ਮੁੰਬਈ: ਪੀਐਮ ਨਰੇਂਦਰ ਮੋਦੀ ਫ਼ਿਲਮ ਦਾ ਇੱਕ ਹੋਰ ਪੋਸਟਰ ਰਿਲੀਜ਼ ਹੋ ਗਿਆ ਹੈ। ਜਿਸ ‘ਚ ਵਿਵੇਕ ਓਬਰਾਏ ਪ੍ਰਧਾਨਮੰਤਰੀ ਨਰੇਨਦਰ ਮੋਦੀ ਦਾ ਕਿਰਦਾਰ ਨਿਭਾਉਨਦੇ ਨਜ਼ਰ ਆਉਣਗੇ। ਮੋਦੀ ਦੀ ਜ਼ਿੰਦਗੀ ‘ਤੇ ਬਣੀ ਫ਼ਿਲਮ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪ੍ਰਮੋਟ ਕੀਤਾ ਜਾ ਰਿਹਾ ਹੈ। ਪਹਿਲਾਂ ਫ਼ਿਲਮ 12 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਫ਼ਿਲਮ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਪੋਸਟਰ ਦੀ ਗੱਲ ਕਰੀਏ ਤਾਂ ਇਸ ‘ਚ ਵਿਵੇਕ ਓਬਰਾਏ ਕੁਝ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਹਨ। ਜਾਰੀ ਹੋਏ ਪੋਸਟਰ ਦੀ ਲੁੱਕ ਤਿਰੰਗੇ ਵਰਗੀ ਨਜ਼ਰ ਆ ਰਹੀ ਹੈ। ਕਿਉਂਕਿ ਕੁਝ ਬੱਚਿਆਂ ਨੇ ਓਰੇਂਜ ਕਪੜੇ ਅਤੇ ਕੁਝ ਨੇ ਹਰੇ ਕਪੜੇ ਪਾਏ ਹਨ ਜਿਨ੍ਹਾਂ ‘ਚ ਮੋਦੀ ਵ੍ਹਾਈਟ ਕਲਰ ਦਾ ਕੁਰਤਾ ਪਾਏ ਖੜ੍ਹੇ ਹਨ। ਸੋਸ਼ਲ ਮੀਡੀਆ ‘ਤੇ ਪੋਸਟਰ ਕਾਪੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਤਰਨ ਆਦਰਸ਼ ਨੇ ਟਵੀਟ ਕੀਤਾ ਹੈ। ਪੀਐਮ ਨਰੇਂਦਰ ਮੋਦੀ ਦੀ ਫ਼ਿਲਮ ਦਾ ਡਾਇਰੈਕਸ਼ਨ ਰਾਸ਼ਟਰੀ ਪੁਰਸਕਾਰ ਜੈਤੂ ਉਮੰਡ ਕੁਮਾਰ ਨੇ ਕੀਤਾ ਹੈ। ਨਰੇਂਦਰ ਮੋਦੀ ਦੇ ਚਾਹੁਣ ਵਾਲੇ ਫ਼ਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।