News
News
ਟੀਵੀabp shortsABP ਸ਼ੌਰਟਸਵੀਡੀਓ
X

ਮਨੋਰੰਜਨ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਅਦਿੱਤਿਆ ਚੋਪੜਾ ਦੀ ਫਿਲਮ 'ਬੇਫਿਕਰੇ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜਿਸ 'ਚ ਰਣਵੀਰ ਸਿੰਘ ਅਤੇ ਵਾਨੀ ਕਪੂਰ ਮੁੱਖ ਭੂਮਿਕਾ ਨਿਭਾ ਰਹੇ ਹਨ। ਟ੍ਰੇਲਰ ਦੇਖ ਕੇ ਪਤਾ ਲੱਗਾ ਹੈ ਕਿ ਫਿਲਮ 'ਚ ਕਿਸਿੰਗ ਸੀਨਜ਼ ਦੀ ਭਰਮਾਰ ਹੈ। ਇਹ ਫਿਲਮ 9 ਦਸੰਬਰ ਨੂੰ ਰਿਲੀਜ਼ ਹੋਵੇਗੀ। 2- 'ਬੇਫਿਕਰੇ' ਦਾ ਟ੍ਰੇਲਰ ਆਉਣ ਤੋਂ ਪਹਿਲਾਂ ਹੀ ਚਰਚਾ 'ਚ ਸੀ ਕਿਉਂਕਿ ਇਸਨੂੰ ਆਈਫਲ ਟਾਵਰ ਤੇ ਰਿਲੀਜ਼ ਕੀਤਾ ਗਿਆ ਜਦਕਿ ਫਿਲਮੀ ਇਤਿਹਾਸ 'ਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। 3- ਅਦਾਕਾਰਾ ਕੰਗਣਾ ਰਣਾਉਤ ਦੀ ਬਲਾਕਬਕਸਟਰ ਹਿੱਟ ਫ਼ਿਲਮ ‘ਕਵੀਨ’ ਦਾ ਸੀਕਵਲ ਬਣ ਸਕਦਾ ਹੈ। ਖ਼ਬਰ ਹੈ ਕਿ ਨਿਰਮਾਣ ਕੰਪਨੀ 2014 ਵਿੱਚ ਆਈ ਇਸ ਫ਼ਿਲਮ ਦਾ ਸੀਕਵੇਲ ਬਣਾਉਣ ਜਾ ਰਹੀ ਹੈ। ਇਸ ਫ਼ਿਲਮ ਨੇ 100 ਕਰੋੜ ਰੁਪਏ ਤੋਂ ਵੱਧ ਦਾ ਵਪਾਰ ਕੀਤਾ ਸੀ ਤੇ ਰਾਸ਼ਟਰੀ ਪੁਰਸਕਾਰ ਸਮੇਤ ਕਈ ਹੋਰ ਇਨਾਮ ਵੀ ਜਿੱਤੇ ਸਨ। ਸੂਤਰਾਂ ਨੇ ਦੱਸਿਆ ਕਿ ਇੱਕ ਵਾਰ ਪਟਕਥਾ ਪੂਰੀ ਹੋ ਜਾਣ ਤੋਂ ਬਾਅਦ ਕੰਗਣਾ ਨਾਲ ਗੱਲਬਾਤ ਕੀਤੀ ਜਾਏਗੀ। 4- ਅਭਿਨੇਤਰੀ ਪ੍ਰਿਟੀ ਜ਼ਿੰਟਾ ਦਾ ਕਹਿਣਾ ਹੈ ਜਿਸ ਤਰ੍ਹਾ ਫੋਟੋਗ੍ਰਾਫਰ ਤਸਵੀਰ ਖਿੱਚਣ ਲਈ ਉਹਨਾਂ ਦਾ ਪਿੱਛਾ ਕਰਦੇ ਹਨ ਉਸ ਨਾਲ ਉਹਨਾਂ ਨੂੰ ਅਸੁਵਿਧਾ ਹੁੰਦੀ ਹੈ। ਅਦਾਕਾਰਾ ਨੇ ਕਿਹਾ ਕਿ ਇਹਨੀਂ ਦਿਨੀਂ ਕੋਈ ਵੀ ਨਿਮਰਤਾ ਨਾਲ ਫੋਟੋ ਲੈਣ ਲਈ ਨਹੀਂ ਪੁੱਛਦਾ। ਪ੍ਰਿਟੀ ਨੇ ਟਵੀਟ ਕਰ ਕਿਹਾ ਅਦਿਹਾ ਨਾ ਕਰੋ ਨਹੀਂ ਤਾਂ ਤੂਹਾਨੂੰ ਕਦੇ ਸਹੀ ਤਸਵੀਰ ਨਹੀਂ ਮਿਲੇਗੀ। 5- ਪ੍ਰਿਯੰਕਾ ਚੋਪੜਾ ਦੀ ਮੈਗਜ਼ੀਨ ਦੇ ਕਵਰ ਤੇ ਛਪੀ ਇੱਕ ਤਸਵੀਰ ਵਿਵਾਦਤ ਚ ਆ ਗਈ ਹੈ। ਚੋਪੜਾ ਨੇ ਜੋ ਟੀ-ਸ਼ਰਟ ਪਾਈ ਉਸ ਤੇ ਲਿਖੇ ਸ਼ਬਦਾਂ ਤੇ ਕੁੱਝ ਲੋਕਾਂ ਨੇ ਇਤਰਾਜ਼ ਜਤਾਇਆ ਹੈ। ਜਿਸ ਰਾਂਹੀ ਪ੍ਰਿਯੰਕਾ ਸੰਦੇਸ਼ ਦੇ ਰਹੀ ਹੈ ਕਿ ਉਹ ਇਕ 'ਟ੍ਰੇਵਲਰ' ਹੈ ਜਦਕਿ ਕੁੱਝ ਲੋਕਾਂ ਨੇ ਕਿਹਾ ਕਿ ਸ਼ਰਨਾਰਥੀ ਸ਼ਬਦ ਨੂੰ ਤੇ ਲਕੀਰ ਖਿੱਚਣ ਲਈ ਇਤਰਾਜ਼ ਜਤਾਇਆ ਹੈ। 6- ਪਾਕਿਸਤਾਨੀ ਕਲਾਕਾਰਾਂ ਦਾ ਵਿਰੋਧ ਕਰਨ ਮਗਰੋਂ ਹੁਣ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਨੇ ਫਿਲਮ ਨਿਰਮਾਤਾਵਾਂ ਕਰਨ ਜੌਹਰ ਅਤੇ ਮਹੇਸ਼ ਭੱਟ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਹਨਾਂ ਗੁਆਂਢੀ ਦੇਸ਼ ਦੇ ਕਲਾਕਾਰਾਂ ਨਾਲ ਕੰਮ ਕੀਤਾ ਜਾਂ ਉਹਨਾਂ ਦੀ ਫਿਲਮ ਨੂੰ ਰਿਲੀਜ਼ ਕੀਤਾ ਤਾਂ ਉਹਨਾਂ ਨੂੰ ਕੁੱਟਿਆ ਜਾਵੇਗਾ। 7- ਕੈਪਟਨ ਕੂਲ ਮਹੇਂਦਰ ਸਿੰਘ ਧੋਨੀ ਦੇ ਜੀਵਨ ਤੇ ਅਧਾਰਿਤ ਫਿਲਮ 'ਐਮ.ਐਸ ਧੋਨੀ ਦ ਅਨਟੋਲਡ ਸਟੋਰੀ' ਨੇ 109.3 ਕਰੋੜ ਦੀ ਕਮਾਈ ਕਰ ਲਈ ਹੈ। ਇਹ ਫਿਲਮ 30 ਸਤੰਬਰ ਨੂੰ ਰਿਲੀਜ਼ ਹੋਈ ਸੀ ਜਿਸ ਮਗਰੋਂ ਕਾਮਯਾਬੀ ਦਾ ਸਿਲਸਿਲਾ ਪਹਿਲੇ ਦਿਨ ਤੋਂ ਜਾਰੀ ਹੈ। ਸੁਸ਼ਾਂਤ ਸਿੰਘ ਰਾਜਪੂਤ ਨੇ ਫਿਲਮ 'ਚ ਧੋਨੀ ਦਾ ਕਿਰਦਾਰ ਨਿਭਾਇਆ ਹੈ। 8- ਅਭਿਨੇਤਾ ਸ਼ਾਹਿਦ ਕਪੂਰ ਜਲਦ ਹੀ ਸੰਜੇ ਲੀਲਾ ਭੰਸਾਲੀ ਦੀ ਆਗਾਮੀ ਫਿਲਮ 'ਪਦਮਾਵਤੀ' ਨਾਲ ਜੁੜਨਗੇ ਜਿਸ 'ਚ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਮੁਖ ਕਿਰਦਾਰਾਂ 'ਚ ਹਨ। ਵਾਇਕਾਮ 18 ਮੁਵਾਜ਼ ਦੇ ਮੁੱਖ ਕਾਰਜਕਾਰੀ ਨੇ ਟਵਿੱਟਰ ਤੇ ਇਸਦਾ ਐਲਾਨ ਕੀਤਾ ਹੈ। 9- ਰਿਤੇਸ਼ ਦੇਸ਼ਮੁਖ ਨੇ ਪਹਿਲੀ ਵਾਰ ਆਪਣੇ ਛੋਟੇ ਬੇਟੇ ਰਾਹਿਲ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ। ਤਸਵੀਰਾਂ 'ਚ ਰਿਤੇਸ਼, ਰਾਹਿਲ ਨੂੰ ਗੋਦ 'ਚ ਲਈ ਨਜ਼ਰ ਆ ਰਹੇ ਹਨ। ਇੰਸਟਗਰਾਮ 'ਤੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਲਿਖਿਆ ਇਹ ਖਾਸ ਦਿਨ ਹੈ ਕਿਉਂਕਿ ਮੇਰੀ ਆਈ ਦਾ ਜਨਮਦਿਨ ਹੈ।, 10- ਬਾਲੀਵੁੱਡ ਅਭਿਨੇਤਰੀ ਮਾਂ ਬਣਨ ਮਗਰੋਂ ਪਹਿਲੀ ਵਾਰ ਨਜ਼ਰ ਆਈ ਹੈ। ਦਰਅਸਲ ਰਾਣੀ ਜੁਹੂ ਦੇ ਇੱਕ ਦੁਰਗਾ ਪੰਡਾਲ ਵਿੱਚ ਮਾਤਾ ਦੇ ਦਰਸ਼ਨ ਲਈ ਪਹੁੰਚੀ ਸੀ। ਰਾਣੀ ਨੇ ਪਿੰਕ ਰੰਗ ਦੀ ਸਾੜੀ ਪਾਈ ਸੀ ਜਿਸ 'ਚ ਉਹ ਬੇਹਦ ਖੂਬਸੂਰਤ ਲਗ ਰਹੀ ਸੀ। ਇਸਦੇ ਇਲਾਵਾ ਕਾਜੋਲ ਵੀ ਮਾਂ ਦੇ ਚਰਨਾਂ ਚ ਨਤਮਸਤਕ ਹੋਈ।
Published at : 11 Oct 2016 11:51 AM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

MMS Video Leak: ਸੋਸ਼ਲ ਮੀਡੀਆ ਇੰਨਫਲੂਇੰਸਰ ਨੇ ਵਾਇਰਲ MMS ਵੀਡੀਓ 'ਤੇ ਤੋੜੀ ਚੁੱਪੀ, ਇੰਟਰਨੈੱਟ 'ਤੇ ਇਤਰਾਜ਼ਯੋਗ ਹਾਲਤ 'ਚ... 

MMS Video Leak: ਸੋਸ਼ਲ ਮੀਡੀਆ ਇੰਨਫਲੂਇੰਸਰ ਨੇ ਵਾਇਰਲ MMS ਵੀਡੀਓ 'ਤੇ ਤੋੜੀ ਚੁੱਪੀ, ਇੰਟਰਨੈੱਟ 'ਤੇ ਇਤਰਾਜ਼ਯੋਗ ਹਾਲਤ 'ਚ... 

Neha Kakkar: ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...

Neha Kakkar: ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...

Gaurav Khanna: 'ਬਿੱਗ ਬੌਸ 19' ਜੇਤੂ ਗੌਰਵ ਖੰਨਾ ਨੂੰ ਲੱਗਿਆ ਵੱਡਾ ਝਟਕਾ, ਇਸ ਗਲਤੀ ਕਾਰਨ ਯੂ-ਟਿਊਬ ਚੈਨਲ ਹੋਇਆ ਟਰਮੀਨੇਟ! ਫੈਨਜ਼ 'ਚ ਮੱਚਿਆ ਹਾਹਾਕਾਰ...

Gaurav Khanna: 'ਬਿੱਗ ਬੌਸ 19' ਜੇਤੂ ਗੌਰਵ ਖੰਨਾ ਨੂੰ ਲੱਗਿਆ ਵੱਡਾ ਝਟਕਾ, ਇਸ ਗਲਤੀ ਕਾਰਨ ਯੂ-ਟਿਊਬ ਚੈਨਲ ਹੋਇਆ ਟਰਮੀਨੇਟ! ਫੈਨਜ਼ 'ਚ ਮੱਚਿਆ ਹਾਹਾਕਾਰ...

Sunjay Kapur Property: ਕਰਿਸ਼ਮਾ ਕਪੂਰ ਦੇ ਪਤੀ ਸੰਜੇ ਕਪੂਰ ਦੀ ਪ੍ਰਾਪਰਟੀ ਨੂੰ ਲੈ ਛਿੜਿਆ ਪਰਿਵਾਰਕ ਵਿਵਾਦ, ਮੌਤ ਤੋਂ ਬਾਅਦ ਦੂਜੀ ਪਤਨੀ ਨੇ ਕੀਤਾ ਕਬਜ਼ਾ; ਪ੍ਰਿਆ ਸਚਦੇਵ 'ਤੇ ਭੜਕੀ ਭੈਣ... 

Sunjay Kapur Property: ਕਰਿਸ਼ਮਾ ਕਪੂਰ ਦੇ ਪਤੀ ਸੰਜੇ ਕਪੂਰ ਦੀ ਪ੍ਰਾਪਰਟੀ ਨੂੰ ਲੈ ਛਿੜਿਆ ਪਰਿਵਾਰਕ ਵਿਵਾਦ, ਮੌਤ ਤੋਂ ਬਾਅਦ ਦੂਜੀ ਪਤਨੀ ਨੇ ਕੀਤਾ ਕਬਜ਼ਾ; ਪ੍ਰਿਆ ਸਚਦੇਵ 'ਤੇ ਭੜਕੀ ਭੈਣ... 

MMS Video Leaked: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਦਾ MMS ਹੋਇਆ ਲੀਕ, ਇੰਟਰਨੈੱਟ 'ਤੇ ਮੱਚਿਆ ਹੜਕੰਪ; ਫਾਲੋਅਰਜ਼ ਦੇ ਮਾਮਲੇ 'ਚ ਅਭਿਨੇਤਰੀਆਂ ਨੂੰ ਕਰਦੀ ਫੇਲ੍ਹ...

MMS Video Leaked: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਦਾ MMS ਹੋਇਆ ਲੀਕ, ਇੰਟਰਨੈੱਟ 'ਤੇ ਮੱਚਿਆ ਹੜਕੰਪ; ਫਾਲੋਅਰਜ਼ ਦੇ ਮਾਮਲੇ 'ਚ ਅਭਿਨੇਤਰੀਆਂ ਨੂੰ ਕਰਦੀ ਫੇਲ੍ਹ...

ਪ੍ਰਮੁੱਖ ਖ਼ਬਰਾਂ

School Holiday: ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...

School Holiday: ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...

ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ

ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ

ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ

ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ

ਜਾਂ ਤਾਂ BS6 ਜਾਂ ਫਿਰ ਯੂ-ਟਰਨ! ਦਿੱਲੀ ਬਾਰਡਰ ਤੋਂ ਵਾਪਸ ਮੁੜ ਰਹੀਆਂ ਗੱਡੀਆਂ, ਵਿਧਾਇਕ ਦੀ ਕਾਰ ਦਾ ਕੱਟਿਆ ਚਾਲਾਨ

ਜਾਂ ਤਾਂ BS6 ਜਾਂ ਫਿਰ ਯੂ-ਟਰਨ! ਦਿੱਲੀ ਬਾਰਡਰ ਤੋਂ ਵਾਪਸ ਮੁੜ ਰਹੀਆਂ ਗੱਡੀਆਂ, ਵਿਧਾਇਕ ਦੀ ਕਾਰ ਦਾ ਕੱਟਿਆ ਚਾਲਾਨ