Diljit Dosanjh Rapper Nseeb Controversy: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੱਸ ਦੇਈਏ ਕਿ ਇਸਦੀ ਵਜ੍ਹਾ ਉਨ੍ਹਾਂ ਦਾ ਬੀਸੀ ਪਲੇਸ ਵਿੱਚ ਸ਼ੋਅ ਰਿਹਾ। ਉਨ੍ਹਾਂ ਨੇ ਵੈਨਕੁਵਰ ਵਿੱਚ ਆਪਣੇ ਸ਼ੋਅ ਰਾਹੀਂ ਇਤਿਹਾਸ ਰਚ ਪੰਜਾਬੀਆਂ ਦਾ ਮਾਣ ਵਧਾਇਆ। ਪਰ ਇਸ ਵਿਚਾਲੇ ਰੈਪਰ ਨਸੀਬ ਨੇ ਦੋਸਾਂਝਾਵਾਲੇ ਨੂੰ ਲੈ ਕਈ ਸਵਾਲ ਚੁੱਕੇ। ਉਸਨੇ ਦਿਲਜੀਤ ਹੀ ਨਹੀਂ ਸਗੋਂ ਉਨ੍ਹਾਂ ਦੀ ਮੈਨੇਜਰ ਸੋਨਾਲੀ ਸਿੰਘ ਖਿਲਾਫ ਵੀ ਘਟੀਆ ਗੱਲਾਂ ਕਹੀਆਂ। ਪਰ ਇਸ ਤੋਂ ਬਾਅਦ ਵੀ ਰੈਪਰ ਨਸੀਬ ਨਹੀਂ ਟਲਿਆ। ਹੁਣ ਉਸ ਵੱਲੋਂ ਗਾਇਕ ਸੁਲਤਾਨ ਨੂੰ ਵੀ ਜ਼ੁਬਾਨੀ ਜੰਗ ਵਿੱਚ ਘਸੀਟ ਲਿਆ ਗਿਆ ਹੈ।
ਦਿਲਜੀਤ-ਸੋਨਾਲੀ ਸਣੇ ਸੁਲਤਾਨ ਨੂੰ ਘੇਰਿਆ
ਦਰਅਸਲ, ਹਾਲ ਹੀ ਵਿੱਚ ਰੈਪਰ ਨਸੀਬ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਲਾਈਵ ਆ ਦੋਸਾਂਝਾਵਾਲੇ ਨੂੰ ਖਰੀਆਂ ਖਰੀਆਂ ਗੱਲਾਂ ਸੁਣਾਈਆਂ। ਇਸ ਦੌਰਾਨ ਉਸਨੇ ਦਿਲਜੀਤ ਦੀ ਮੈਨੇਜਰ ਸੋਨਾਲੀ ਸਣੇ ਗਾਇਕ ਸੁਲਤਾਨ ਨੂੰ ਵਿੱਚ ਘਸੀਟਿਆ। ਇਨ੍ਹਾਂ ਹੀ ਨਹੀਂ ਰੈਪਰ ਨੇ ਦਿਲਜੀਤ ਨੂੰ ਗੰਦੀਆਂ ਗਾਲ੍ਹਾਂ ਵੀ ਕੱਢੀਆਂ। ਹਾਲ ਹੀ ਵਿੱਚ ਰੈਪਰ ਨਸੀਬ ਨੇ ਦਿਲਜੀਤ ‘ਤੇ ਇਲੂਮਿਨਾਟੀ ਲਗਾਉਣ ਦਾ ਦੋਸ਼ ਲਗਾਉਂਦੇ ਹੋਏ ਕਈ ਪੋਸਟਾਂ ਸ਼ੇਅਰ ਕੀਤੀਆਂ ਸੀ। ਹਾਲਾਂਕਿ ਇਸ ਉੱਪਰ ਯੂਜ਼ਰਸ ਨੇ ਕਿਹਾ ਕਿ ਨਸੀਬ ਫੇਮ ਲਈ ਇਹ ਸਭ ਕੁਝ ਕਰ ਰਿਹਾ ਅਤੇ ਦਿਲਜੀਤ ਨੂੰ ਵਾਰ-ਵਾਰ ਨਿਸ਼ਾਨਾ ਬਣਾ ਰਹੇ ਹਨ। ਹੁਣ ਇਨ੍ਹਾਂ ਸਵਾਲਾਂ ਦਾ ਰੈਪਰ ਨਸੀਬ ਨੇ ਤਿੱਖਾ ਜਵਾਬ ਇੰਸਟਾਗ੍ਰਾਮ ‘ਤੇ ਲਾਈਵ ਆ ਦਿੱਤਾ ਹੈ। ਤੁਸੀ ਵੀ ਵੇਖੋ ਇਹ ਵੀਡੀਓ...
ਸੁਲਤਾਨ ਦੀ ਉਦਾਹਰਣ ਦਿੰਦਿਆਂ ਕਹੀਆਂ ਇਹ ਗੱਲਾਂ...
ਇਸ ਵਿੱਚ ਤੁਸੀ ਸੁਣ ਸਕਦੇ ਹੋ ਕਿ ਰੈਪਰ ਨਸੀਬ ਕਹਿ ਰਿਹਾ ਹੈ ਕਿ ਫੇਮ ਭਾਲਣ ਵਾਲੇ ਉਸਦੀਆਂ(ਦਿਲਜੀਤ) ਅੱਡੀਆਂ ਚੱਟਦੇ ਫਿਰਦੇ ਹਨ। ਜਿਨ੍ਹਾਂ ਨੇ ਫੇਮ ਲੈਣਾ ਹੈ ਉਹ ਉਸਨੂੰ ਰੱਬ-ਰੱਬ ਕਹਿੰਦੇ ਫਿਰਦੇ ਹਨ। ਨਸੀਬ ਨੇ ਕਿਹਾ ਕਿ ਕਿਸੇ ਨਾਲ ਜੁੜ ਕੇ ਫੇਮ ਮਿਲਦਾ ਹੈ, ਅਡ ਹੋ ਕੇ ਨਹੀਂ ਮਿਲਦਾ। ਅੱਡ ਉਹ ਹੀ ਹੋ ਸਕਦਾ ਹੈ ਜਿਸ ‘ਚ ਦਮ ਹੋਵੇ। ਰੈਪਰ ਨਸੀਬ ਨੇ ਗਾਇਕ ਸੁਲਤਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ, ਸੁਲਤਾਨ ਨੂੰ ਦੂਜੀਆਂ ਦੀ ਮਾਵਾਂ ਦੀ ਇੱਜਤ ਕਰਨੀ ਨਹੀਂ ਆਉਂਦੀ। ਉਹ ਸਿੱਧੂ ਮੂਸੇਵਾਲਾ ਦੀ ਮਾਂ ਬਾਰੇ ਵੀ ਬੋਲਿਆ ਅਤੇ ਉਹ ਮੇਰੀ ਮਾਂ ਬਾਰੇ ਵੀ ਬੋਲਿਆ ਸੀ। ਪਰ ਦਿਲਜੀਤ ਨੂੰ ਇਹ ਚੀਜ਼ਾਂ ਤਾਂ ਨਹੀਂ ਪਤਾ ਹੋਣਗੀਆਂ, ਇਹ ਤੋਂ ਬਾਅਦ ਨਸੀਬ ਨੇ ਗੋਲਬਰ ਸਟਾਰ ਨੂੰ ਗਾਲ੍ਹਾਂ ਕੱਢੀਆਂ।
ਦਿਲਜੀਤ ਦੇ ਇਲੂਮਿਨਾਟੀ ਹੋਣ ਨੂੰ ਲੈ ਛੇੜੀ ਜੰਗ
ਦੱਸ ਦੇਈਏ ਕਿ ਰੈਪਰ ਨਸੀਬ ਦਾ ਇਹ ਮੰਨਣਾ ਹੈ ਕਿ ਦਿਲਜੀਤ ਦੋਸਾਂਝ ਨੇ ਜੋ ਫੇਮ ਹਾਸਿਲ ਕੀਤਾ ਹੈ, ਉਹ ਇਲੂਮਿਨਾਟੀ ਬਣ ਕੀਤਾ ਹੈ। ਖਬਰਾਂ ਮੁਤਾਬਕ ਸੀਕਰੇਟ ਸੁਸਾਇਟੀ ਤੇ ਇਲੂਮਿਨਾਟੀ ਬੜੀ ਤੇਜ਼ੀ ਨਾਲ ਫਿਲਮੀ ਸਿਤਾਰਿਆਂ ਵਿਚਾਲੇ ਆਪਣੇ ਪੈਰ ਪਸਾਰ ਰਿਹਾ ਹੈ। ਇਹ ਸੁਸਾਇਟੀ ਸ਼ੈਤਾਨ ਲਈ ਕੰਮ ਕਰਦੀ ਹੈ। ਇੱਥੇ ਸ਼ੈਤਾਨ ਲੋਕਾਂ ਤੋਂ ਉਨ੍ਹਾਂ ਦੀ ਆਤਮਾ ਖਰੀਦਦਾ ਹੈ ਅਤੇ ਇਸ ਦੇ ਬਦਲੇ ਉਨ੍ਹਾਂ ਦੀ ਇੱਛਾ ਪੂਰੀ ਕਰਦਾ ਹੈ। ਫਿਰ ਬਾਅਦ ;ਚ ਉਨ੍ਹਾਂ ਤੋਂ ਆਪਣੀ ਮਨਮਰਜ਼ੀ ਪੂਰੀ ਕਰਵਾਉਂਦਾ ਹੈ।