ਚੰਡੀਗੜ੍ਹ : ਜਿੱਥੇ ਗਿੱਪੀ ਗਰੇਵਾਲ ਦੀ ਲੰਬੇ ਸਮੇ ਤੋਂ ਉਡੀਕੀ ਜਾ ਰਹੀ ਫਿਲਮ 'ਮਾਂ' ਦਾ ਟ੍ਰੇਲਰ ਦਰਸ਼ਕਾਂ ਦਾ ਖੂਬ ਪਿਆਰ ਬਟੋਰ ਰਿਹਾ ਹੈ, ਉਥੇ ਹੀ ਪਰਦੇ ਦੇ ਪਿੱਛੇ ਫ਼ਿਲਮ ਨੂੰ ਬਣਾਉਣ 'ਚ ਲੱਗੀ ਮੇਹਨਤ ਦਾ ਵੀ ਨਿਰਮਾਤਾਵਾਂ ਨੇ ਖੁਲਾਸਾ ਕੀਤਾ। ਇਸ ਸਾਂਝੀ ਕੀਤੀ ਵੀਡੀਓ ‘ਚ ਸਾਫ ਦਿਖਾਈ ਦਿੰਦਾ ਹੈ ਕਿ ਕਿਵੇਂ ਅਦਾਕਾਰਾ ਦਿਵਿਆ ਦੱਤਾ ਨੇ ਆਪਣੇ ਆਪ ਨੂੰ ਇੱਕ 'ਮਾਂ' ਦੇ ਕਿਰਦਾਰ ਵਿਚ ਬਦਲਿਆ।

 

ਭਾਰਤੀਯ ਸਿਨੇਮਾ ਦੀ ਜ਼ਬਰਦਸਤ ਅਦਾਕਾਰਾ ਦਿਵਿਆ ਦੱਤਾ ਫਿਲਮ ਵਿੱਚ ਮੁੱਖ ਕਿਰਦਾਰ ਨਿਭਾ ਰਹੀ ਹੈ, ਇੱਕ ਮਾਂ, ਜਿਸ ਦੀ ਇਹ ਫਿਲਮ ਕਹਾਣੀ ਪ੍ਰਦਰਸ਼ਿਤ ਕਰਦੀ ਹੈ। ਫਿਲਮ ਬਾਰੇ ਆਪਣੇ ਜਜ਼ਬਾਤ ਸਾਂਝੇ ਕਰਦੇ ਓਹਨਾ ਨੇ ਕਿਹਾ ਕਿ ਫ਼ਿਲਮ ਦਾ ਕਿਰਦਾਰ ਨਿਭਾਉਂਦੇ ਅਤੇ ਸ਼ੂਟ ਕਰਦੇ ਉਨ੍ਹਾਂ ਨੂੰ ਬਹੁਤ ਅਨੰਦ ਆਇਆ ਅਤੇ ਕਹਿੰਦੇ ਨੇ, “ਲੰਬੇ ਸਮੇਂ ਬਾਅਦ ਮੈਂ ਇੱਕ ਪੰਜਾਬੀ ਫ਼ਿਲਮ ਕਰ ਰਹੀ ਹਾਂ ਅਤੇ ਇਹ ਇੱਕ ਸ਼ਾਨਦਾਰ ਅਨੁਭਵ ਰਿਹਾ ਹੈ। ਮੈਨੂੰ ਹਮੇਸ਼ਾ ਪੰਜਾਬੀ ਫਿਲਮਾਂ ਕਰਨਾ ਪਸੰਦ ਹੈ ਅਤੇ ਇਹ ਪ੍ਰੋਜੈਕਟ ਮੇਰੇ ਦਿਲ ਦੇ ਬਹੁਤ ਕਰੀਬ ਹੈ।''


ਜਿਵੇਂ ਕਿ ਪ੍ਰਸ਼ੰਸਕ ਦੇਖ ਸਕਦੇ ਹਨ, ਪਰਦੇ ਦੇ ਪਿੱਛੇ ਖੁਸ਼ੀ ਦੇ ਸਮੇਂ ਨਾਲ ਭਰੇ ਹੋਏ ਹਨ ਕਿਉਂਕਿ ਗਿੱਪੀ ਗਰੇਵਾਲ ਅਤੇ ਫਿਲਮ ਦੇ ਨਿਰਦੇਸ਼ਕ, ਬਲਜੀਤ ਸਿੰਘ ਦਿਓ ਇੱਕ ਦੂਜੇ ਨਾਲ ਮਜ਼ਾਕ ਉਡਾ ਰਹੇ ਹਨ ਤੇ ਕੀਤੇ ਗਿੱਪੀ ਨਿਰਦੇਸ਼ਕ ਨਾਲ ਆਪਣੀ ਫਿਲਮ ਬਣਾਉਣ ਦੇ ਹੁਨਰ ਨੂੰ ਲੈ ਕੇ ਮਜ਼ਾਕ ਉਡਾਉਂਦੇ ਹਨ। ਬਲਜੀਤ ਸਿੰਘ ਦਿਓ ਸਾਨੂੰ ਆਪਣੇ ਅਨੁਭਵ ਬਾਰੇ ਦੱਸਦੇ ਹਨ, “ਮੈਂ ਅਜਿਹੇ ਕਿਰਦਾਰਾਂ ਨੂੰ ਬਹੁਤ ਡੂੰਘਾਈ ਨਾਲ ਪੇਸ਼ ਕਰਨ ਲਈ ਇਸ ਤੋਂ ਵਧੀਆ ਕਲਾਕਾਰਾਂ ਬਾਰੇ ਨਹੀਂ ਸੋਚ ਸਕਦਾ ਸੀ। ਉਨ੍ਹਾਂ ਨਾਲ ਕੰਮ ਕਰਦੇ ਹੋਏ ਇਹ ਪਤਾ ਲੱਗ ਰਿਹਾ ਸੀ ਕਿ ਦਿਵਿਆ ਦੱਤਾ, ਗਿੱਪੀ ਗਰੇਵਾਲ ਅਤੇ ਬਾਕੀ ਸਾਰੇ ਕਲਾਕਾਰ ਕਿੰਨੇ ਤਜ਼ਰਬੇਕਾਰ ਹਨ। ਉਹ ਸਮਝਦੇ ਸਨ ਕਿ ਕਹਾਣੀ ਕਿੰਨੀ ਦਿਲ ਨੂੰ ਛੂ ਜਾਣ ਵਾਲੀ ਹੈ ਅਤੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।”

ਹਾਲਾਂਕਿ ਅਦਾਕਾਰਾਂ ਨੇ ਆਫ-ਸਕ੍ਰੀਨ ਸ਼ੂਟਿੰਗ ਦਾ ਇੱਕ ਮਜ਼ੇਦਾਰ ਮਾਹੌਲ ਬਣਾਇਆ ਹੈ, ਲੇਕਿਨ, ਜਿੱਥੋਂ ਤੱਕ ਟ੍ਰੇਲਰ ਦੀ ਗੱਲ ਆਉਂਦੀ ਹੈ ਕਲਾਕਾਰਾਂ ਨੇ ਮਾਂ ਦੇ ਅਜਿਹੇ ਸੰਵੇਦਨਸ਼ੀਲ ਵਿਸ਼ੇ ਦੀ ਰਿਪ੍ਰੇਸੇੰਟਸ਼ਨ ਕਰਨ ਵਿੱਚ ਆਪਣੇ ਦਿਲ ਅਤੇ ਆਤਮਾ ਨੂੰ ਡੂੰਘਾਈ ਨਾਲ ਲਗਾਇਆ ਹੈ। ਦਿਵਿਆ ਦੱਤਾ, ਗਿੱਪੀ ਗਰੇਵਾਲ ਅਤੇ ਬੱਬਲ ਰਾਏ ਕਹਾਣੀ ਦੇ ਅਨੁਸਾਰ ਆਪਣੇ ਸ਼ਾਟਸ ਨੂੰ ਸੁਧਾਰਦੇ ਹੋਏ ਦਿਖਾਈ ਦਿੰਦੇ ਹਨ ਜਿਸ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਹ ਕਲਾਕਾਰ ਆਪਣੇ ਕੰਮ ਵਿੱਚ ਕਿੰਨੇ ਤਜ਼ਰਬੇਕਾਰ ਹਨ। ਇਹ ਕਹਾਣੀ 6 ਮਈ 2022 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਦੇਖਣ ਲਈ ਤਿਆਰ ਹੈ।