Shehnaaz Gill Punjab Tour: ਪੰਜਾਬ ਦੀ ਕੈਟਰੀਨਾ ਕੈਫ ਮੰਨੀ ਜਾਂਦੀ ਸ਼ਹਿਨਾਜ਼ ਗਿੱਲ ਅਕਸਰ ਆਪਣੇ ਲੁੱਕ ਤੇ ਗਲੈਮਰਸ ਸਵੈਗ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਐਕਟਰਸ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫੌਲੋਇੰਗ ਹੈ। ਫੈਨਜ਼ ਉਸ ਦੀ ਹਰ ਐਕਟਿੰਗ 'ਤੇ ਦੀਵਾਨਾ ਹੋ ਜਾਂਦੇ ਹਨ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਪੰਜਾਬ ਵਿੱਚ ਆਪਣੇ ਪਿੰਡ ਗਈ ਸੀ, ਜਿੱਥੇ ਉਸ ਨੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਇਆ।


ਦੱਸ ਦਈਏ ਕਿ ਪੰਜਾਬੀ ਐਕਟਰਸ ਬਿੱਗ ਬੌਸ 13 ਵਿੱਚ ਵੀ ਫਾਈਨਲਿਸਟ ਸੀ ਤੇ ਉਸ ਨੇ ਹੁਣ ਆਪਣੇ ਯੂਟਿਊਬ ਚੈਨਲ 'ਤੇ ਇੱਕ ਵਲੌਗ ਸ਼ੇਅਰ ਕੀਤਾ ਹੈ ਜਿਸ ਵਿੱਚ ਉਸ ਨੇ ਸਾਰੇ ਫੈਨਸ ਨੂੰ ਪਿੰਡ ਦੀ ਸੈਰ ਕਰਵਾਈ। ਵੀਡੀਓ 'ਚ ਅਦਾਕਾਰਾ ਪਿੰਡ ਦੇ ਹੋਰ ਬੱਚਿਆਂ ਨਾਲ ਸਾਈਕਲ ਚਲਾਉਂਦੀ ਨਜ਼ਰ ਆ ਰਹੀ ਹੈ।



ਸ਼ਹਿਨਾਜ਼ ਗਿੱਲ ਹੁਣ ਆਪਣੇ ਫੈਨਸ ਨਾਲ ਜੁੜੀ ਰਹਿੰਦੀ ਹੈ। ਉਹ ਅਕਸਰ ਆਪਣੇ ਯੂਟਿਊਬ ਚੈਨਲ 'ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਸ ਨੇ ਆਪਣੇ ਜੱਦੀ ਪਿੰਡ ਦਾ ਦੌਰਾ ਕੀਤਾ, ਜਿੱਥੇ ਉਹ ਸੜਕਾਂ 'ਤੇ ਆਈਸਕ੍ਰੀਮ ਵੇਚਣ ਵਾਲੀ ਸਾਈਕਲ ਚਲਾਉਂਦੀ ਨਜ਼ਰ ਆਈ। ਇਸ ਦੌਰਾਨ ਉਸ ਨੇ ਬੱਚਿਆਂ ਨੂੰ ਆਈਸਕ੍ਰੀਮ ਵੀ ਵੰਡੀ ਤੇ ਕੁੜੀਆਂ ਨਾਲ ਸਾਈਕਲ ਚਲਾਉਣ ਦਾ ਖੂਬ ਮਜ਼ਾ ਕੀਤਾ।


ਇਸ ਤੋਂ ਬਾਅਦ ਸ਼ਹਿਨਾਜ਼ ਗਿੱਲ ਇੱਕ ਘਰ ਗਈ, ਜਿੱਥੇ ਉਸ ਨੇ ਬਜ਼ੁਰਗ ਔਰਤਾਂ ਨਾਲ ਗਿੱਧਾ ਪਾਇਆ। ਇਸ ਦੌਰਾਨ ਉਹ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਵੀਡੀਓ 'ਚ ਭਾਵੇਂ ਉਨ੍ਹਾਂ ਦੀਆਂ ਗੱਲਾਂ ਸੁਣਨ ਨੂੰ ਨਹੀਂ ਮਿਲ ਰਹੀਆਂ ਪਰ ਉਨ੍ਹਾਂ ਦੇ ਆਸ-ਪਾਸ ਮੌਜੂਦ ਲੋਕ ਉਨ੍ਹਾਂ ਦੀ ਕਾਮੇਡੀ ਨਾਲ ਹੱਸਦੇ ਜ਼ਰੂਰ ਨਜ਼ਰ ਆ ਰਹੇ ਹਨ।


ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦਾ ਹਿੱਸਾ ਰਹਿ ਚੁੱਕੀ ਸ਼ਹਿਨਾਜ਼ ਗਿੱਲ ਨੇ ਆਪਣੇ ਖਾਸ ਅੰਦਾਜ਼ ਕਾਰਨ ਕਾਫੀ ਫੈਨ ਫੋਲੋਇੰਗ ਬਣਾ ਲਈ ਹੈ। ਸ਼ਹਿਨਾਜ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਫੈਨਸ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ। ਸ਼ਹਿਨਾਜ਼ ਨੂੰ ਹਾਲ ਹੀ ਵਿੱਚ ਬਾਬਾ ਸਿੱਦੀਕੀ ਦੀ ਪਾਰਟੀ ਵਿੱਚ ਦੇਖਿਆ ਗਿਆ ਸੀ, ਜਿੱਥੇ ਉਸ ਨੇ ਪੂਰੀ ਲਾਈਮਲਾਈਟ ਲੁੱਟ ਲਈ ਸੀ।


ਇਹ ਵੀ ਪੜ੍ਹੋ: Punjab News: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਦੀ ਰਿਹਾਇਸ਼ 'ਤੇ ਫਾਇਰੰਗ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ