ਚੰਡੀਗੜ੍ਹ: ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ 20 ਜਨਵਰੀ ਨੂੰ ਆਪਣੀ ਮਾਂ ਦੀ ਯਾਦ 'ਚ ਗੀਤ ਰਿਲੀਜ਼ ਕੀਤਾ ਸੀ ਜਿਸ ਨੂੰ ਸੁਣ ਹਰ ਕੋਈ ਭਾਵੁਕ ਹੋ ਗਿਆ। ਹੁਣ ਅੰਮ੍ਰਿਤ ਮਾਨ ਇਸ ਗੀਤ ਦਾ ਵੀਡੀਓ ਜਲਦ ਹੀ ਰਿਲੀਜ਼ ਕਰਨਗੇ। ਅੰਮ੍ਰਿਤ ਮਾਨ ਨੇ ਲਿਖਿਆ,"ਇੱਕੋ ਅਰਜ਼ ਏ ਸੁਣੀ ਦਾਤਿਆ ਮਾਂ ਕਿਸੇ ਦੀ ਖੋਵੀਂ ਨਾਂ...ਮਾਂ ਸੋਂਗ ਦੀ ਵੀਡੀਓ ਕਿਸੇ ਵੀ ਸਮੇਂ ਆ ਸਕਦੀ ਆ।"

Continues below advertisement



ਅੰਮ੍ਰਿਤ ਮਾਨ ਅਕਸਰ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਜਾਂਦੇ ਹਨ। ਸੋਸ਼ਲ ਮੀਡੀਆ 'ਤੇ ਕਈ ਵਾਰ ਅੰਮ੍ਰਿਤ ਮਾਨ ਨੂੰ ਵੇਖਿਆ ਗਿਆ ਹੈ ਕਿ ਉਹ ਆਪਣੀ ਮਾਂ ਨਾਲ ਪੁਰਾਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਹੀ ਕਾਰਨ ਸੀ ਕਿ ਅੰਮ੍ਰਿਤ ਮਾਨ ਨੇ 'ਮਾਂ' ਗੀਤ ਰਿਲੀਜ਼ ਕੀਤਾ। ਜ਼ਿਕਰਯੋਗ ਹੈ ਕਿ ਅੰਮ੍ਰਿਤ ਮਾਨ ਦੇ ਮਾਤਾ ਜੀ ਦਾ ਕੁਝ ਮਹੀਨਿਆਂ ਪਹਿਲਾ ਦੇਹਾਂਤ ਹੋ ਗਿਆ ਸੀ।


ਹਾਲ ਹੀ ਵਿੱਚ ਅੰਮ੍ਰਿਤ ਮਾਨ ਨੇ ਇੱਕ ਯੂਟਿਊਬ ਚੈਨਲ ਵੀ ਸ਼ੁਰੂ ਕੀਤਾ ਸੀ ਜਿਸ ਦਾ ਨਾਮ ਕੋਕਟੇਲ ਮਿਊਜ਼ਿਕ ਰੱਖਿਆ ਗਿਆ। ਇਸ ਚੈਨਲ ਤੇ ਪਹਿਲਾ ਗੀਤ ਅੰਮ੍ਰਿਤ ਮਾਨ ਨੇ ਆਪਣੀ ਮਾਂ ਨੂੰ ਡੈਡੀਕੇਟ ਕੀਤਾ ਸੀ ਜਿਸ ਦਾ ਵੀਡੀਓ ਜਲਦ ਆਉਣ ਵਾਲਾ ਹੈ।


ਇਹ ਵੀ ਪੜ੍ਹੋ: Corona cases: ਦੇਸ਼ ਦੇ 33 ਜ਼ਿਲ੍ਹਿਆਂ ’ਚ ਕੋਰੋਨਾ ਦਾ ਮੁੜ ਕਹਿਰ, ਮੌਲ, ਰੈਸਟੋਰੈਂਟਸ ਤੇ ਧਾਰਮਿਕ ਅਸਥਾਨਾਂ ਲਈ ਨਵੀਂਆਂ ਹਦਾਇਤਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904