ਭੁੱਲ ਬਖਸ਼ਾਉਣ ਹਰਿਮੰਦਰ ਸਾਹਿਬ ਪਹੁੰਚਿਆ ਸਿੱਧੂ
ਏਬੀਪੀ ਸਾਂਝਾ | 14 Nov 2019 03:14 PM (IST)
ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨੂੰ ਹਾਲ ਹੀ ‘ਚ ਗਾਣੇ ‘ਅੜਬ ਮੁਟਿਆਰਾਂ’ ‘ਚ ਮਾਈ ਭਾਗੋ ਦਾ ਜ਼ਿਕਰ ਕਰਨ ਨਾਲ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਗਾਣੇ ‘ਤੇ ਸ਼ੁਰੂ ਹੋਏ ਵਿਵਾਦ ਕਰਕੇ ਸਿੱਧੂ ਨੇ ਕਈ ਵਾਰ ਮੁਆਫੀ ਵੀ ਮੰਗੀ ਸੀ।
ਅੰਮ੍ਰਿਤਸਰ: ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨੂੰ ਹਾਲ ਹੀ ‘ਚ ਗਾਣੇ ‘ਅੜਬ ਮੁਟਿਆਰਾਂ’ ‘ਚ ਮਾਈ ਭਾਗੋ ਦਾ ਜ਼ਿਕਰ ਕਰਨ ਨਾਲ ਕਾਫੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਸ ਗਾਣੇ ‘ਤੇ ਸ਼ੁਰੂ ਹੋਏ ਵਿਵਾਦ ਕਰਕੇ ਸਿੱਧੂ ਨੇ ਕਈ ਵਾਰ ਮੁਆਫੀ ਵੀ ਮੰਗੀ ਸੀ। ਉਸ ਨੇ ਆਪਣੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕਿਹਾ ਸੀ ਕਿ ਉਹ ਜਦੋਂ ਵੀ ਪੰਜਾਬ ਆਉਣਗੇ ਤਾਂ ਆਪਣਾ ਮਾਂ-ਪਿਓ ਨਾਲ ਦਰਬਾਰ ਸਾਹਿਬ ‘ਚ ਨਤਮਸਤਕ ਹੋਣਗੇ। ਅੱਜ ਸਿੱਧੂ ਮੂਸੇਵਾਲਾ ਆਪਣੇ ਮਾਤਾ-ਪਿਤਾ ਨਾਲ ਦਰਬਾਰ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਨੇ ਮੱਥਾ ਟੇਕਿਆ। ਉਂਝ ਇੱਥੇ ਸਿੱਧੂ ਅਕਾਲ ਤਖ਼ਤ ਸਕੱਤਰੇਤ ਨਹੀਂ ਗਏ, ਉਨ੍ਹਾਂ ਨੇ ਸਿਰਫ ਦਰਬਾਰ ਸਾਹਿਬ ‘ਚ ਮੱਥਾ ਟੇਕਿਆ ਤੇ ਵਾਪਸ ਪਰਤ ਗਏ।