ਚੰਡੀਗੜ੍ਹ: ਦਿਲਜੀਤ ਦੋਸਾਂਝ ਦੀ ਪਹੁੰਚ ਹੁਣ ਸਿਰਫ ਪੰਜਾਬੀ ਇੰਡਸਟਰੀ ਤਕ ਹੀ ਨਹੀਂ ਰਹਿ ਗਈ। ਬਾਲੀਵੁੱਡ ਫ਼ਿਲਮਾਂ ਕਰਨ ਤੋਂ ਬਾਅਦ ਹੁਣ  ਦਿਲਜੀਤ Netflix Originals ‘ਤੇ ਵੀ ਨਜ਼ਰ ਆਉਣ ਲਈ ਤਿਆਰ ਹੈ। ਜੀ ਹਾਂ, ਦਿਲਜੀਤ ਦੋਸਾਂਝ ਨੇ OTT ਪਲੇਟਫਾਰਮ ਨੈਟਫਲਿਕਸ ‘ਤੇ ਫ਼ਿਲਮ ਸਾਈਨ ਕੀਤੀ ਹੈ। ਇਸ ਬਾਰੇ ਦਿਲਜੀਤ ਨੇ ਖੁਦ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਤੇ ਦੱਸਿਆ।

ਦੱਸ ਦਈਏ ਕਿ ਬੀਤੇ ਦਿਨੀ ਦਿਲਜੀਤ ਨੇ ਆਪਣੇ ਫੈਨਜ਼ ਦੇ ਸਵਾਲ ਦੇ ਜਵਾਬ ਇੰਸਟਾਗ੍ਰਾਮ ‘ਤੇ ਲਾਈਵ ਹੋ ਦਿੱਤੇ। ਇਸ ਦੌਰਾਨ ਇੱਕ ਫ਼ੈਨ ਨੇ ਦਿਲਜੀਤ ਦੋਸਾਂਝ ਤੋਂ ਪੁੱਛਿਆ ਗਿਆ ਕਿ ਕਿਹੜਾ ਸ਼ੋਅ Netflix ‘ਤੇ ਵੇਖਣਾ ਚਾਹੀਦਾ ਹੈ, ਦਿਲਜੀਤ ਨੇ ਇਸ ਸਵਾਲ ਦਾ ਜਵਾਬ ਤਾਂ ਨਹੀਂ ਦਿੱਤਾ, ਪਰ ਆਪਣੇ ਅਗਲੇ ਪ੍ਰੋਜੈਕਟ ਦਾ ਖੁਲਾਸਾ ਜ਼ਰੂਰ ਕਰ ਦਿੱਤਾ।

ਦਿਲਜੀਤ ਨੇ ਕਿਹਾ ਕਿ ਲੌਕਡਾਊਨ ਕਰਕੇ ਇੱਕ ਫ਼ਿਲਮ ਦੀ ਸ਼ੂਟਿੰਗ ਰੁਕ ਗਈ, ਸਭ ਕੁਛ ਠੀਕ ਹੋ ਜਾਏ ਤਾਂ ਇਸ ਪ੍ਰੋਜੈਕਟ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਹੋ ਜਾਏਗੀ। ਦਿਲਜੀਤ ਦੇ ਇਸ ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਫੈਨਜ਼ ਦੇ ਕਈ ਸਾਰੇ ਸਵਾਲ ਦਾ ਜਵਾਬ ਦਿੱਤਾ। ਦਿਲਜੀਤ ਦੀ ਅਗਲੀ ਪੰਜਾਬੀ ਫ਼ਿਲਮ ਜੋੜੀ ਬਾਰੇ ਵੀ ਇੱਕ ਫ਼ੈਨ ਨੇ ਸਵਾਲ ਕੀਤਾ ਤਾਂ ਉਸ ਨੇ ਕਿਹਾ ਕਿ ਇਸ ਸਾਲ ਤੱਕ ਤਾਂ ਫ਼ਿਲਮ ਰਿਲੀਜ਼ ਹੋ ਜਾਏਗੀ।

ਇਸ ਦੇ ਨਾਲ ਹੀ ਦੱਸ ਦਈਏ ਕਿ ਦਿਲਜੀਤ ਦਾ ਪਰਿਵਾਰ ਕੈਲੀਫੋਰਨੀਆ ਵਿੱਚ ਹੈ ਅਤੇ ਉਹ ਐਮਰਜੰਸੀ ਫਲਾਈਟ ਰਾਹੀਂ ਆਪਣੇ ਪਰਿਵਾਰ ਕੋਲ ਕੈਲੀਫੋਰਨੀਆ ਚਲੇ ਗਏ ਸੀ। ਜਿਸ ਦੀ ਕੁਝ ਤਸਵੀਰਾਂ ਤੇ ਵੀਡੀਓਜ਼ ਦਿਲਜੀਤ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904