Arjan Dhillon Song Punjab Intro: ਪੰਜਾਬੀ ਗਾਇਕ ਅਰਜਨ ਢਿੱਲੋਂ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਬਣੇ ਹੋਏ ਹਨ। ਦਰਅਸਲ, ਹਾਲ ਹੀ ਵਿੱਚ ਕਲਾਕਾਰ ਦਾ ਗੀਤ 'ਸਰੂਰ' ਪੰਜਾਬ ਇੰਟਰੋ ਰਿਲੀਜ਼ ਹੋਇਆ ਹੈ। ਜਿਸਨੇ ਨਾ ਸਿਰਫ ਪੰਜਾਬੀ ਜਨਤਾ ਬਲਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਦਾ ਧਿਆਨ ਵੀ ਆਪਣੇ ਵੱਲ ਖਿੱਚਿਆ ਹੈ। ਇਸ ਗੀਤ ਵਿੱਚ ਅਰਜਨ ਢਿੱਲੋਂ ਨੇ ਪੰਜਾਬ ਅਤੇ ਪੰਜਾਬੀਅਤ ਦੇ ਰੰਗਾਂ ਨੂੰ ਬੇਹੱਦ ਖੂਬਸੂਰਤ ਤਰੀਕੇ ਨਾਲ ਪ੍ਰਸ਼ੰਸਕਾਂ ਦੇ ਸਾਹਮਣੇ ਪੇਸ਼ ਕੀਤਾ ਹੈ। ਜਿਸਦੀ ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰਿਆਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਤੁਸੀ ਵੀ ਸੁਣੋ ਇਹ ਗੀਤ...
ਦੱਸ ਦੇਈਏ ਕਿ ਅਰਜਨ ਢਿੱਲੋਂ ਨੇ ਆਪਣੇ ਇਸ ਗੀਤ ਰਾਹੀਂ ਬੇਹੱਦ ਸ਼ਾਨਦਾਰ ਤਰੀਕੇ ਨਾਲ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਰੰਗਾਂ ਦਾ ਜ਼ਿਕਰ ਕੀਤਾ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਗੀਤ ਦੀ ਹਰ ਕੋਈ ਲਗਾਤਾਰ ਕਮੈਂਟ ਕਰ ਤਾਰੀਫ਼ਾਂ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਸਰੂਰ ਪੰਜਾਬ ਇੰਟਰੋ ਪੂਰੀ ਐਲਬਮ ਹੋਵੇਗੀ। ਜਿਸ ਵਿੱਚ ਹੋਰ ਗੀਤ ਵੀ ਸ਼ਾਮਲ ਹੋ ਸਕਦੇ ਹਨ। ਇਸ ਗੀਤ ਦਾ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਅਰਜਨ ਢਿੱਲੋਂ ਨੇ ਕੈਪਸ਼ਨ ਵਿੱਚ ਲਿਖਿਆ, ਛੱਡ ਪਰੇ ਸਾਡਾ ਜੀਅ ਨੀ ਲੱਗਣਾ , ਸੁਰਗਾਂ ਵਿੱਚ ਪੰਜਾਬ ਨੀ ਹੋਣਾ... ਪੰਜਾਬ ਸਾਡੀ ਪਛਾਣ ਆ... ਇਹੀ ਸਾਡੀ ਇੰਟਰੋ ਆ ਪੰਜਾਬ.. ਸਾਡੇ ਚੋਂ ਦਿਸਦਾ ਵੀ ਰਹਿਣਾ ਚਾਹੀਦਾ...ਸਰੂਰ ਪੰਜਾਬ ਦੀਆਂ ਗੱਲਾਂ ਦਾ ਹੀ ਆ , ਪੰਜਾਬ ਦੀ ਜਵਾਨੀ ਦੀਆਂ ਗੱਲਾਂ , ਮੜਕ ਰੜਕ ਤੇ ਚੜਤ ਦੀਆਂ ਗੱਲਾਂ 🔥
ਅਰਜਨ ਢਿੱਲੋਂ ਦੇ ਇੰਸਟਾਗ੍ਰਾਮ ਉੱਪਰ ਸਾਂਝੇ ਕੀਤੇ ਵੀਡੀਓ ਉੱਪਰ ਪ੍ਰਸ਼ੰਸਕ ਕਮੈਂਟ ਕਰ ਖੂਬ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਪੰਜਾਬ ਨੂੰ ਪਿਆਰ ਕਰਨ ਆਲੇ ਬੜੀ ਨੇੜ ਤੋਂ ਸਮਝਣਗੇ… 🫶🏼 ਇਸਦੇ ਨਾਲ ਹੀ ਕਲਾਕਾਰ ਸੁੱਖਪਿੰਦਰ ਸਿੰਘ ਨੇ ਕਮੈਂਟ ਕਰਦੇ ਹੋਏ ਲਿਖਿਆ ਮੂਸੇਆਲੇ ਤੋਂ ਬਾਅਦ ਤੇਰੇ ਹੱਥ ਚ ਆ ਪੰਜਾਬ ਦੀ ਲਿਖਤ... ਦੱਸ ਦੇਈਏ ਕਿ ਇਸ ਗੀਤ ਲਈ ਅਰਜਨ ਦੀ ਖੂਬ ਤਾਰੀਫ ਹੋ ਰਹੀ ਹੈ। ਪੰਜਾਬੀ ਗਾਇਕ ਅਮਰਿੰਦਰ ਗਿੱਲ ਵੱਲੋਂ ਵੀ ਇਸ ਨੂੰ ਇੰਸਟਾ ਤੇ ਪੋਸਟ ਕੀਤਾ ਗਿਆ ਹੈ।