Zakir Khan on Instagram sensation Gobinda Sardar: ਪੰਜਾਬੀ ਗਾਇਕ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕੁਝ ਹਫ਼ਤੇ ਪਹਿਲਾਂ ਤਿੰਨ ਮੁੰਡਿਆਂ ਦੀ ਤਸਵੀਰ ਸਾਂਝੀ ਕੀਤੀ ਸੀ। ਹਾਲਾਂਕਿ ਕਲਾਕਾਰ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਨਿੰਜਾ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਸੀ। ਦੱਸ ਦੇਈਏ ਕਿ ਉਸ ਤਸਵੀਰ ਵਿੱਚ ਇੰਸਟਾਗ੍ਰਾਮ ਦੇ ਸਨਸਨੀ ਗੋਬਿੰਦਾ ਸਰਦਾਰ ਦਿਖਾਈ ਦਿੱਤੇ। ਜਿਸ ਤੋਂ ਬਾਅਦ ਪੰਜਾਬੀਆਂ ਵੱਲੋਂ ਨਿੰਜਾ ਨੂੰ ਟ੍ਰੋਲ ਕੀਤਾ ਗਿਆ। ਇਸ ਵਿਚਾਲੇ ਕਾਮੇਡੀਅਨ ਜ਼ਾਕਿਰ ਖਾਨ ਨੇ ਗੋਬਿੰਦਾ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਹੈ। 


ਦਰਅਸਲ, ਭਾਰਤ ਵਿੱਚ ਸਟੈਂਡਅੱਪ ਕਾਮੇਡੀ ਦੇ ਸੁਲਤਾਨ, ਜ਼ਾਕਿਰ ਖਾਨ ਨੇ ਇੰਸਟਾਗ੍ਰਾਮ ਦੇ ਸਨਸਨੀ ਗੋਬਿੰਦਾ ਸਰਦਾਰ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ। ਦੱਸ ਦੇਈਏ ਕਿ ਸਰਦਾਰ ਆਪਣੇ ਹਾਸੇ-ਮਜ਼ਾਕ ਵਾਲੀ ਸਮੱਗਰੀ ਲਈ ਜਾਣਿਆ ਜਾਂਦਾ ਹੈ। ਉਸਦਾ ਹਾਲ ਹੀ ਵਿੱਚ ਸਾਂਝਾ ਕੀਤਾ ਗਿਆ ਪੋਸਟ ਸੋਸ਼ਲ ਮੀਡੀਆ ਉੱਪਰ ਖੂਬ ਪਸੰਦ ਕੀਤਾ ਗਿਆ। ਇਸ ਖ਼ਬਰ ਨੇ ਦੋਵਾਂ ਕਾਮੇਡੀ ਸਟਾਰਾਂ ਦੇ ਪ੍ਰਸ਼ੰਸਕਾਂ ਵਿੱਚ ਜੋਸ਼ ਦੀ ਇੱਕ ਨਵੀਂ ਲਹਿਰ ਪੈਦਾ ਕਰ ਦਿੱਤੀ ਹੈ। ਦੋਵਾਂ ਹੀ ਕਾਮੇਡੀ ਸਟਾਰਸ ਨੂੰ ਇਕੱਠੇ ਦੇਖਣ ਲਈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


ਦੱਸ ਦੇਈਏ ਕਿ ਜ਼ਾਕਿਰ ਖਾਨ ਨੇ ਆਪਣੀ ਕਾਮੇਡੀ ਨਾਲ ਦੁਨੀਆ ਭਰ ਦੇ ਦਰਸ਼ਕਾਂ ਦੇ ਦਿਲਾਂ ਵਿੱਚ ਆਪਣਾ ਵੱਖਰੀ ਥਾਂ ਬਣਾਈ ਹੈ। ਉਸਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ਼ 'ਤੇ ਅਚਾਨਕ ਐਲਾਨ ਕੀਤਾ। ਜਿੱਥੇ ਉਸਨੇ ਸਰਦਾਰ ਦੇ ਕੰਨਟੈਂਟ ਦੀ ਸ਼ਲਾਘਾ ਕੀਤੀ ਅਤੇ ਉਸਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਇਸ ਦੌਰਾਨ, ਗੋਬਿੰਦਾ ਸਰਦਾਰ ਆਪਣੀਆਂ ਮਜ਼ਾਕੀਆ ਵੀਡੀਓਜ਼ ਨਾਲ ਇੰਸਟਾਗ੍ਰਾਮ 'ਤੇ ਛਾਇਆ ਹੋਇਆ ਹੈ।





 


ਕਾਬਿਲੇਗੌਰ ਹੈ ਕਿ ਗੋਬਿੰਦਾ ਸਰਦਾਰ ਦੇ ਕੰਨਟੈਂਟ ਨੂੰ ਕਈ ਲੋਕਾਂ ਵੱਲੋਂ ਪਸੰਦ ਨਹੀਂ ਕੀਤਾ ਜਾਂਦਾ। ਜਿਸਦੇ ਚੱਲਦੇ ਉਸ ਨੂੰ ਖੂਬ ਟ੍ਰੋਲ ਕੀਤਾ ਜਾਂਦਾ ਹੈ। ਹਾਲਾਂਕਿ ਪੰਜਾਬੀ ਗਾਇਕ ਨਿੰਜਾ ਨੇ ਜਦੋਂ ਗੋਬਿੰਦਾ ਦੇ ਹੁਨਰ ਦੀ ਗੱਲ਼ ਕੀਤੀ ਤਾਂ ਉਹ ਪੰਜਾਬੀਆਂ ਵਿੱਚ ਖੂਬ ਟ੍ਰੋਲ ਹੋਏ।

Read More: Singer Ninja: ਗਾਇਕ ਨਿੰਜਾ ਆਏ ਟ੍ਰੋਲਰਸ ਦੇ ਨਿਸ਼ਾਨੇ 'ਤੇ, ਸੋਸ਼ਲ ਮੀਡੀਆ ਪ੍ਰਭਾਵਕ ਗੋਵਿੰਦਾ ਦੀ ਤਸਵੀਰ ਸ਼ੇਅਰ ਕਰ ਬੁਰੀ ਤਰ੍ਹਾਂ ਫਸੇ