ਚੰਡੀਗੜ੍ਹ: ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਸਾਲਾਂ ਤੱਕ ਪੰਜਾਬੀ ਤੇ ਹਿੰਦੀ ਇੰਡਸਟਰੀ 'ਤੇ ਰਾਜ ਕਰਨ ਤੋਂ ਬਾਅਦ ਹੁਣ ਹਾਲੀਵੁੱਡ ਜਾਣ ਲਈ ਤਿਆਰ ਹਨ। ਇਹ ਸਟਾਰ ਇੱਕ ਆਗਾਮੀ ਸੀਰੀਜ਼ 'Fables' ਦੀ ਵੌਇਸ ਕਾਸਟ ਦਾ ਹਿੱਸਾ ਬਣ ਕੇ ਆਪਣੀ ਹਾਲੀਵੁੱਡ ਵਿੱਚ ਸ਼ੁਰੂਆਤ ਕਰੇਗਾ।


ਦਿਲਜੀਤ ਦੇਸ਼ ਦੇ ਸਭ ਤੋਂ ਵੱਡੇ ਸਿਤਾਰਿਆਂ ਚੋਂ ਇੱਕ ਹਨ। ਹਾਲੀਵੁੱਡ ਦੀ ਇੱਕ ਸੀਰੀਜ਼ ਵਿੱਚ ਉਸ ਦੇ ਸ਼ਾਮਲ ਹੋਣ ਦੀ ਖ਼ਬਰ ਭਾਵੇਂ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਪਰ ਹੈਰਾਨੀ ਵਾਲੀ ਗੱਲ ਨਹੀਂ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਜੇਕਰ ਪੰਜਾਬ ਤੋਂ ਕੋਈ ਹਾਲੀਵੁੱਡ ਵਿੱਚ ਥਾਂ ਬਣਾ ਸਕਦਾ ਹੈ, ਤਾਂ ਉਹ ਦਿਲਜੀਤ ਦੋਸਾਂਝ ਹੈ ਤੇ ਉਸ ਨੇ ਆਖਰਕਾਰ ਇਹ ਸਾਬਤ ਕਰ ਦਿੱਤਾ।




ਦਿਲਜੀਤ ਦੇ ਨਾਲ Ricky Gervais & Natasha Lyonne ਵਰਗੇ ਹਾਲੀਵੁੱਡ ਦੇ ਵੱਡੇ ਸੁਪਰਸਟਾਰ ਵੀ ਇਸ ਹਾਲੀਵੁੱਡ ਸੀਰੀਜ਼ ਦੀ ਵੌਇਸ ਕਾਸਟ ਦਾ ਹਿੱਸਾ ਬਣਨ ਜਾ ਰਹੇ ਹਨ ਅਤੇ ਦਿਲਜੀਤ ਉਨ੍ਹਾਂ ਨਾਲ ਕੰਮ ਕਰਨ ਜਾ ਰਹੇ ਹਨ। ਇਸ ਸੀਰੀਜ਼ ਦਾ ਹਿੱਸਾ ਬਣਨ ਲਈ ਹੋਰ ਪ੍ਰਸਿੱਧ ਨਾਂਅ ਹਨ ਜੇਮੇਨ ਕਲੇਮੈਂਟ, ਜੇਬੀ ਸਮੂਵ, ਰੋਮਨ ਗ੍ਰਿਫਿਨ ਡੇਵਿਸ, ਅਲੈਕਸਾ ਡੇਮੀ ਅਤੇ ਜ਼ੈਕ ਵੁੱਡਸ।


ਪ੍ਰੋਜੈਕਟ ਦੇ ਪਿੱਛੇ ਪ੍ਰੋਡਕਸ਼ਨ ਹਾਊਸ ਬ੍ਰੋਨ ਡਿਜੀਟਲ ਹੈ। ਉਹ ਇਸ ਤੋਂ ਪਹਿਲਾਂ ਜੋਕਰ ਅਤੇ ਬਲੈਕ ਮਸੀਹਾ ਵਰਗੀਆਂ ਹਾਲੀਵੁੱਡ ਫਿਲਮਾਂ Joker ਅਤੇ Black Messiah ਬਣਾ ਚੁੱਕੇ ਹਨ। Fables ਉਨ੍ਹਾਂ ਦਾ ਅਗਲਾ ਆਉਣ ਵਾਲਾ ਪ੍ਰੋਜੈਕਟ ਹੈ। ਇਹ ਪ੍ਰੋਡਕਸ਼ਨ ਹਾਊਸ ਦਾ ਪਹਿਲਾ ਐਨੀਮੇਟਿਡ ਪ੍ਰੋਜੈਕਟ ਵੀ ਹੈ। ਇਸ ਪ੍ਰੋਜੈਕਟ ਵਿੱਚ ਮਸ਼ਹੂਰ ਕਹਾਣੀਆਂ ਜਿਵੇਂ ਕਿ ਟੋਰਟੋਇਜ਼ ਐਂਡ ਦ ਹੇਅਰ, ਦ ਲਾਇਨ ਐਂਡ ਦ ਮਾਊਸ ਅਤੇ ਦ ਬੁਆਏ ਹੂ ਕ੍ਰਾਈਡ ਵੁਲਫ ਪੇਸ਼ ਕੀਤੀਆਂ ਜਾਣਗੀਆਂ।


ਦਿਲਜੀਤ ਦੋਸਾਂਝ ਨੇ ਆਪਣੇ ਇੱਕ ਹਾਲੀਵੁੱਡ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਦੀ ਖ਼ਬਰ ਦੀ ਪੁਸ਼ਟੀ ਕਰਨ ਲਈ ਇੱਕ ਇੰਸਟਾਗ੍ਰਾਮ ਪੋਸਟ ਵੀ ਅਪਲੋਡ ਕੀਤੀ। ਇਹ ਪਹਿਲੀ ਵਾਰ ਹੈ ਕਿ ਅਸੀਂ ਕਿਸੇ ਹਾਲੀਵੁੱਡ ਸੀਰੀਜ਼ 'ਚ ਪੰਜਾਬੀ ਅਵਾਜ਼ ਸੁਣਾਂਗੇ। ਹਾਲਾਂਕਿ ਅਸੀਂ ਪੱਕਾ ਨਹੀਂ ਹਾਂ ਕਿ ਦਿਲਜੀਤ ਕਿਸ ਕਿਰਦਾਰ ਨੂੰ ਆਪਣੀ ਆਵਾਜ਼ ਦੇਵੇਗਾ।


ਇਹ ਵੀ ਪੜ੍ਹੋ: India-China Standoff : ਚੀਨ ਨੇ ਫਿਰ ਕੀਤਾ ਸਰਹੱਦ 'ਤੇ ਵੱਡਾ ਧੱਕਾ! ਭੂਟਾਨ ਦੀ ਜ਼ਮੀਨ 'ਤੇ ਵਸਾਏ ਚਾਰ ਪਿੰਡ, ਸੈਟੇਲਾਈਟ ਇਮੇਜ਼ ਰਾਹੀਂ ਦਾਅਵਾ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904