ਚੰਡੀਗੜ੍ਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਪੰਜਾਬੀ ਸਿੰਗਰ ਧਾਰਮਿਕ ਗੀਤ ਰਿਲਿਜ਼ ਕਰਦੇ ਹਨ। ਇਸ ਵਿੱਚ ਦਿਲਜੀਤ ਦੋਸਾਂਝ ਦੇ ਯੋਗਦਾਨ ਨੂੰ ਨਹੀਂ ਭੁਲਾਇਆ ਜਾ ਸਕਦਾ। ਦਿਲਜੀਤ ਦੋਸਾਂਝ 'ਆਰ ਨਾਨਕ ਪਾਰ ਨਾਨਕ', ਪੈਗੰਬਰ ਤੇ ਨਾਨਕ ਆਦਿ ਜੁਗਾਦਿ ਜੀਓ' ਵਰਗੇ ਧਾਰਮਿਕ ਗੀਤ ਪਿਛਲੇ ਕੁਝ ਸਾਲਾਂ 'ਚ ਰਿਲੀਜ਼ ਕਰ ਚੁੱਕੇ ਹਨ।
ਇਸ ਵਾਰ ਵੀ ਦਿਲਜੀਤ ਨੇ ਨਵੇਂ ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ ਜਿਸ ਦਾ ਟਾਈਟਲ ਹੈ 'ਧਿਆਨ ਧਰ ਮਹਿਸੂਸ ਕਰ'। ਦਿਲਜੀਤ ਦੋਸਾਂਝ ਨੇ ਇਸ ਗੀਤ ਨੂੰ ਗਾਇਆ ਹੈ ਤੇ ਹਰਮਨਜੀਤ ਸਿੰਘ ਦੀ ਲਿਖਤ ਦੇ ਨਾਲ-ਨਾਲ ਗੁਰਮੋਹ ਨੇ ਮਿਊਜ਼ਿਕ ਨਾਲ ਇਹ ਧਾਰਮਿਕ ਗੀਤ ਤਿਆਰ ਕੀਤਾ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ 18 ਨਵੰਬਰ ਨੂੰ 'ਧਿਆਨ ਧਰ ਮਹਿਸੂਸ ਕਰ' ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਕਈ ਹੋਰ ਪੰਜਾਬੀ ਸਿੰਗਰਸ ਵੀ ਪ੍ਰਕਾਸ਼ ਪੂਰਵ ਮੌਕੇ ਧਾਰਮਿਕ ਗੀਤ ਲੈ ਕੇ ਆਉਣਗੇ।
ਇਹ ਵੀ ਪੜ੍ਹੋ: Farmer Protest: ਗੁਰਨਾਮ ਸਿੰਘ ਚੜੂਨੀ ਨੇ ‘ਦਿੱਲੀ ਕੂਚ’ ਨੂੰ ਕੀਤਾ ਰੱਦ, ਅੰਦਲੋਨ ਲਈ ਸਿਰ ਝੁਕਾਉਣ ਨੂੰ ਤਿਆਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/