1- ਤਾਪਸੀ ਪੰਨੂ ਅਤੇ ਅਮਿਤ ਸਾਧ ਦੀ ਆਗਾਮੀ ਫਿਲਮ 'ਰਨਿੰਗ ਸ਼ਾਦੀ.ਕਾਮ' ਅਗਲੇ ਸਾਲ ਤਿੰਨ ਫਰਵਰੀ ਨੂੰ ਰਿਲੀਜ਼ ਹੋਵੇਗੀ ਤਾਪਸੀ ਨੇ ਟਵਿਟਰ 'ਤੇ ਇਹ ਖਬਰ ਸਾਂਝੀ ਕੀਤੀ ਹੈ ਤਾਪਸੀ ਨੇ ਹਾਲ ਹੀ ਵਿੱਚ ਅਕਸ਼ੇ ਨਾਲ ਆਪਣੀ ਆਉਣ ਵਾਲੀ ਫਿਲਮਨਾਮ ਸ਼ਬਾਨਾ ਦੀ ਸ਼ੂਟਿੰਗ ਪੂਰੀ ਕੀਤੀ ਹੈ

2- ਐਤਵਾਰ ਸ਼ਾਮ ਮੁੰਬਈ ਵਿੱਚ ਸਟਾਰ ਪਲਸ ਸਕ੍ਰੀਨ ਐਵਾਰਡਸ ਕਰਵਾਏ ਗਏ ਜਿਸਨੂੰ ਕਿੰਗ ਖਾਨ ਅਤੇ ਦਬੰਗ ਖਾਨ ਨੇ ਹੋਸਟ ਕੀਤਾ ਕਾਫੀ ਸਮੇਂ ਪਿੱਛੋਂ ਇਕੱਠੇ ਨਜ਼ਰ ਆਏ ਦੇਵੇਂ ਖਾਨਸ ਨੇ ਮੰਚ 'ਤੇ ਖੂਬ ਮਸਤੀ ਕੀਤੀ। ਬਾਲੀਵੁੱਡ ਦੇ ਸਾਰੇ ਸਿਤਾਰੇ ਇਸ ਸ਼ੋਅ 'ਚ ਪਹੁੰਚੇ।

3- ਇਸ ਸਮਾਰੋਹ ਵਿੱਚ ਅਭਿਨੇਤਰੀ ਰੇਖਾ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ ਸੋਨਮ ਕਪੂਰ ਨੇ ਰੇਖਾ ਦੇ ਗੀਤਾਂ 'ਤੇ ਡਾਂਸ ਕੀਤਾ ਜਿਸ ਮਗਰੋਂ ਰੇਖਾ ਨੇ ਆਪਣੇ ਹਿਟ ਗਾਣੇ ਪਰਦੇਸੀਆਂ 'ਤੇ ਜਮਕੇ ਠੁਮਕੇ ਲਗਾਏ। ਰੇਖਾ ਦੀ ਇਸ ਯਾਦਗਾਰ ਪਰਫਾਰਮੈਂਸ ਨੇ ਸਭ ਦੇ ਦਿਲ ਜਿਤ ਲਿਆ।

4- ਅਭਿਨੇਤਰੀ ਅਥਿਆ ਸ਼ੇਟੀ ਮੁਤਾਬਕ ਉਹਨਾਂ ਨੂੰ ਆਪਣੀ ਆਗਾਮੀ ਫਿਲਮ 'ਮੁਬਾਰਕਾਂ' ਵਿਚ ਆਪਣੀ ਕਾਮੇਡੀ ਸਕਿਲਸ ਨੂੰ ਚੰਗਾ ਕਰਨ ਲਈ ਸਖਤ ਮਿਹਨਤ ਕਰਨੀ ਪਵੇਗੀ। 'ਹੀਰੋ' ਫਿਲਮ ਨਾਲ ਡੈਬਿਊ ਕਰਨ ਵਾਲੀ ਅਥਿਆ ਨਾਲ ਮੁਬਾਰਕਾਂ ਵਿੱਚ ਅਨਿਲ ਕਪੂਰ ਅਤੇ ਅਰਜੁਨ ਕਪੂਰ ਵੀ ਹਨ।

5- ਅਭਿਨੇਤਾ ਰਣਵੀਰ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੀ ਨਿਜੀ ਜ਼ਿੰਦਗੀ ਨੂੰ ਜਨਤਕ ਚਰਚਾਵਾਂ ਤੋਂ ਦੂਰ ਰਖਦੇ ਹਨ ਅਤੇ ਇਸਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਮੈਂ ਸੋਚ ਸਮਝ ਕੇ ਅਜਿਹਾ ਕਰਦਾ ਹੈ ਇਸੇ ਲਈ ਇਹ ਮੇਰੀ ਪਰਸਨਲ ਲਾਈਫ ਕਹਾਉਂਦੀ ਹੈ।

6- ਵਿਦਿਆ ਬਾਲਨ ਦੀ ਫਿਲਮ 'ਕਹਾਣੀ 2: ਦੁਰਗਾ ਰਾਣੀ ਸਿੰਘ' ਨੇ 2 ਦਿਨਾਂ ਵਿੱਚ 10 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ ਨੇ ਪਹਿਲੇ ਦਿਨ 4.25 ਕਰੋੜ ਰੁਪਏ ਕਮਾਏ ਸਨ ਜਦਕਿ ਦੂਸਰੇ ਦਿਨ 5.79 ਕਰੋੜ ਦੀ ਕਲੈਕਸ਼ਨ ਕੀਤੀ।

7- ਕੰਗਨਾ ਰਾਨੌਤ ਨੇ ਦੱਸਿਆ ਹੈ ਕਿ ਬਾਲੀਵੁੱਡ ਵਿੱਚ ਉਹਨਾਂ ਦੀ ਸ਼ੁਰੂਆਤ ਵੇਲੇ ਬਹੁਤ ਮੁਸ਼ਕਲਾਂ ਆਈਆਂ ਕਿਉਂਕਿ ਲੋਕ ਉਹਨਾਂ ਨੂੰ ਕੱਪੜੇ ਪਾਉਣ ਦੇ ਢੰਗ ਅਤੇ ਅੰਗਰੇਜ਼ੀ ਨਾ ਬੋਲਣ ਕਾਰਨ ਸ਼ਰਮਿੰਦਾ ਕਰਦੇ ਸਨ। ਕੰਗਨਾ ਮੁਤਾਬਕ ਉਹਨਾਂ ਨੂੰ ਇਸਗੱਲ ਤੇ ਕੋਈ ਸ਼ਰਮ ਨਹੀਂ ਹੈ ਕਿ ਉਹ ਕਿੱਥੋ ਆਈ ਹੈ?

8- ਫਿਲਮਕਾਰ ਕਰਨ ਜੌਹਰ ਏ ਏ ਫਿਲਮ ਨਾਲ ਸਾਂਝੇਦਾਰੀ ਕਰ 'ਦ ਗਾਜ਼ੀ ਅਟੈਕ' ਨਾਮ ਦੀ ਫਿਲਮ ਦਾ ਨਿਰਮਾਣ ਕਰ ਰਹੇ ਹਨ। ਇਹ ਭਾਰਤ ਦੀ ਪਹਿਲੀ ਫਿਲਮ ਹੋਵੇਗੀ ਜਿਸ ਵਿੱਚ ਸਮੁੰਦਰ ਅੰਦਰ ਲੜੇ ਜਾਣ ਵਾਲਾ ਯੁੱਧ ਦਰਸ਼ਾਇਆ ਜਾਵੇਗਾ। ਕਰਨ ਨੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਦੱਸਿਆ ਕਿ ਇਹ 17 ਫਰਵਰੀ,2017 ਨੂੰ ਰਿਲੀਜ਼ ਹੋਵੇਗੀ।

9- ਫਿਲਮਡੀਅਰਜ਼ਿੰਦਗੀਨੇ 9 ਦਿਨਾਂਵਿੱਚ 52 ਕਰੋੜਰੁਪਏਤੋਂਵੱਧਦਾਬਿਜ਼ਨੈੱਸਕਰਲਿਆਹੈ। 25 ਨਵੰਬਰਨੂੰਰਿਲੀਜ਼ਹੋਈਫਿਲਮਨੇਹੁਣਤੱਕ 52.75 ਕਰੋੜਰੁਪਏਕਮਾਲਏਹਨ।ਇੰਨਾਹੀਨਹੀਂਦੁਨੀਆਭਰਵਿੱਚਫਿਲਮ 100 ਕਰੋੜਦੇਅੰਕੜੇਨੂੰਵੀਪਾਰਕਰਚੁੱਕੀਹੈ