News
News
ਟੀਵੀabp shortsABP ਸ਼ੌਰਟਸਵੀਡੀਓ
X

ਮਨੋਰੰਜਨ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਹਰ ਵਾਰ ਆਸ਼ਿਕੀ ਦਾ 'ਟਾਇਮ-ਟੇਬਲ' ਸੈੱਟ ਕਰਨ ਵਾਲੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਇਸ ਵਾਰ 'ਐਂਟੀਨਾ' ਸੈੱਟ ਕਰ ਰਹੇ ਹਨ। ਬਿੱਲਾ ਦਾ ਨਵਾਂ ਗੀਤ ‘ਐਂਟੀਨਾ’ ਅੱਜ ਰਿਲੀਜ਼ ਹੋਇਆ ਹੈ। ਇਹ ਗੀਤ ‘ਟਾਇਮ-ਟੇਬਲ 3’ ਹੀ ਹੈ, ਬਸ ਇਸ ਦਾ ਨਾਂਅ ਵੱਖਰਾ ਹੈ। ਗਾਣੇ ਵਿੱਚ ਉਹਨਾਂ ਦੀ ਲੁੱਕ ਬਦਲੀ ਹੋਈ ਹੈ। 2- ਫਿਲਮ 'ਲਕੀਰਾਂ' ਦਾ ਨਵਾਂ ਗੀਤ 'ਓ.ਕੇ' ਰਿਲੀਜ਼ ਹੋ ਗਿਆ ਹੈ। ਜੋ ਕਿ ਇੱਕ ਪਾਰਟੀ ਸੌਂਗ ਹੈ। ਗੀਤ ਨੂੰ ਹਰਮਨ ਵਿਰਕ ਅਤੇ ਯੁਵਿਕਾ ਚੌਧਰੀ ਤੇ ਫਿਲਮਾਇਆ ਗਿਆ ਹੈ। ਗੀਤ ਨੂੰ ਜ਼ੋਰਾ ਰੰਦਾਵਾ ਨੇ ਗਾਇਆ ਹੈ ਜਿਸ 'ਚ ਰੈਪ ਦਾ ਤੜਕਾ ਵੀ ਲਗਾਇਆ ਗਿਆ ਹੈ। ਫਿਲਮ 21 ਅਕਤੂਬਰ ਨੂੰ ਰਿਲੀਜ਼ ਹੋਵੇਗੀ। 3- ਪਰਦੀਪ ਸਰਾਂ ਦਾ ਨਵਾਂ ਗੀਤ 'ਦਾਦੇ ਦੀ ਦੁਨਾਲੀ' ਰਿਲੀਜ਼ ਹੋ ਗਿਆ ਹੈ। ਜਿਸ ਚ ਪੁਸ਼ਤੈਨੀ ਦੁਸ਼ਮਣੀ ਦੀ ਕਹਾਣੀ ਬਿਆਨ ਕੀਤੀ ਗਈ ਹੈ। ਵੀਡੀਓ ਚ ਜਵਾਨ ਹੋਇਆ ਪੋਤਾ ਆਪਣੇ ਦਾਦੇ ਦੀ ਮੌਤ ਦਾ ਬਦਲਾ ਲੈਂਦਾ ਤੇ ਆਪਣੀ ਜ਼ਮੀਨ ਛੁਡਵਾਉਂਦਾ ਨਜ਼ਰ ਆ ਰਿਹਾ ਹੈ। ਗੀਤ ਨੂੰ ਬੇਹਦ ਬੁਲੰਦ ਅੰਦਾਜ਼ ਚ ਗਾਇਆ ਗਿਆ ਹੈ। 4- ਬਾਲੀਵੁੱਡ ਅਭਿਨੇਤਾ ਨੀਲ ਨਿਤਿਨ ਮੁਕੇਸ਼ ਨੇ ਮੁੰਬਈ ਦੀ ਰੁਕਮਣੀ ਸਹਾਏ ਨਾਲ ਮੰਗਣੀ ਕਰ ਲਈ ਹੈ। ਜੋ ਕਿ ਦੁਸ਼ਹਿਰੇ ਵਾਲੇ ਦਿਨ ਮੁੰਬਈ 'ਚ ਹੀ ਪਰਿਵਾਰ ਅਤੇ ਕੁੱਝ ਖਾਸ ਦੋਸਤਾਂ ਦੀ ਮੌਜੂਦਗੀ 'ਚ ਹੋਈ। ਨੀਲ ਅਰੇਂਜ ਮੈਰਿਜ ਕਰ ਰਹੇ ਹਨ। ਦੋਹਾਂ ਦਾ ਵਿਆਹ ਅਗਲੇ ਸਾਲ ਹੋਵੇਗਾ। 5- ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਮਹਾਨ ਕ੍ਰਿਕੇਟਰ ਸਚਿਨ ਤੇਂਦੁਲਕਰ ਨੇ ਸਮਾਜਿਕ ਮੁੱਦਿਆਂ ਤੇ ਕੰਮ ਕਰਨ ਵਾਲੇ ਅੰਤਰਾਸ਼ਟਰੀ ਸੰਗਠਨ 'ਗਲੋਬਲ ਸਿਟੀਜ਼ਨ' ਨੂੰ ਸਮਰਥਨ ਦਿੱਤਾ ਹੈ। ਦੋਵੇ 19 ਨਵੰਬਰ ਨੂੰ ਭਾਰਤ ਵਿੱਚ ਪਹਿਲੀ ਵਾਰ ਹੋਣ ਵਾਲੇ 'ਗਲੋਬਲ ਸਿਟੀਜ਼ਨ' ਫੈਸਟੀਵਲ 'ਚ ਸ਼ਿਰਕਤ ਕਰਨਗੇ। 6- ਅਭਿਨੇਤਾ ਵੀਰ ਦਾਸ, ਅਜੈ ਦੇਵਗਨ ਦੀ ਆਗਾਮੀ ਫਿਲਮ 'ਸ਼ਿਵਾਏ' ਦੇ ਐਕਸ਼ਨ ਸੀਨਜ਼ ਨੂੰ ਲੈ ਕੇ ਉਤਸ਼ਾਹਿਤ ਹਨ। ਜਿਸਦੀ ਉਹਨਾਂ ਜਮ ਕੇ ਪ੍ਰਸ਼ੰਸਾ ਕੀਤੀ। ਵੀਰ ਨੇ ਕਿਹਾ ਇਹ ਐਕਸ਼ਨ ਹਰ ਇਕ ਲਈ ਵੇਖਣ ਵਾਲੇ ਹੋਣਗੇ। ਵੀਰ ਮੁਤਾਬਕ ਜਦੋਂ ਅਜੈ ਨੇ ਉਹਨਾਂ ਨੂੰ ਇੱਕ ਰੋਲ ਆਫਰ ਕੀਤਾ ਤਾਂ ਉਹਨਾਂ ਨੂੰ ਕਾਫੀ ਹੈਰਾਨੀ ਹੋਈ ਸੀ। 7- ਅਭਿਨੇਤਰੀ ਤੋਂ ਲੇਖਿਕਾ ਬਣੀ ਟਵਿੰਕਲ ਖੰਨਾ ਨੇ ਆਪਣੀ ਨਵੀਂ ਕਿਤਾਬ 'ਦ ਲੀਜੇਂਡ ਆਫ ਲਕਸ਼ਮੀ ਪ੍ਰਸਾਦ ' ਦਾ ਐਲੈਨ ਕੀਤਾ। ਟਵਿੰਕਲ ਨੇ ਟਵੀਟ ਕਰ ਕਿਹਾ ਕਿ ਇਹ ਕਿਤਾਬ ਸਭ ਨੂੰ ਪਸੰਦ ਆਵੇਗੀ ਅਤੇ ਖੂਬ ਹਸਾਵੇਗੀ। ਉਹਨਾਂ ਦੀ ਪਹਿਲੀ ਕਿਤਾਬ 'ਮਿਸੇਜ ਫਨੀਬੋਨਸ' ਵੀ ਖੂਬ ਵਿਕੀ ਸੀ । 8- ਸੋਸ਼ਲ ਮੀਡੀਆ ਸੈਲੀਬ੍ਰਿਟੀ ਕੰਦੀਲ ਬਲੂਚ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਝੂਠੀ ਅਣਖ ਲਈ ਭੈਣ ਦਾ ਕਤਲ ਕਰਨ ਵਾਲੇ ਆਪਣੇ ਬੇਟੇ ਨੂੰ ਉਹ ਕਦੇ ਮੁਆਫ ਨਹੀਂ ਕਰਨਗੇ ਇਸ ਸੋਚੇ ਸਮਝੇ ਕਤਲ ਲਈ ਉਹਨਾਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ। ਮਾਡਲ ਕੰਦੀਲ ਦੀ 15  ਜੁਲਾਈ ਨੂੰ ਮੁਲਤਾਨ ਵਿੱਚ ਹੱਤਿਆ ਕੀਤੀ ਗਈ ਸੀ। 9- ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੇਟੀ ਦੇ ਪਿਤਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਜਿਸ ਮਗਰੋਂ ਪੂਰਾ ਪਰਿਵਾਰ ਸੋਗ 'ਚ ਡੁੱਬਿਆ ਹੈ। ਇਸੇ ਵਿਚਾਲੇ ਸ਼ਿਲਪਾ ਨੇ ਇੰਸਟਾਗ੍ਰਾਮ ਤੇ ਪਿਤਾ ਨੂੰ ਸ਼ਰਧਾਜਲੀ ਦਿੰਦੇ ਇੱਕ ਕਵਿਤਾ ਦੇ ਰੂਪ 'ਚ ਸੰਦੇਸ਼ ਲਿਖ ਉਹਨਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਘਰ ਤੋਂ ਦੂਰ ਗਏ ਹਨ ਪਰ ਦਿਲਾਂ ਤੋਂ ਕਦੇ ਦੂਰ ਨਹੀਂ ਜਾ ਸਕਦੇ। 10- ਧੋਨੀ ਦੀ ਜ਼ਿੰਦਗੀ ‘ਤੇ ਅਧਾਰਿਤ ਫਿਲਮ ‘ਐਮ ਐਸ ਧੋਨੀ ਦ ਅਨਟੋਲਡ ਸਟੋਰੀ’ ਨੇ ਹੁਣ ਤੱਕ 117 ਕਰੋੜ ਰੁਪਏ ਦਾ ਬਿਜ਼ਨਸ ਕਰ ਲਿਆ ਹੈ।  ਦੁਸਹਿਰੇ ‘ਤੇ ਹੀ ਫਿਲਮ ਨੇ 4.21 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਇਸ ਕਮਾਈ ਨਾਲ ਫਿਲਮ ਹੁਣ ਤੱਕ ਦੀ ਇਸ ਸਾਲ ਦੀ ਸਭ ਤੋਂ ਵੱਧ ਕਮਾਉਣ ਵਾਲੀਆਂ ਫਿਲਮਾਂ ‘ਚੋਂ ਚੌਥੇ ਨੰਬਰ ‘ਤੇ ਆ ਗਈ ਹੈ। 11- ਸੁਪਰਸਟਾਰ ਸਲਮਾਨ ਖ਼ਾਨ ਬੱਚਿਆਂ ਨਾਲ ਬੇਹੱਦ ਪਿਆਰ ਕਰਦੇ ਹਨ। ਅਕਸਰ ਅਸੀਂ ਉਹਨਾਂ ਨੂੰ ਆਪਣੇ ਭਾਣਜੇ ਆਹਿਲ ਨਾਲ ਖੇਡਦੇ ਵੀ ਵੇਖਿਆ ਹੈ। ਹਾਲ ਹੀ ਵਿੱਚ ਸਲਮਾਨ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ। ਇਹਨਾਂ ਤਸਵੀਰਾਂ ਵਿੱਚ ਸਲਮਾਨ ਮਨਾਲੀ ਦੇ ਇੱਕ ਸਰਕਾਰੀ ਸਕੂਲ ਪਹੁੰਚੇ ਹਨ। ਇੱਥੇ ਸਲਮਾਨ ਬੱਚਿਆਂ ਨੂੰ ਔਟੋਗ੍ਰਾਫ ਦੇ ਰਹੇ ਹਨ।
Published at : 13 Oct 2016 12:04 PM (IST)
Follow Entertainment News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Gaurav Khanna: 'ਬਿੱਗ ਬੌਸ 19' ਜੇਤੂ ਗੌਰਵ ਖੰਨਾ ਨੂੰ ਲੱਗਿਆ ਵੱਡਾ ਝਟਕਾ, ਇਸ ਗਲਤੀ ਕਾਰਨ ਯੂ-ਟਿਊਬ ਚੈਨਲ ਹੋਇਆ ਟਰਮੀਨੇਟ! ਫੈਨਜ਼ 'ਚ ਮੱਚਿਆ ਹਾਹਾਕਾਰ...

Gaurav Khanna: 'ਬਿੱਗ ਬੌਸ 19' ਜੇਤੂ ਗੌਰਵ ਖੰਨਾ ਨੂੰ ਲੱਗਿਆ ਵੱਡਾ ਝਟਕਾ, ਇਸ ਗਲਤੀ ਕਾਰਨ ਯੂ-ਟਿਊਬ ਚੈਨਲ ਹੋਇਆ ਟਰਮੀਨੇਟ! ਫੈਨਜ਼ 'ਚ ਮੱਚਿਆ ਹਾਹਾਕਾਰ...

Sunjay Kapur Property: ਕਰਿਸ਼ਮਾ ਕਪੂਰ ਦੇ ਪਤੀ ਸੰਜੇ ਕਪੂਰ ਦੀ ਪ੍ਰਾਪਰਟੀ ਨੂੰ ਲੈ ਛਿੜਿਆ ਪਰਿਵਾਰਕ ਵਿਵਾਦ, ਮੌਤ ਤੋਂ ਬਾਅਦ ਦੂਜੀ ਪਤਨੀ ਨੇ ਕੀਤਾ ਕਬਜ਼ਾ; ਪ੍ਰਿਆ ਸਚਦੇਵ 'ਤੇ ਭੜਕੀ ਭੈਣ... 

Sunjay Kapur Property: ਕਰਿਸ਼ਮਾ ਕਪੂਰ ਦੇ ਪਤੀ ਸੰਜੇ ਕਪੂਰ ਦੀ ਪ੍ਰਾਪਰਟੀ ਨੂੰ ਲੈ ਛਿੜਿਆ ਪਰਿਵਾਰਕ ਵਿਵਾਦ, ਮੌਤ ਤੋਂ ਬਾਅਦ ਦੂਜੀ ਪਤਨੀ ਨੇ ਕੀਤਾ ਕਬਜ਼ਾ; ਪ੍ਰਿਆ ਸਚਦੇਵ 'ਤੇ ਭੜਕੀ ਭੈਣ... 

MMS Video Leaked: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਦਾ MMS ਹੋਇਆ ਲੀਕ, ਇੰਟਰਨੈੱਟ 'ਤੇ ਮੱਚਿਆ ਹੜਕੰਪ; ਫਾਲੋਅਰਜ਼ ਦੇ ਮਾਮਲੇ 'ਚ ਅਭਿਨੇਤਰੀਆਂ ਨੂੰ ਕਰਦੀ ਫੇਲ੍ਹ...

MMS Video Leaked: ਮਸ਼ਹੂਰ ਸੋਸ਼ਲ ਮੀਡੀਆ ਇੰਨਫਲੂਇੰਸਰ ਦਾ MMS ਹੋਇਆ ਲੀਕ, ਇੰਟਰਨੈੱਟ 'ਤੇ ਮੱਚਿਆ ਹੜਕੰਪ; ਫਾਲੋਅਰਜ਼ ਦੇ ਮਾਮਲੇ 'ਚ ਅਭਿਨੇਤਰੀਆਂ ਨੂੰ ਕਰਦੀ ਫੇਲ੍ਹ...

Amitabh bachchan-Rekha: ਰੇਖਾ-ਅਮਿਤਾਭ ਦਾ ਕਿਉਂ ਟੁੱਟਿਆ ਰਿਸ਼ਤਾ? ਅਦਾਕਾਰਾ ਦੀ ਦੋਸਤ ਨੇ ਸਾਲਾਂ ਬਾਅਦ ਖੋਲ੍ਹੇ ਡੂੰਘੇ ਰਾਜ਼...

Amitabh bachchan-Rekha: ਰੇਖਾ-ਅਮਿਤਾਭ ਦਾ ਕਿਉਂ ਟੁੱਟਿਆ ਰਿਸ਼ਤਾ? ਅਦਾਕਾਰਾ ਦੀ ਦੋਸਤ ਨੇ ਸਾਲਾਂ ਬਾਅਦ ਖੋਲ੍ਹੇ ਡੂੰਘੇ ਰਾਜ਼...

Dharmendra: ਧਰਮਿੰਦਰ ਦਾ ਇਹ ਵੱਡਾ ਸੁਪਨਾ ਰਹਿ ਗਿਆ ਅਧੂਰਾ, ਹੇਮਾ ਮਾਲਿਨੀ ਨੇ ਨਮ ਅੱਖਾਂ ਨਾਲ ਕੀਤਾ ਖੁਲਾਸਾ; ਗਮਗੀਨ ਹੋ ਗਏ ਫੈਨਜ਼...

Dharmendra: ਧਰਮਿੰਦਰ ਦਾ ਇਹ ਵੱਡਾ ਸੁਪਨਾ ਰਹਿ ਗਿਆ ਅਧੂਰਾ, ਹੇਮਾ ਮਾਲਿਨੀ ਨੇ ਨਮ ਅੱਖਾਂ ਨਾਲ ਕੀਤਾ ਖੁਲਾਸਾ; ਗਮਗੀਨ ਹੋ ਗਏ ਫੈਨਜ਼...

ਪ੍ਰਮੁੱਖ ਖ਼ਬਰਾਂ

ਪੰਜਾਬ ਦੇ ਇਸ ਜ਼ਿਲ੍ਹੇ 'ਚ ਰੁਕੇਗੀ Vande Bharat Express

ਪੰਜਾਬ ਦੇ ਇਸ ਜ਼ਿਲ੍ਹੇ 'ਚ ਰੁਕੇਗੀ Vande Bharat Express

Ludhiana Court 'ਚ ਭਿਆਨਕ ਝਗੜਾ! ਤੇਜ਼ ਹਥਿਆਰਾਂ ਨਾਲ ਇੱਕ-ਦੂਜੇ 'ਤੇ ਕੀਤਾ ਹਮਲਾ; ਜਾਣੋ ਪੂਰਾ ਮਾਮਲਾ

Ludhiana Court 'ਚ ਭਿਆਨਕ ਝਗੜਾ! ਤੇਜ਼ ਹਥਿਆਰਾਂ ਨਾਲ ਇੱਕ-ਦੂਜੇ 'ਤੇ ਕੀਤਾ ਹਮਲਾ; ਜਾਣੋ ਪੂਰਾ ਮਾਮਲਾ

Paush Amavasya 2025: ਘਰ 'ਚ ਨਹੀਂ ਹੋਵੇਗੀ ਪੈਸਿਆਂ ਦੀ ਕਮੀਂ! ਸਿਰਫ ਪੌਸ਼ ਅਮਾਵੱਸਿਆ 'ਤੇ ਕਰਨਾ ਹੋਵੇਗਾ ਕੰਮ

Paush Amavasya 2025: ਘਰ 'ਚ ਨਹੀਂ ਹੋਵੇਗੀ ਪੈਸਿਆਂ ਦੀ ਕਮੀਂ! ਸਿਰਫ ਪੌਸ਼ ਅਮਾਵੱਸਿਆ 'ਤੇ ਕਰਨਾ ਹੋਵੇਗਾ ਕੰਮ

ਪੰਜਾਬ ਦੀ ਸਿਆਸਤ 'ਚ ਹਲਚਲ, ਅਕਾਲੀ ਦਲ ਨੇ 2 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਸਤਾ

ਪੰਜਾਬ ਦੀ ਸਿਆਸਤ 'ਚ ਹਲਚਲ, ਅਕਾਲੀ ਦਲ ਨੇ 2 ਆਗੂਆਂ ਨੂੰ ਦਿਖਾਇਆ ਬਾਹਰ ਦਾ ਰਸਤਾ