ਪੁਲਿਸ ਨੇ ਰੋਕਿਆ ਸਿੱਧੂ ਮੂਸੇਵਾਲਾ ਦਾ ਲਾਈਵ ਕੋਨਸਰਟ
ਏਬੀਪੀ ਸਾਂਝਾ | 28 Jan 2020 10:41 AM (IST)
ਲੁਧਿਆਣਾ ਪੁਲਿਸ ਵਲੋਂ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਲਾਈਵ ਕੋਨਸਰਟ ਵਿੱਚ ਹੀ ਰੋਕ ਦਿੱਤਾ ਗਿਆ। ਸ਼ਨੀਵਾਰ ਰਾਤ ਪੱਖੋਵਾਲ ਰੋਡ 'ਤੇ ਸਥਿਤ ਇਨਡੋਰ ਸਟੇਡੀਅਮ 'ਚ ਸਿੱਧੂ ਮੂਸੇਵਾਲਾ ਦਾ ਲਾਈਵ ਕੋਨਸਰਟ ਚੱਲ ਰਿਹਾ ਸੀ।
ਲੁਧਿਆਣਾ: ਲੁਧਿਆਣਾ ਪੁਲਿਸ ਵਲੋਂ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ ਲਾਈਵ ਕੋਨਸਰਟ ਵਿੱਚ ਹੀ ਰੋਕ ਦਿੱਤਾ ਗਿਆ। ਸ਼ਨੀਵਾਰ ਰਾਤ ਪੱਖੋਵਾਲ ਰੋਡ 'ਤੇ ਸਥਿਤ ਇਨਡੋਰ ਸਟੇਡੀਅਮ 'ਚ ਸਿੱਧੂ ਮੂਸੇਵਾਲਾ ਦਾ ਲਾਈਵ ਕੋਨਸਰਟ ਚੱਲ ਰਿਹਾ ਸੀ। ਇਸ ਦੌਰਾਨ ਰਾਤ 10.15 ਵਜੇ ਦੇ ਕਰੀਬ ਪੁਲਿਸ ਵਲੋਂ ਕੋਨਸਰਟ ਨੂੰ ਰੋਕ ਕੇ ਦਰਸ਼ਕਾਂ ਨੂੰ ਜਾਣ ਲਈ ਕਿਹਾ ਗਿਆ। ਦਰਅਸਲ ਆਰਗਨਾਇਸਰਸ ਵਲੋਂ ਸਿਰਫ ਰਾਤ 10 ਵਜੇ ਤੱਕ ਦੀ ਹੀ ਆਗਿਆ ਲਈ ਗਈ ਸੀ। ਪੁਲਿਸ ਕਮਿਸ਼ਨਰ ਵਲੋਂ ਸ਼ਹਿਰ 'ਚ ਰਾਤ 10 ਵਜੇ ਤੋਂ ਸਵੇਰ 6 ਵਜੇ ਤੱਕ ਉੱਚੀ ਆਵਾਜ਼ 'ਚ ਗਾਣੇ ਬਜਾਉਣ 'ਤੇ ਰੋਕ ਲਗਾਈ ਗਈ ਹੈ। ਪੁਲਿਸ ਦੇ ਦਖ਼ਲ ਤੋਂ ਬਾਅਦ ਮੂਸੇਵਾਲਾ ਸਟੇਜ ਤੋਂ ਉੱਤਰੇ ਤੇ ਸ਼ਹਿਰ 'ਚ ਇੱਕ ਹੋਰ ਕੋਨਸਰਟ ਕਰਨ ਦਾ ਐਲਾਨ ਕਰਕੇ ਚਲੇ ਗਏ। ਗੋਰਤਲਬ ਹੈ ਕਿ ਆਰਟੀਆਈ ਐਕਟਿਿਵਸਟ ਕੁਲਦੀਪ ਸਿੰਘ ਖਹਿਰਾ ਵਲੋਂ ਮੂਸੇਵਾਲਾ ਖ਼ਿਲਾਫ਼ ਹੱਥਿਆਰਾਂ ਤੇ ਹਿੰਸਾ ਨੂੰ ਵਧਾਵਾ ਦੇਣ ਲਈ ਪੰਜਾਬ ਹਰਿਆਣਾ ਹਾਈਕੋਰਟ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਦੇ ਚਲਦਿਆਂ ਮੂਸੇਵਾਲਾ ਬੀਤੇ ਸ਼ੁੱਕਰਵਾਰ ਏਸੀਪੀ ਜਸ਼ਨਦੀਪ ਸਿੰਘ ਗਿੱਲ ਅੱਗੇ ਬਿਆਨ ਦਰਜ ਕਰਾਉਣ ਲਈ ਪੇਸ਼ ਹੋਏ ਸੀ।