- ਪੀਐਮ ਮੋਦੀ ਨੇ ਵਨਾਰਸ ਹਿੰਦੂ ਯੂਨੀਵਰਸੀਟੀ ਦੇ ਮੋਢੀ ਪੰਡਤ ਮਦਨ ਮੋਹਨ ਮਾਲਵੀਆ ਦੀ ਮੁਰਤੀ ‘ਤੇ ਮਾਲਾ ਚੜ੍ਹਾ ਕੇ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ।
- ਵਾਰਾਨਸੀ ਪਹੁੰਚਣ ਤੋਂ ਪਹਿਲਾਂ ਮੋਦੀ ਨੇ ਟਵੀਟ ਕੀਤਾ। ਜਿਸ ‘ਚ ਉਨ੍ਹਾਂ ਨੇ ਕਾਸ਼ੀ ‘ਚ ਆਪਣੇ ਪ੍ਰੋਗ੍ਰਾਮ ਬਾਰੇ ਕਿਹਾ ਅਤੇ ਜਨਤਾ ਨੂੰ ਮਿਲਣ ਦਾ ਉਤਸ਼ਾਹ ਜਤਾਇਆ।
- ਇਸ ਮੌਕੇ ਮੋਦੀ ਨੇ ਕੇਸਰੀ ਰੰਗ ਦਾ ਕੁਰਤਾ, ਸਾਫਾ ਅਤੇ ਗਲੇ ‘ਚ ਰੁਦਰਾਕਸ਼ ਦੀ ਮਾਲਾ ਪਾਈ ਸੀ। ਮੋਦੀ ਦਦੇ ਕਾਫੀਲੇ ‘ਚ ਲੋਕਾਂ ਦਾ ਹਜ਼ੂਮ ਸੀ ਜਿਨ੍ਹਾਂ ਨੇ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
- ਵਾਰਾਨਸੀ ਦੇ ਇਸ ਮੈਗਾ ਰੋਡ ਸ਼ੋਅ ਨੂੰ ਬੀਜੇਪੀ ਨੇ ਨਮੋਤਸਵ ਦਾ ਨਾਂ ਦਿੱਤਾ ਸੀ। 40 ਡਿਗਰੀ ਦੀ ਧੁੱਪ ‘ਚ ਲੋਕ ਛੱਤਾਂ ‘ਤੇ ਖੜ੍ਹੇ ਰਹੇ ਅਤੇ ਮੋਦੀ ‘ਤੇ ਫੁਲਾਂ ਦੀ ਬਾਰਸ਼ ਕੀਤੀ।
- ਇਸ ਦੌਰਾਨ ਮੋਦੀ ਨੇ ਗੱਡੀ ਤੋਂ ਆਪਣੇ ਹੱਥਾਂ ‘ਚ ਫੂਲ ਚੁੱਕ ਉਨ੍ਹਾਂ ਨੂੰ ਜਨਤਾ ‘ਤੇ ਸੁਟਿਆ। ਅਜਿਹਾ ਉਨ੍ਹਾਂ ਨੇ ਕਈ ਵਾਰ ਕੀਤਾ।
- ਪੀਐਮ ਦੇ ਰੋਡ ਸ਼ੋਅ ਦੌਰਾਨ ਥੌੜੀ ਧੱਕਾ-ਮੁੱਕੀ ਵੀ ਹੋਈ ਜਿਨ੍ਹਾਂ ਨੂੰ ਮੋਦੀ ਨੇ ਹੱਥ ਦਾ ਇਸ਼ਾਰਾ ਕਰ ਸਮਝਾਇਆ ਵੀ।
- ਇਹ ਰੋਡ ਸ਼ੋਅ ਦਸ਼ਾਸ਼ਵਮੇਘ ਘਾਟ ‘ਤੇ ਜਾ ਕੇ ਖ਼ਤਮ ਹੋਇਆ, ਜਿੱਥੇ ਮੋਦੀ ਨੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨਾਲ ਗੰਗਾ ਆਰਤੀ ‘ਚ ਹਿੱਸਾ ਲਿਆ।
- ਮੋਦੀ ਦਾ ਇਹ ਰੋਡ ਸ਼ੋਅ ਕਾਸ਼ੀ ‘ਚ ਸ਼ਕਤੀ ਦਿਖਾਵਾ ਕਰਨ ਲਈ ਨਹੀ ਸਗੋਂ ਪੂਰਵਾਂਚਲ ‘ਚ ਚੋਣ ‘ਚ ਚਮਤਕਾਰ ਕਰਨ ਲਈ ਵੀ ਸੀ।
- ਬੀਜੇਪੀ ਵੱਲੋਂ ਇਹ ਸ਼ਕਤੀ ਪ੍ਰਦਰਸ਼ਨ ਅਜਿਹੇ ਦਿਨ ਕੀਤਾ ਜਿਸ ਦਿਨ ਕਾਂਗਰਸ ਨੇ ਵੀ ਆਪਣਾ ਵਾਰਾਨਸੀ ਤੋਂ ਉਮੀਦਵਾਰ ਐਲਾਨ ਦਿੱਤਾ। ਕਾਂਗਰਸ ਵੱਲੋਂ ਵਾਰਾਨਸੀ ਤੋਂ ਪ੍ਰਿਅੰਕਾ ਗਾਂਧੀ ਵਾਡਰਾ ਦੀ ਥਾਂ ਅਜੇ ਰਾਏ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ।
- ਇਸ ਤੋਂ ਬਾਅਦ ਮੋਦੀ ਨੇ ਜਨਸਭਾ ਨੂੰ ਸੰਬੋਧਿਤ ਕੀਤਾ ਅੇਤ ਵਾਰਾਨਸੀ ਤੋਂ ਨਾਮਜ਼ਦਗੀ ਲਈ ਜਨਤਾ ਤੋਂ ਇਜਾਜ਼ਤ ਲਈ।
- ਇਸ ਦੌਰਾਨ ਉਨ੍ਹਾਂ ਕਿਹਾ, “ਪੰਜ ਸਾਲ ਪਹਿਲਾਂ ਮੈਂ ਜਦੋਂ ਕਾਸ਼ੀ ਦੀ ਧਰਤੀ ‘ਤੇ ਕਦਮ ਰੱਖੀਆ ਸੀ ਤਾਂ ਮੈਂ ਕਿਹਾ ਸੀ ਕਿ ਮਾਂ ਗੰਗਾ ਨੇ ਮੈਨੂੰ ਬੁਲਾਇਆ ਹੈ। ਇਹ ਮੇਰੀ ਖੁਸ਼ਕਿਸਮਤੀ ਹੈ ਕਿ ਕਾਸ਼ੀ ਦੀ ਵੇਦ ਪਰੰਪਰਾ ਨੂੰ ਗਿਆਨ ਦੇ ਵਿਸ਼ਲੇਸ਼ਣ ਨਾਲ ਜੁੜ ਸਕਿਆ”।
- ਪ੍ਰਧਾਨ ਮੰਤਰੀ ਦੇ ਰੋਡ ਸ਼ੋਅ ਨੂੰ ਦੇਖਦੇ ਹੋਏ ਸੁਰੱਖੀਆ ਦੇ ਪੁਖ਼ਤਾ ਪ੍ਰਬੰਧ ਸੀ। ਚੱਪੇ-ਚੱਪੇ ‘ਤੇ ਕੜੀ ਨਿਗਰਾਨੀ ਰੱਖੀ ਗਈ ਸੀ।
- ਪੀਐਮ ਮੋਦੀ ਅੱਜ 11 ਵਜਕੇ 30 ਮਿੰਟ ‘ਤੇ ਨਾਮਜ਼ਦਗੀ ਦਾਖਲ ਕਰਨਗੇ। ਦੂਜੀ ਵਾਰ ਨਰੇਂਦਰ ਮੋਦੀ ਵਾਰਾਨਸੀ ਤੋਂ ਚੋਣ ਲੜ ਰਹੇ ਹਨ।
- ਮੋਦੀ ਦੇ ਪ੍ਰੋਗ੍ਰਾਮ ‘ਚ ਜੇਡੀਯੂ ਪ੍ਰਧਾਨ ਨੀਤੀਸ਼ ਕੁਮਾਰ, ਸ਼ਿਵ ਸੇਨਾ ਪ੍ਰਮੁੱਖ ਉਦੱਘਵ ਠਾਕਰੇ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਰਾਮਵਿਲਾਸ ਪਾਸਵਾਨ ਅਤੇ ਕਈਂ ਕੇਂਦਰੀ ਮੰਤਰੀ ਮੌਜੂਦ ਰਹੇ।
- ਪ੍ਰਧਾਨ ਮੰਤਰੀ ਅੱਜ ਬੂਥ ਪ੍ਰਮੁੱਖਾਂ ਅਤੇ ਵਰਕਰਾਂ ਨੂੰ ਸੰਬੋਧਿਤ ਕਰਨਗੇ ਅਤੇ ਫੇਰ ਕਾਲ ਭੈਰੋਂ ਮੰਦਰ ‘ਚ ਪੂਜਾ ਕਰਨਗੇ।