਹਾਇਸ਼ ਦੀ ਜਗ੍ਹਾ ਬਾਰੇ ਪੁੱਛਿਆ ਤੇ ਉਸ ਨੂੰ ਕੁਆਰੰਟੀਨ ਕਰ ਦਿੱਤਾ ਗਿਆ। ਰਿਪੋਰਟਾਂ ਮੁਤਾਬਕ ਐਸਪੀ ਵਿਨੈ ਤਿਵਾੜੀ ਨਾਲ ਅਜਿਹਾ ਜਾਣਬੁੱਝ ਕੇ ਕੀਤਾ ਗਿਆ ਹੈ।
ਪੰਜਾਬ 'ਚ 550 ਤੋਂ ਵੱਧ ਸ਼ਰਾਬ ਦੇ ਵੱਡੇ ਤਸਕਰ! ਇੰਟੈਲੀਜੈਂਸ ਵੱਲੋਂ ਨਾਂ-ਪਤੇ ਦਾ ਖੁਲਾਸਾ, ਫਿਰ ਵੀ ਨਹੀਂ ਹੋਈ ਕਾਰਵਾਈ
ਬਿਹਾਰ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਇਸ ਬਾਰੇ ਟਵੀਟ ਕੀਤਾ ਹੈ। ਉਸ ਲਿਖਿਆ ਕਿਆਈਪੀਐਸ ਅਧਿਕਾਰੀ ਵਿਨੈ ਤਿਵਾੜੀ ਬਿਹਾਰ ਪੁਲਿਸ ਟੀਮ ਦੀ ਅਗਵਾਈ ਕਰਨ ਲਈ ਅਧਿਕਾਰਤ ਡਿਊਟੀ 'ਤੇ ਅੱਜ ਪਟਨਾ ਤੋਂ ਮੁੰਬਈ ਪਹੁੰਚੇ ਪਰ ਬੀਐਮਸੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਕੁਆਰੰਟੀਨ ਕਰ ਦਿੱਤਾ।
ਅਪੀਲ ਕਰਨ ਦੇ ਬਾਵਜੂਦ, ਉਨ੍ਹਾਂ ਨੂੰ ਆਈਪੀਐਸ ਮੈੱਸ ਵਿਚ ਰਿਹਾਇਸ਼ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ ਉਹ ਗੋਰੇਗਾਓਂ (ਮੁੰਬਈ) ਵਿਚ ਇਕ ਗੈਸਟ ਹਾਊਸ ਵਿਚ ਠਹਿਰੇ ਹਨ।
ਕੈਪਟਨ ਪਹਿਲੀ ਵਾਰ ਕੇਜਰੀਵਾਲ ਨੂੰ ਬੋਲੇ ਇੰਨਾ ਖਰਵਾ, ਦਿੱਲੀ ਦੇ ਮੁੱਖ ਮੰਤਰੀ ਨੂੰ ਦਿੱਤੀ ਇਹ ਨਸੀਹਤ
ਕੈਪਟਨ ਦੇ ਹੁਕਮਾਂ ਨੂੰ ਟਿੱਚ ਜਾਣਦੇ ਅਧਿਕਾਰੀ, ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਨੇ ਕੀਤਾ ਖ਼ੁਲਾਸਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ