Diljit Dosanjh American Rapper Saweetie Collabs: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਨਾਂਅ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਸਿਤਾਰਿਆਂ ਵਿੱਚ ਗਿਣਿਆ ਜਾਂਦਾ ਹੈ। ਖਾਸ ਗੱਲ ਇਹ ਕਿ ਦੋਸਾਂਝਾਵਾਲੇ ਦਾ ਹਾਲੀਵੁੱਡ ਇੰਡਸਟਰੀ ਵਿੱਚ ਵੀ ਬੋਲਬਾਲਾ ਹੈ। ਸਵਿਫਟ ਟੇਲਰ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਅਮੇਰੀਕਨ ਸਿੰਗਰ Saweetie ਨਾਲ ਨਜ਼ਰ ਆਏ। ਦਰਅਸਲ, ਦਿਲਜੀਤ ਦੋਸਾਂਝ ਵੱਲੋਂ Saweetie ਨਾਲ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਰਿਕਾਰਡਿੰਗ ਰੂਮ ਵਿੱਚ ਦਿਖਾਈ ਦੇ ਰਹੇ ਹਨ।





ਜਾਣਕਾਰੀ ਮੁਤਾਬਿਕ Saweetie ਦਿਲਜੀਤ ਦੋਸਾਂਝ ਦੀ ਐਲਬਮ 'Ghost' ਦਾ ਹਿੱਸਾ ਹੈ। ਦਿਲਜੀਤ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਕਿ ਦੋਵੇਂ ਸਿਤਾਰੇ ਕਿਵੇਂ ਆਪਣੀ ਰਿਕਾਰਡਿੰਗ ਵਿੱਚ ਰੁੱਝੇ ਹੋਏ ਹਨ। ਦੱਸ ਦੇਈਏ ਕਿ ਪੰਜਾਬੀ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਜਾਣਕਾਰੀ ਸਾਂਝੀ ਕਰ ਦੱਸਿਆ ਗਿਆ ਸੀ ਕਿ ਉਨ੍ਹਾਂ ਦੀ ਐਲਬਮ 'ਘੋਸਟ' ਦੇ 18 ਗੀਤ ਤਿਆਰ ਹੋ ਚੁੱਕੇ ਹਨ। ਜਿਨ੍ਹਾਂ ਵਿੱਚੋਂ 3 ਗੀਤ ਹੀ ਬਾਕੀ ਹਨ। 


ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਹਾਲ ਹੀ 'ਚ ਕੈਲੀਫੋਰਨੀਆ ਮਿਊਜ਼ਿਕ ਫੈਸਟੀਵਲ 'ਚ ਕੋਚੈਲਾ 'ਚ ਪਰਫਾਰਮ ਕਰਦੇ ਨਜ਼ਰ ਆਏ ਸੀ। ਉਨ੍ਹਾਂ ਦੀ ਪਰਫਾਰਮੈਂਸ ਨੂੰ ਦੁਨੀਆ ਭਰ 'ਚ ਜ਼ਬਰਦਸਤ ਹੁੰਗਾਰਾ ਮਿਿਲਿਆ ਸੀ। ਇਸ ਤੋਂ ਇਲਾਵਾ ਦਿਲਜੀਤ ਹਾਲ ਹੀ 'ਚ ਨਿਮਰਤ ਖਹਿਰਾ ਨਾਲ ਫਿਲਮ 'ਜੋੜੀ' 'ਚ ਨਜ਼ਰ ਆਏ ਸੀ। ਇਸ ਤੋਂ ਬਾਅਦ ਇੱਕ ਵਾਰ ਫਿਰ ਦਿਲਜੀਤ ਆਪਣੇ ਬੌਰਨ ਟੂ ਸ਼ਾਈਨ ਟੂਰ ਦੇ ਚੱਲਦੇ ਸੁਰਖੀਆਂ ਵਿੱਚ ਹਨ। ਕਲਾਕਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੰਦੇ ਰਹਿੰਦੇ ਹਨ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।