Gurpreet Ghuggi on Acting Retirement: ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਹਰਮਨਪਿਆਰੇ ਕਲਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਆਪਣੀ ਅਦਾਕਾਰੀ ਦਾ ਜਲਵਾ ਨਾ ਸਿਰਫ ਪੰਜਾਬੀ ਬਲਕਿ ਹਿੰਦੀ ਸਿਨੇਮਾ ਜਗਤ ਵਿੱਚ ਵੀ ਵਿਖਾਇਆ ਹੈ। ਘੁੱਗੀ ਕਮੇਡੀਅਨ ਵਜੋਂ ਘਰ-ਘਰ ਮਸ਼ਹੂਰ ਹੋਏ ਇਸ ਤੋਂ ਬਾਅਦ ਉਨ੍ਹਾਂ ਆਪਣੇ ਹਰ ਕਿਰਦਾਰ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਪਰ ਕੀ ਪੰਜਾਬੀ ਕਾਮੇਡੀਅਨ ਇਸੇ ਤਰ੍ਹਾਂ ਜ਼ਿੰਦਗੀ ਭਰ ਪ੍ਰਸ਼ੰਸਕਾਂ ਨੂੰ ਹਸਾਉਂਦਾ ਰਹੇਗਾ ਉਨ੍ਹਾਂ ਦਾ ਮਨੋਰੰਜਨ ਕਰਦਾ ਰਹੇਗਾ ਇਸ ਉੱਪਰ ਕਲਾਕਾਰ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ। 


ਦਰਅਸਲ, ਗੁਰਪ੍ਰੀਤ ਘੁੱਗੀ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਕਲਾਕਾਰ ਆਪਣੇ ਐਕਟਿੰਗ ਕਰੀਅਰ ਤੋਂ ਸੰਨਿਆਸ ਲੈਣ ਬਾਰੇ ਗੱਲ ਕਰਦਾ ਨਜ਼ਰ ਆ ਰਿਹਾ ਹੈ। ਕਲਾਕਾਰ ਨੇ ਆਪਣੇ ਕਰੀਅਰ ਦੇ ਰਿਟਾਇਰਮੈਂਟ ਪਲੈਨ ਉੱਤੇ ਬਿਆਨ ਦਿੱਤਾ। ਇੱਕ ਖਾਸ ਇੰਟਰਵਿਊ ਦੌਰਾਨ ਕਾਮੇਡੀਅਨ ਕੋਲੋਂ ਦਿਲਜੀਤ ਦੋਸਾਂਝ ਦੀ ਉਦਾਹਰਨ ਦੇ ਸਵਾਲ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਕਿਹਾ ਸੀ ਜਦੋਂ ਮੈਂ ਰਿਟਾਇਰ ਹੋ ਜਾਵਾਂਗਾ ਤਾਂ ਉਸ ਸਮੇਂ ਮੈਂ ਪੂਰੀ ਤਰ੍ਹਾਂ ਸਰਦਾਰ ਬਣ ਹਾਲੀਵੁੱਡ ਵਿੱਚ ਫਿਲਮਾਂ ਕਰਾਂਗਾ। ਇਹ ਮੇਰਾ ਰਿਟਾਇਰਮੈਂਟ ਪਲਾਨ ਹੈ। ਇਸ ਤੇ ਜਦੋਂ ਕਾਮੇਡੀਅਨ ਕੋਲੋਂ ਪੁੱਛਿਆ ਗਿਆ ਕਿ ਤੁਹਾਡਾ ਕੋਈ ਰਿਟਾਇਰਮੈਂਟ ਪਲੈਨ ਹੈ, ਤਾ ਉਨ੍ਹਾਂ ਜਵਾਬ ਦਿੱਤਾ ਕਿ ਮੇਰਾ ਕੋਈ ਰਿਟਾਇਰਮੈਂਟ ਪਲੈਨ ਨਹੀਂ ਹੈ। ਮੈਂ ਪਹਿਲਾਂ ਹੀ ਫਿਲਮਾਂ ਕਰਨੀਆਂ ਨੇ। ਐਕਟਰ ਕਰਦੇ ਰਿਟਾਇਰ ਹੁੰਦਾ ਹੀ ਨਹੀਂ ਹੈ। ਜਦੋਂ ਮੈਂ 94 ਸਾਲ ਦਾ ਵੀ ਹੋ ਜਾਣਾ ਉਦੋਂ ਵੀ ਮੈਨੂੰ ਪੜਦਾਦੇ ਦੇ ਰੋਲ ਆਉਣੇ, ਉਨ੍ਹਾਂ ਪੁੱਛਣਾ ਕੀ ਕਰੋਗੇ ਮੈਂ ਕਿਹਾ ਹਾਂ ਬਿਲਕੁੱਲ ਕਰਾਂਗਾ। ਐਕਟਰ ਕਿਉਂ ਰਿਟਾਇਰ ਹੋਏਗਾ ਕਦੇ... ਤੁਸੀ ਵੀ ਵੇਖੋ SirfPanjabiyat Media Networks ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਇਹ ਵੀਡੀਓ...






ਦੱਸਣਯੋਗ ਹੈ ਕਿ ਗੁਰਪ੍ਰੀਤ ਘੁੱਗੀ ਪਿਛਲੇ ਤਕਰੀਬਨ 3 ਦਹਾਕਿਆਂ ਤੋਂ ਪੰਜਾਬੀ ਸਿਨੇਮਾ 'ਤੇ ਰਾਜ ਕਰਦੇ ਆ ਰਹੇ ਹਨ। ਉਨ੍ਹਾਂ ਨੇ ਕਮੇਡੀਅਨ ਬਣ ਕੇ ਲੋਕਾਂ ਨੂੰ ਖੂਬ ਹਸਾਇਆ ਤੇ ਹੁਣ ਉਹ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਘੁੱਗੀ ਹਾਲ ਹੀ 'ਚ ਫਿਲਮ ਪ੍ਰਾਹੁਣਾ 2 ਵਿੱਚ ਨਜ਼ਰ ਆਏ। ਇਸ ਤੋਂ ਇਲਾਵਾ ਉਹ ਫਿਲਮ ਅਰਦਾਸ ਵਿੱਚ ਵੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਹ ਫਿਲਮ 24 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਏਗੀ।