ਚੰਡੀਗੜ੍ਹ: ਦਿਲਜੀਤ ਦੋਸਾਂਝ ਦੀ ਐਲਬਮ 'GOAT' ਰਿਲੀਜ਼ ਲਈ ਤਿਆਰ ਹੈ। ਇਸ ਵਾਰ ਦਿਲਜੀਤ ਗ੍ਰੈਂਡ ਮਿਊਜ਼ਿਕ ਨਾਲ ਆਪਣੇ ਫੈਨਸ ਨੂੰ ਖੁਸ਼ ਕਰਨ ਦੀ ਪੂਰੀ ਤਿਆਰੀ ਕਰ ਚੁੱਕਿਆ ਹੈ। ਦੱਸ ਦਈਏ ਕਿ ਦਿਲਜੀਤ ਦੀ ਇਸ ਐਲਬਮ ਦਾ ਇੰਤਜ਼ਾਰ ਫੈਨਸ ਬੇਸਬਰੀ ਨਾਲ ਕਰ ਰਹੇ ਹਨ ਕਿਉਂਕਿ 'GOAT' 'ਚ ਹਰ ਤਰ੍ਹਾਂ ਦਾ ਮਿਊਜ਼ਿਕ ਦੋਸਾਂਝ ਲੈ ਕੇ ਆ ਰਿਹਾ ਹੈ।

ਇਸ ਐਲਬਮ 'ਚ ਕੁੱਲ 16 ਗਾਣੇ ਹੋਣਗੇ, ਜਿਸ ਦੀ ਲਿਸਟ ਦਿਲਜੀਤ ਨੇ ਜਾਰੀ ਕੀਤੀ ਹੈ। ਇਸ ਲਿਸਟ ਨੂੰ ਉਸ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਹੈ ਜਿਸ ਨਾਲ ਉਸ ਨੇ ਕੈਪਸ਼ਨ ਵੀ ਦਿੱਤਾ ਹੈ, "Ay Yo.. Chako TrackList With Full Credits 

My Fav. Is ...... Annnhhh Chalo Tusi Daseyo Tuadha Kehda Fav. Aa.. 30 July Nu
 "


ਦਿਲਜੀਤ ਦੋਸਾਂਝ ਦੀ ਇੰਸਟਾਗ੍ਰਾਮ ਪੋਸਟ:



ਦਿਲਜੀਤ ਦੀ ਇਸ ਐਲਬਮ 'ਚ ਵੱਖਰੇ-ਵੱਖਰੇ ਗੀਤ ਹੋਣਗੇ ਜਿਸ ਦਾ ਅੰਦਾਜ਼ਾ ਇਸ ਦੇ ਗੀਤਕਾਰਾਂ ਤੇ ਸੰਗੀਤਕਾਰਾਂ ਤੋਂ ਹੀ ਲਾਇਆ ਜਾ ਸਕਦਾ ਹੈ। ਇਸ ਲਿਸਟ 'ਚ ਕਰਨ ਔਜਲਾ, ਹੈਪੀ ਰਾਏਕੋਟੀ, ਅੰਮ੍ਰਿਤ ਮਾਨ, ਸ਼੍ਰੀ ਬਰਾੜ, ਦੇਸੀ ਕਰੂ ਜਿਹੇ ਨਾਂ ਸ਼ਾਮਲ ਹਨ।

ਦਿਲਜੀਤ ਦੀ ਨਵੀਂ ਐਲਬਮ ਆਪਣੇ ਆਪ 'ਚ ਹੀ ਖਾਸ ਹੋਏਗੀ ਕਿਉਂਕਿ ਇੰਨੇ ਕਲਾਕਾਰਾਂ ਨੂੰ ਨਾਲ ਲੈ ਕੇ ਦਿਲਜੀਤ ਨੇ ਇੱਕ ਐਲਬਮ ਤਿਆਰ ਕੀਤੀ ਹੈ। ਇਸ ਦੀ ਖਾਸ ਗੱਲ ਹੈ ਕਿ ਗਾਣੇ 'ਚ ਨਿਮਰਤ ਖਹਿਰਾ ਵੀ ਫ਼ੀਚਰ ਹੋਏਗੀ ਤੇ ਇੱਕ ਸੌਂਗ 'ਚ ਦਿਲਜੀਤ ਨਾਲ ਕੌਰ-ਬੀ ਵੀ ਨਜ਼ਰ ਆਵੇਗੀ।

ਜੇਕਰ ਇਸ ਐਲਬਮ ਦੇ ਰਿਲੀਜ਼ ਦੀ ਗੱਲ ਕੀਤੀ ਜਾਵੇ ਤਾਂ ਇਹ 30 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ। ਇਸੇ ਲਈ ਦਿਲਜੀਤ ਦਿਨੋਂ ਦਿਨ ਇਸ ਐਲਬਮ ਨੂੰ ਲੈ ਕੇ ਆਪਣੇ ਫੈਨਸ 'ਚ ਐਕਸਾਇਟਮੈਂਟ ਵਧਾ ਰਹੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904