ਚੰਡੀਗੜ੍ਹ:‘ਰੁਪਿੰਦਰ ਗਾਂਧੀ’ ਫਰੈਂਚਾਇਜ਼ੀ ਦੇ ਨਿਰਮਾਤਾਵਾਂ ਨੇ ਇਸ ਦੇ ਤੀਜੇ ਭਾਗ ਦਾ ਐਲਾਨ ਕੀਤਾ ਹੈ। 'ਗਾਂਧੀ 3 ਯਾਰਾਂ ਦਾ ਯਾਰ' ਦੇ ਸਿਰਲੇਖ ਨਾਲ ਬਣੀ ਫਿਲਮ 'ਚ ਦੇਵ ਖਰੋਡ ਇੱਕ ਵਾਰ ਫਿਰ ਮੁੱਖ ਭੂਮਿਕਾ ਵਿੱਚ ਆਉਣਗੇ। ਇਹ ਫ਼ਿਲਮ 2021 ਵਿੱਚ ਵੱਡੇ ਪਰਦੇ ਤੇ ਆਵੇਗੀ।




ਦੇਵ ਨੇ ਫ਼ਿਲਮ ਦਾ ਪੋਸਟਰ ਸਾਂਝਾ ਕਰ ਇਸ ਫ਼ਿਲਮ ਦਾ ਐਲਾਨ ਸੋਸ਼ਲ ਮੀਡੀਆ ਹੈਂਡਲ 'ਤੇ ਕੀਤਾ। ਇਸ ਤੋਂ ਪਹਿਲਾਂ ਇਸ ਫ਼ਿਲਮ ਦੇ ਦੋ ਭਾਗ ਆ ਚੁੱਕੇ ਹਨ। 'ਰੁਪਿੰਦਰ ਗਾਂਧੀ 'ਦ ਗੈਂਗਸਟਰ' ਤੇ 'ਰੁਪਿੰਦਰ ਗਾਂਧੀ ਰੋਬਨਹੁੱਡ'। ਪਹਿਲੇ ਦੋਨਾਂ ਭਾਗਾਂ 'ਚ ਦੇਵ ਖਰੌੜ ਮੁੱਖ ਭੁਮਿਕਾ ਵਿੱਚ ਹੈ। ਇਹ ਫਿਲਮ ਵੀ ਡ੍ਰੀਮ ਰਿਐਲਿਟੀ ਫਿਲਮਜ਼ ਵੱਲੋਂ ਹੋਵੇਗੀ।

ਇਸ ਦੇ ਨਿਰਦੇਸ਼ਕ, ਹੋਰ ਅਭਿਨੇਤਾ ਤੇ ਇਹ ਕਦ ਰਿਲੀਜ਼ ਹੋਵੇਗੀ, ਇਸ ਦੀ ਵਧੇਰੇ ਜਾਨਕਾਰੀ ਹਾਲੇ ਮਜੂਦ ਨਹੀਂ।