Amrit Maan Post: ਪੰਜਾਬੀ ਗਾਇਕ ਅੰਮ੍ਰਿਤ ਮਾਨ ਪੰਜਾਬੀ ਇੰਡਸਟਰੀ ਦੇ ਬੇਹਤਰੀਨ ਗਾਇਕਾਂ ਵਿੱਚੋਂ ਇੱਕ ਹੈ। ਉਸ ਦਾ ਨਾਮ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਹੁਣ ਫਿਰ ਤੋਂ ਗਾਇਕ ਲਾਈਮਲਾਈਟ ਵਿੱਚ ਹੈ। ਦਰਅਸਲ, ਅੰਮ੍ਰਿਤ ਮਾਨ ਨੇ ਆਪਣੀ ਮਾਂ ਨਾਲ ਸੋਸ਼ਲ ਮੀਡੀਆ 'ਤੇ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬੀ ਅਦਾਕਾਰਾ ਤਾਨੀਆ ਡਿਲੀਟ ਕਰਨ ਜਾ ਰਹੀ ਆਪਣਾ ਇੰਸਟਾਗ੍ਰਾਮ ਅਕਾਊਂਟ? ਜਾਣੋ ਕੀ ਹੈ ਇਸ ਦੀ ਵਜ੍ਹਾ
ਇਸ ਦੇ ਨਾਲ ਉਸ ਨੇ ਬੇਹੱਦ ਭਾਵੁਕ ਕੈਪਸ਼ਨ ਵੀ ਲਿਿਖਿਆ ਹੈ। ਉਸ ਨੇ ਆਪਣੀ ਮਰਹੂਮ ਮਾਂ ਨਾਲ ਬਚਪਨ ਦੀ ਤਸਵੀਰ ਸ਼ੇਅਰ ਕਰ ਲਿਿਖਿਆ, 'ਮਾਂ ਤੇਰੀਆਂ ਅਸੀਸਾਂ ਨੇ ਬਚਾ ਲਿਆ...ਮਿਸ ਯੂ ਐਵਰੀਡੇਅ'। ਦੱਸ ਦਈਏ ਕਿ ਕੱਲ੍ਹ ਯਾਨਿ 12 ਮਈ ਨੂੰ ਮਦਰਸ ਡੇਅ ਯਾਨਿ ਮਾਂ ਦਿਵਸ ਹੈ, ਇਸ ਤੋਂ ਪਹਿਲਾਂ ਮਦਰਸ ਡੇਅ ਵੀਕੈਂਡ 'ਤੇ ਗਾਇਕ ਨੇ ਆਪਣੀ ਮਾਂ ਨੂੰ ਯਾਦ ਕੀਤਾ ਹੈ। ਦੇਖੋ ਉਸ ਦੀ ਸੋਸ਼ਲ ਮੀਡੀਆ ਪੋਸਟ:
ਕਾਬਿਲੇਗ਼ੋਰ ਹੈ ਕਿ ਅੰਮ੍ਰਿਤ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਸਾਰੇ ਹਿੱਟ ਗਾਣੇ ਤੇ ਐਲਬਮਾਂ ਦਿੱਤੀਆ ਹਨ। ਹਾਲ ਹੀ 'ਚ ਮਾਨ ਦਾ ਗਾਣਾ 'ਫੈਮਿਲੀ ਫਰਸਟ' ਵੀ ਰਿਲਜ਼ਿ ਹੋਇਆ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗਾਇਕ ਦੀ ਪਰਸਨਲ ਲਾਈਫ ਬਾਰੇ ਗੱਲ ਕੀਤੀ ਜਾਏ ਤਾਂ ਉਸ ਦੀ ਸਿੱਧੂ ਮੂਸੇਵਾਲਾ ਨਾਲ ਡੂੰਘੀ ਦੋਸਤੀ ਸੀ। ਸਿੱਧੂ ਨੇ ਉਸ ਦੇ ਨਾਲ ਗਾਣਾ 'ਬੰਬੀਹਾ ਬੋਲੇ' ਵੀ ਗਇਆ ਸੀ। ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕਤਿਾ ਗਿਆ ਸੀ। ਇਸ ਤੋਂ ਇਲਾਵਾ ਅੰਮ੍ਰਿਤ ਮਾਨ ਨੂੰ ਮਾਂ, ਬੰਬ ਜੱਟ ਵਰਗੇ ਗੀਤਾਂ ਲਈ ਵੀ ਪਸੰਦ ਕੀਤਾ ਜਾਂਦਾ ਹੈ।