Diljit Dosanjh Gets Threat: ਗਲੋਬਲ ਸਟਾਰ ਦਿਲਜੀਤ ਦੋਸਾਂਝ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦੇਈਏ ਕਿ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ਵਿੱਚ ਪੰਜਾਬੀ ਕਲਾਕਾਰ ਨੇ ਝੰਡੇ ਗੱਡੇ ਹਨ। ਫਿਲਹਾਲ ਦੋਸਾਂਝਾਵਾਲਾ ਆਪਣੇ ਦਿਲ-ਲੁਮੀਨਾਟੀ ਟੂਰ ਇੰਡੀਆ ਨੂੰ ਲੈ ਚਰਚਾ ਵਿੱਚ ਹਨ। ਇਸ ਵਿਚਾਲੇ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। 


ਦਰਅਸਲ, ਬਜਰੰਗ ਦਲ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ 8 ਦਸੰਬਰ ਨੂੰ ਦਿਲਜੀਤ ਦਾ ਕੰਸਰਟ ਮੱਧ ਪ੍ਰਦੇਸ਼ ਦੇ ਇੰਦੌਰ 'ਚ ਹੋਇਆ। ਬਜਰੰਗ ਦਲ ਨੇ ਇਸ ਕੰਸਰਟ ਖ਼ਿਲਾਫ਼ ਮੋਰਚਾ ਖੋਲ੍ਹਿਆ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰ ਯਸ਼ ਬਚਾਨੀ ਨੇ ਕਿਹਾ ਕਿ ਬਜਰੰਗ ਦਲ ਇਸ ਸਮਾਰੋਹ ਖ਼ਿਲਾਫ਼ ਸੜਕਾਂ 'ਤੇ ਉਤਰਿਆ। ਬਜਰੰਗ ਦਲ ਕੰਸਰਟ ਦੌਰਾਨ ਸ਼ਰਾਬ ਅਤੇ ਮੀਟ ਪਰੋਸਣ ਦਾ ਵਿਰੋਧ ਕਰ ਕੀਤਾ ਗਿਆ।


ਪ੍ਰਸ਼ਾਸਨ ਨੇ ਰਾਤ 10 ਵਜੇ ਤੱਕ ਸਮਾਗਮ ਕਰਵਾਉਣ ਦੀ ਇਜਾਜ਼ਤ ਦਿੱਤੀ ਸੀ। ਪ੍ਰੋਗਰਾਮ ਸਮੇਂ ਸਿਰ ਸਮਾਪਤ ਹੋਣ ਤੋਂ ਬਾਅਦ ਬਜਰੰਗ ਦਲ ਨੇ ਧਰਨਾ ਸਮਾਪਤ ਕੀਤਾ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਬਜਰੰਗ ਦਲ ਨੇ ਦੋਸ਼ ਲਾਇਆ ਸੀ ਕਿ ਇਸ ਸਮਾਗਮ ਰਾਹੀਂ ਸ਼ਰਾਬ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਸਮਾਗਮ ਵਾਲੀ ਥਾਂ 'ਤੇ ਸ਼ਰਾਬ ਅਤੇ ਮੀਟ ਦੇ ਸਟਾਲ ਲਗਾਏ ਗਏ ਹਨ। ਹਾਲਾਂਕਿ ਦੁਪਹਿਰ ਬਾਅਦ ਇਨ੍ਹਾਂ ਨੂੰ ਹਟਾ ਦਿੱਤਾ ਗਿਆ।







 
ਦਿਲਜੀਤ ਨੇ ਕਿਹਾ- ਮੇਰੀਆਂ ਟਿਕਟਾਂ ਬਲੈਕ ਹੋ ਰਹੀਆਂ ਤਾਂ ਮੇਰਾ ਕੀ ਕਸੂਰ?


ਕੰਸਰਟ ਖਤਮ ਹੋਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਐਕਸ 'ਤੇ ਇੱਕ ਵੀਡੀਓ ਸ਼ੇਅਰ ਕੀਤਾ। ਇਸ 'ਚ ਉਨ੍ਹਾਂ ਨੇ ਕਿਹਾ- ਮੇਰੇ ਖਿਲਾਫ ਕੁਝ ਅਜਿਹਾ ਹੋ ਰਿਹਾ ਹੈ ਕਿ ਮੇਰੀਆਂ ਟਿਕਟਾਂ ਨੂੰ ਬਲੈਕ ਕੀਤਾ ਜਾ ਰਿਹਾ ਹੈ। ਤਾਂ ਭਾਈ, ਟਿਕਟਾਂ ਬਲੈਕ ਹੋਣ ਵਿੱਚ ਮੇਰਾ ਕੋਈ ਕਸੂਰ ਨਹੀਂ। ਜੇਕਰ ਤੁਸੀਂ 10 ਰੁਪਏ ਦੀ ਟਿਕਟ ਖਰੀਦ ਕੇ 100 ਰੁਪਏ ਵਿੱਚ ਵੇਚਦੇ ਹੋ ਤਾਂ ਇਸ ਵਿੱਚ ਕਲਾਕਾਰ ਦਾ ਕੀ ਕਸੂਰ ਹੈ? 
 
ਦਿਲਜੀਤ ਨੇ ਸਟੇਜ ਤੋਂ ਆਪਣੇ ਸ਼ੋਅ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਬਾਰੇ ਕਿਹਾ, 'ਲੰਮੇ ਸਮੇਂ ਤੋਂ ਸਾਡੇ ਦੇਸ਼ ਵਿੱਚ ਮੇਰੇ ਖਿਲਾਫ ਇਹ ਚਰਚਾ ਚੱਲ ਰਹੀ ਹੈ ਕਿ ਟਿਕਟਾਂ ਦੀ ਬਲੈਕ ਕੀਤੀ ਜਾ ਰਹੀ ਹੈ। ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਬਲੈਕ ਹੋ ਰਹੀਆਂ ਹਨ। ਤਾਂ ਭਾਈ, ਇਸ ਵਿੱਚ ਮੇਰਾ ਕੀ ਕਸੂਰ ਹੈ? ਜੇਕਰ ਤੁਸੀਂ 10 ਰੁਪਏ ਦੀ ਟਿਕਟ ਖਰੀਦ ਕੇ ਉਸ ਵਿੱਚ 100 ਰੁਪਏ ਪਾ ਦਿੰਦੇ ਹੋ ਤਾਂ ਕਲਾਕਾਰ ਦਾ ਕੀ ਕਸੂਰ? ਜਿੰਨੇ ਮਰਜ਼ੀ ਇਲਜ਼ਾਮ ਲਗਾਓ, ਮੈਨੂੰ ਕੋਈ ਫਰਕ ਨਹੀਂ ਪੈਂਦਾ।


'ਨਾ ਤਾਂ ਮੈਨੂੰ ਬਦਨਾਮੀ ਦਾ ਡਰ ਹੈ, ਨਾ ਹੀ ਮੈਨੂੰ ਕੋਈ ਟੈਨਸ਼ਨ ਹੈ। ਇਹ ਸਭ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਸਿਨੇਮਾ ਭਾਰਤ ਵਿੱਚ ਆਇਆ। 10 ਦਾ 20, 20 ਦਾ 10 ਚੱਲ ਰਿਹਾ ਹੈ, ਸਮਾਂ ਬਦਲ ਗਿਆ ਹੈ। ਇਸ ਤੋਂ ਪਹਿਲਾਂ ਫ਼ਿਲਮਾਂ ਵਿੱਚ ਅਦਾਕਾਰਾਂ ਤੇ ਗਾਇਕਾਂ ਦੀ ਪਿੱਠ ਥਾਪੜਦੀ ਸੀ। ਉਸ ਸਮੇਂ ਤੋਂ ਦੇਸ਼ ਵਿੱਚ ਟਿਕਟਾਂ ਬਲੈਕ ਹੋ ਰਹੀਆਂ ਹਨ।


ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਤੋਂ ਪਹਿਲਾਂ ਇੰਦੌਰ ਪੁਲਸ ਨੇ 2 ਲੋਕਾਂ ਨੂੰ ਬਲੈਕ ਟਿਕਟਾਂ ਵੇਚਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਬਲੈਕ ਟਿਕਟਾਂ ਵੇਚ ਰਹੇ ਸਨ। ਇਨ੍ਹਾਂ ਲੋਕਾਂ ਨੇ ਆਨਲਾਈਨ ਟਿਕਟ ਖਰੀਦੀ ਸੀ ਅਤੇ 10,000 ਰੁਪਏ 'ਚ ਵੇਚ ਰਹੇ ਸਨ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਦਿਲਜੀਤ ਦੋਸਾਂਝ ਦਾ ਕੰਸਰਟ ਬੈਂਗਲੁਰੂ 'ਚ ਸੀ।