News
News
ਟੀਵੀabp shortsABP ਸ਼ੌਰਟਸਵੀਡੀਓ
X

ਮਨੋਰੰਜਨ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਕਰਨ ਜੌਹਰ ਦੀ ਫਿਲਮ ‘ਐ ਦਿਲ ਹੈ ਮੁਸ਼ਕਿਲ’ ਦਾ ਦੂਜਾ ਗੀਤ ‘ਬੁੱਲਿਆ’ ਵੀ ਰਿਲੀਜ਼ ਹੋ ਗਿਆ ਹੈ।  ਅਮਿਤ ਮਿਸ਼ਰਾ ਤੇ ਸ਼ਿਲਪਾ ਰਾਓ ਨੇ ਇਸ ਨੂੰ ਗਾਇਆ ਹੈ। ਵੀਡੀਓ ਵਿੱਚ ਰਣਬੀਰ ਐਸ਼ਵਰਿਆ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਰਣਬੀਰ ਫਿਲਮ 'ਚ ਇੱਕ ਗਾਇਕ ਬਣੇ ਹਨ। ਜਿਸ 'ਚ ਐਸ਼ਵਰੀਆ, ਰਣਬੀਰ, ਅਨੁਸ਼ਕਾ ਤੇ ਫਵਾਦ ਹਨ। ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋਵੇਗੀ। 2- ਕੈਟਰੀਨਾ ਕੈਫ ਅਤੇ ਸਿਧਾਰਥ ਮਲਹੋਤਰਾ ਦੀ ਫਿਲਮ 'ਬਾਰ ਬਾਰ ਦੇਖੋ' ਬਾਕਸ ਆਫਿਸ 'ਤੇ ਬੁਰੀ ਤਰ੍ਹਾ ਪਿਟ ਗਈ ਹੈ। ਫਿਲਮ ਨੇ 7 ਦਿਨਾਂ 'ਚ ਸਿਰਫ 29 ਕਰੋੜ ਦੀ ਕਮਾਈ ਹੀ ਕੀਤੀ ਹੈ। ਇਹ ਫਿਲਮ ਪਿਛਲੇ ਸ਼ੁਕਰਵਾਰ ਨੂੰ ਰਿਲੀਜ਼ ਹੋਈ ਸੀ। ਦੂਜੇ ਪਾਸੇ ਇਸ ਦੇ ਨਾਲ ਹੀ ਰਿਲੀਜ਼ ਹੋਈ ਨਵਾਜ਼ੂਦੀਨ ਦੀ 'ਫਰੀਕੀ ਅਲੀ' ਹੁਣ ਤੱਕ ਸਿਰਫ 10 ਕਰੋੜ ਹੀ ਕਮਾ ਸਕੀ ਹੈ। 3- ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਨੂੰ ਡੇਂਗੂ ਬੁਖਾਰ ਹੋ ਗਿਆ ਹੈ। ਵਿਦਿਆ ਦੇ ਬੁਲਾਰੇ ਨੇ ਕਿਹਾ ਕਿ ਵਿਦਿਆ ਬਾਲਨ ਨੂੰ ਡੇਂਗੂ ਹੋਣ ਦਾ ਪਤਾ ਲੱਗਿਆ ਹੈ ਤੇ ਡਾਕਟਰਾਂ ਨੇ ਉਨ੍ਹਾਂ ਨੂੰ 10-15 ਦਿਨ ਆਰਾਮ ਕਰਨ ਲਈ ਕਿਹਾ ਹੈ। ਵਿਦਿਆ ਬਾਲਨ ਜਲਦ ਹੀ ਆਪਣੀ ਆਗਾਮੀ ਫਿਲਮ 'ਕਹਾਨੀ 2' ਵਿੱਚ ਦਿਖੇਗੀ। 4- ਸੁਰਖੀਆਂ 'ਚ ਰਹਿਣ ਵਾਲੀ ਰਾਖੀ ਸਾਵੰਤ ਨੇ ਸੰਨੀ ਲਿਓਨੀ 'ਤੇ ਨਿਸ਼ਾਨਾ ਸਾਧਿਆ ਹੈ। ਸ਼ਾਹਰੁਖ ਦੀ ਫਿਲਮ 'ਰਈਸ' 'ਚ ਆਈਟਮ ਸਾਂਗ ਕਰ ਰਹੀ ਸਨੀ ਬਾਰੇ ਜਦੋਂ ਰਾਖੀ ਤੋਂ ਪੁਛਿਆ ਤਾਂ ਉਹਨਾਂ ਕਿਹਾ ਕਿ ਸਨੀ ਦਾ ਤਾਂ ਕੰਮ ਹੀ ਅਸ਼ਲੀਲ ਫਿਲਮਾਂ ਕਰਨਾ ਹੈ। ਰਾਖੀ ਨੇ ਕਿਹਾ ਮੈਂ ਕਿੰਗ ਖਾਨ ਦੀ ਡਿਸਕਵਰੀ ਹਾਂ। ਸਨੀ ਤਾਂ ਹੁਣੇ ਹੁਣੇ ਕਰ ਰਹੀ ਹੈ ਉਹਦਾ ਤਾਂ ਕੰਮ ਹੀ ਪਾਰਨ ਫਿਲਮਾਂ ਕਰਨਾ ਹੈ। 5- ਮੈਗਾਸਟਾਰ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਜਦੋਂ ਉਹ ਵਿਦੇਸ਼ ਜਾਂਦੇ ਹਨ ਤਾਂ ਉਥੇ ਲੋਕ ਭਾਰਤ ਨੂੰ ਬਲਾਤਕਾਰਾਂ ਦੀ ਭੂਮੀ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। 'ਪਿੰਕ' ਦੇ ਅਭਿਨੇਤਾ ਨੇ ਕਿਹਾ ਕਿ ਭਾਰਤੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। 6- ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਫੋਰਬਸ ਮੈਗਜ਼ੀਨ ਦੀ ਲਿਸਟ ਸਭ ਤੋਂ ਵੱਧ ਕਮਾਉਣ ਵਾਲੀ ਟੀਵੀ ਅਭਿਨੇਤਰੀਆਂ ਦੇ ਤੌਰ 'ਤੇ ਪਹਿਲੀ ਭਾਰਤੀ ਅਦਾਕਾਰਾ ਦੇ ਤੌਰ 'ਤੇ ਸ਼ਾਮਲ ਕੀਤੀ ਗਈ ਹੈ। ਟੀਵੀ ਸੀਰੀਜ਼ ਕਵਾਂਟਿਕੋ ਰਾਂਹੀ ਨਵੀਂ ਸ਼ੁਰੂਆਤ ਕਰਨ ਵਾਲਾ ਚੋਪੜਾ ਨੂੰ ਇਸ ਲਿਸਟ ਚ ਅੱਠਵਾਂ ਸਥਾਨ ਮਿਲਿਆ। ਜਿਨਾਂ ਦੀ ਕਮਾਈ ਇੱਕ ਕਰੋੜ ਡਾਲਰ ਯਾਨੀ ਕਰੀਬ 67 ਕਰੋਡ਼ ਰੁਪਏ ਦੱਸੀ ਗਈ। 7- ਅਭਿਨੇਤਾ ਵਿਵੇਕ ਓਬਰਾਏ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ 'ਚ ਕੁੱਝ ਵੀ ਗਲਤ ਨਹੀਂ ਲੱਗਿਆ ਅਤੇ ਨਾ ਹੀ ਬੀਐਮਸੀ 'ਚ ਭ੍ਰਿਸ਼ਟਾਚਾਰ ਸਬੰਧੀ ਕੀਤੇ ਉਨ੍ਹਾਂ ਦੇ ਟਵੀਟ ਨਾਲ ਕੋਈ ਵਿਵਾਦ ਖੜਾ ਹੋਇਆ ਹੈ। ਵਿਵੇਕ ਮੁਤਾਬਕ ਕਪਿਲ ਕੋਈ ਅਪਰਾਧੀ ਨਹੀਂ ਬਲਕਿ ਚੰਗੇ ਇਨਸਾਨ ਲਗਦੇ ਹਨ। ਰਿਪੋਰਟਾਂ ਮੁਤਾਬਕ ਵਿਵੇਕ ਨੇ ਕਪਿਲ ਦੀ ਮਦਦ ਵੀ ਕੀਤੀ ਹੈ। 8- ਆਪਣੀਆਂ ਬੋਲਡ ਅਦਾਵਾਂ ਨਾਲ ਤਹਿਲਕਾ ਮਚਾਉਣ ਵਾਲੀ ਸੁਰਵੀਨ ਚਾਵਲਾ ਨੇ ਖੁਲਾਸਾ ਕੀਤਾ ਕਿ ਉਹਨਾਂ ਨੂੰ ਵੀ 'ਕਾਸਟਿੰਗ ਕਾਊਚ' ਦਾ ਸਾਹਮਣਾ ਕਰਨਾ ਪਿਆ। ਜਦੋਂ ਸ਼ੁਰੂਆਤੀ ਦਿਨਾਂ ਚ ਇੱਕ ਤਮਿਲ ਫਿਲਮ ਲਈ ਉਹਨਾਂ ਨੂੰ ਡਾਇਰੈਕਟਰ ਨਾਲ ਸਾਉਣ ਲਈ ਕਿਹਾ ਗਿਆ। ਜਦਕਿ ਉਹਨਾਂ ਹਿੰਮਤ ਕਰਦੇ ਹੋਏ ਆਫਰ ਠੁਕਰਾ ਦਿੱਤਾ।
Published at : 17 Sep 2016 12:02 PM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Famous Singer: ਸੰਗੀਤ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਗਾਇਕਾ ਦੀਆਂ AI ਅਸ਼ਲੀਲ ਤਸਵੀਰ ਵਾਇਰਲ! ਖੁਲਾਸਾ ਕਰ ਬੋਲੀ- ਸਿਆਸੀ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ...

Famous Singer: ਸੰਗੀਤ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਗਾਇਕਾ ਦੀਆਂ AI ਅਸ਼ਲੀਲ ਤਸਵੀਰ ਵਾਇਰਲ! ਖੁਲਾਸਾ ਕਰ ਬੋਲੀ- ਸਿਆਸੀ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ...

ਕਪਿਲ ਸ਼ਰਮਾ ਦੇ ਕੈਫੇ 'ਤੇ ਫਾਇਰਿੰਗ ਮਾਮਲੇ 'ਚ ਵੱਡਾ ਖੁਲਾਸਾ, ਕੈਨੇਡਾ ਪੁਲਿਸ ਨੇ ਖੋਲ੍ਹੇ ਵੱਡੇ ਰਾਜ਼, ਜਾਰੀ ਕੀਤੀਆਂ ਤਸਵੀਰਾਂ, ਗੈਂਗਸਟਰਾਂ ਦਾ ਨੈੱਟਵਰਕ ਬੇਨਕਾਬ!

ਕਪਿਲ ਸ਼ਰਮਾ ਦੇ ਕੈਫੇ 'ਤੇ ਫਾਇਰਿੰਗ ਮਾਮਲੇ 'ਚ ਵੱਡਾ ਖੁਲਾਸਾ, ਕੈਨੇਡਾ ਪੁਲਿਸ ਨੇ ਖੋਲ੍ਹੇ ਵੱਡੇ ਰਾਜ਼, ਜਾਰੀ ਕੀਤੀਆਂ ਤਸਵੀਰਾਂ, ਗੈਂਗਸਟਰਾਂ ਦਾ ਨੈੱਟਵਰਕ ਬੇਨਕਾਬ!

Kapil Sharma: ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਕਪਿਲ ਸ਼ਰਮਾ? ਗੈਂਗਸਟਰਾਂ ਦੀ ਖਤਰਨਾਕ ਪਲਾਨਿੰਗ

Kapil Sharma: ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਕਪਿਲ ਸ਼ਰਮਾ? ਗੈਂਗਸਟਰਾਂ ਦੀ ਖਤਰਨਾਕ ਪਲਾਨਿੰਗ

Artist Accident: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਕਲਾਕਾਰ ਦਾ ਹੋਇਆ ਭਿਆਨਕ ਐਕਸੀਡੈਂਟ; ਫੈਨਜ਼ ਦੀ ਵਧੀ ਚਿੰਤਾ...

Artist Accident: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਮਸ਼ਹੂਰ ਕਲਾਕਾਰ ਦਾ ਹੋਇਆ ਭਿਆਨਕ ਐਕਸੀਡੈਂਟ; ਫੈਨਜ਼ ਦੀ ਵਧੀ ਚਿੰਤਾ...

Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਸਾਲ ਦੇ ਆਖਰੀ ਮਹੀਨੇ ਇਸ ਮਸ਼ਹੂਰ ਸ਼ਖਸ਼ੀਅਤ ਦੀ ਹੋਈ ਮੌਤ; ਟਾਈਫਾਈਡ ਬੁਖਾਰ ਕਾਰਨ ਬੁਰੀ ਤਰ੍ਹਾਂ ਵਿਗੜੀ ਹਾਲਤ...

Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਸਾਲ ਦੇ ਆਖਰੀ ਮਹੀਨੇ ਇਸ ਮਸ਼ਹੂਰ ਸ਼ਖਸ਼ੀਅਤ ਦੀ ਹੋਈ ਮੌਤ; ਟਾਈਫਾਈਡ ਬੁਖਾਰ ਕਾਰਨ ਬੁਰੀ ਤਰ੍ਹਾਂ ਵਿਗੜੀ ਹਾਲਤ...

ਪ੍ਰਮੁੱਖ ਖ਼ਬਰਾਂ

ਚੋਣ ਡਿਊਟੀ ‘ਤੇ ਜਾ ਰਹੇ ਟੀਚਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ, ਨਹਿਰ 'ਚ ਡਿੱਗੀ ਕਾਰ, ਇਸ ਵਜ੍ਹਾ ਕਰਕੇ ਵਾਪਰਿਆ ਹਾਦਸਾ

ਚੋਣ ਡਿਊਟੀ ‘ਤੇ ਜਾ ਰਹੇ ਟੀਚਰ ਪਤੀ-ਪਤਨੀ ਦੀ ਹੋਈ ਦਰਦਨਾਕ ਮੌਤ, ਨਹਿਰ 'ਚ ਡਿੱਗੀ ਕਾਰ, ਇਸ ਵਜ੍ਹਾ ਕਰਕੇ ਵਾਪਰਿਆ ਹਾਦਸਾ

ਪੰਜਾਬ ਜ਼ਿਲ੍ਹਾ ਪਰਿਸ਼ਦ-ਬਲਾਕ ਕਮੇਟੀ ਵੋਟਿੰਗ ਦੇ ਚੱਲਦੇ ਇਸ ਜ਼ਿਲ੍ਹੇ ਦੇ 5 ਪਿੰਡਾਂ 'ਚ ਬਾਇਕਾਟ, ਇਸ ਜਗ੍ਹਾ ਰੱਦ ਹੋਈ ਵੋਟਿੰਗ

ਪੰਜਾਬ ਜ਼ਿਲ੍ਹਾ ਪਰਿਸ਼ਦ-ਬਲਾਕ ਕਮੇਟੀ ਵੋਟਿੰਗ ਦੇ ਚੱਲਦੇ ਇਸ ਜ਼ਿਲ੍ਹੇ ਦੇ 5 ਪਿੰਡਾਂ 'ਚ ਬਾਇਕਾਟ, ਇਸ ਜਗ੍ਹਾ ਰੱਦ ਹੋਈ ਵੋਟਿੰਗ

Punjab News: ਪੰਜਾਬ 'ਚ ਚੋਣਾ ਵਿਚਾਲੇ ਜ਼ੋਰਦਾਰ ਧਮਾਕਾ, ਹਿੱਲਿਆ ਜਲੰਧਰ! ਨੇੜਲੇ ਘਰਾਂ ਦੇ ਸ਼ੀਸ਼ੇ ਟੁੱਟ ਗਏ; 1 ਦੀ ਮੌਤ, 2 ਗੰਭੀਰ ਜ਼ਖਮੀ...

Punjab News: ਪੰਜਾਬ 'ਚ ਚੋਣਾ ਵਿਚਾਲੇ ਜ਼ੋਰਦਾਰ ਧਮਾਕਾ, ਹਿੱਲਿਆ ਜਲੰਧਰ! ਨੇੜਲੇ ਘਰਾਂ ਦੇ ਸ਼ੀਸ਼ੇ ਟੁੱਟ ਗਏ; 1 ਦੀ ਮੌਤ, 2 ਗੰਭੀਰ ਜ਼ਖਮੀ...

ਕੈਨੇਡਾ 'ਚ ਦੋ ਪੰਜਾਬੀ ਨੌਜਵਾਨਾਂ ਦੀ ਹੱਤਿਆ, ਐਡਮੰਟਨ ਸ਼ਹਿਰ 'ਚ ਗੋਲੀਆਂ ਮਾਰ ਕੇ ਕਤਲ, ਦੋਵੇਂ ਸਟੱਡੀ ਵੀਜ਼ੇ 'ਤੇ ਗਏ ਸਨ, ਪੰਜਾਬ 'ਚ ਸੋਗ ਦੀ ਲਹਿਰ

ਕੈਨੇਡਾ 'ਚ ਦੋ ਪੰਜਾਬੀ ਨੌਜਵਾਨਾਂ ਦੀ ਹੱਤਿਆ, ਐਡਮੰਟਨ ਸ਼ਹਿਰ 'ਚ ਗੋਲੀਆਂ ਮਾਰ ਕੇ ਕਤਲ, ਦੋਵੇਂ ਸਟੱਡੀ ਵੀਜ਼ੇ 'ਤੇ ਗਏ ਸਨ, ਪੰਜਾਬ 'ਚ ਸੋਗ ਦੀ ਲਹਿਰ