ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਇਨ੍ਹਾਂ ਦਿਨੀਂ ਇੱਕ ਟ੍ਰੈਂਡ ਕਾਫੀ ਫੋਲੋ ਕੀਤਾ ਜਾ ਰਿਹਾ ਹੈ। ਤੇ ਇਹ ਟ੍ਰੈਂਡ ਹੈ ਗਾਇਕ ਅਤੇ ਗੀਤਕਾਰ ਦਾ ਆਪਣਾ-ਆਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦਾ। ਜਿਸ 'ਤੇ ਸਭ ਆਪਣੇ ਪ੍ਰੋਜੈਕਟਸ ਨੂੰ ਰਿਲੀਜ਼ ਕਰਦੇ ਹਨ। ਇਸ ਟ੍ਰੈਂਡ ਨੂੰ ਹੁਣ ਗਾਇਕ ਤੇ ਗੀਤਕਾਰ ਹੈਪੀ ਰਾਏਕੋਟੀ ਨੇ ਵੀ ਫੋਲੋ ਕੀਤਾ ਹੈ। ਇਸ ਦੇ ਨਾਲ ਹੀ ਖ਼ਬਰ ਹੈ ਤਿ ਹੈਪੀ ਆਪਣੇ ਯੂਟਿਊਬ ਚੈਨਲ 'ਤੇ ਗਾਇਕ ਨਿੰਜਾ ਨਾਲ ਇੱਕ ਵੱਡਾ ਗੀਤ ਲੈ ਕੇ ਆਉਣ ਵਾਲੇ ਹਨ। ਜੀ ਹਾਂ ਤੁਸੀਂ ਸਹੀ ਪੜ੍ਹੀਆ। ਇਸ ਦੇ ਨਾਲ ਹੀ ਦੱਸ ਦਈਏ ਕਿ ਦੋਵਾਂ ਦੇ ਇਸ ਗਾਣੇ ਦਾ ਨਾਂ ਹੋਵੇਗਾ Be Ready, ਜਿਸ ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਿਆ ਹੈ।
ਦੱਸ ਦਈਏ ਕਿ ਇਸ ਗਾਣੇ ਦੇ ਗ੍ਰੈਂਡ ਹੋਣਾ ਦਾ ਅੰਦਾਜ਼ਾ ਇਸਦੇ ਟੀਜ਼ਰ ਤੋਂ ਹੀ ਲਗਾਇਆ ਜਾ ਸਕਦਾ ਹੈ। ਇਸ ਗਾਣੇ 'ਚ ਪੰਜਾਬੀ ਅਦਾਕਾਰ ਯਾਦ ਗਰੇਵਾਲ, ਮਹਾਵੀਰ ਭੁੱਲਰ ਵੀ ਨਜ਼ਰ ਆਉਣਗੇ। ਜੇਕਰ ਇਸ ਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਮਿਊਜ਼ਿਕ ਤਿਆਰ ਕੀਤਾ ਹੈ ਦੇਸੀ ਕਰੁ ਨੇ ਅਤੇ ਇਸ ਗਾਣੇ ਨੂੰ ਲਿਖਿਆ ਵੀ ਖੁਦ ਹੈਪੀ ਰਾਏਕੋਟੀ ਨੇ ਹੈ।
ਹੈਪੀ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਣ ਵਾਲਾ ਇਹ ਤੀਸਰਾ ਗੀਤ ਹੋਵੇਗਾ। ਇਸ ਤੋਂ ਪਹਿਲਾ ਹੈਪੀ ਆਪਣੇ ਚੈਨਲ 'ਤੇ ਵਾਹਗੁਰੂ ਅਤੇ ਕਿਸਾਨੀ ਹੋਕਾ ਗੀਤ ਰਿਲੀਜ਼ ਕਰ ਚੁੱਕੇ ਹਨ। ਜੋ ਹੈਪੀ ਦੀ ਆਵਾਜ਼ ਵਿਚ ਹੀ ਸੀ। ਪਰ ਹੈਪੀ ਦੇ ਚੈਨਲ 'ਤੇ ਆਉਣ ਵਾਲਾ ਇਹ ਤੀਸਰਾ ਗੀਤ ਤਹਾਨੂੰ ਸਭ ਨੂੰ ਨਿੰਜਾ ਦੀ ਆਵਾਜ਼ ਵਿਚ ਸੁਨਣ ਨੂੰ ਮਿਲੇਗਾ। ਇਸ ਗੀਤ ਨੂੰ ਸੁਣਨ ਲਈ ਫੈਨਜ਼ ਨੂੰ 27 ਅਪ੍ਰੈਲ ਦਾ ਇੰਤਜ਼ਾਰ ਕਰਨਾ ਪਵੇਗਾ। ਸਾਡੇ ਵਲੋਂ ਹੈਪੀ ਰਾਏਕੋਟੀ ਦੇ ਇਸ ਨਵੇਂ ਵੈਂਚਰ ਲਈ ਹੈਪੀ ਨੂੰ ਬਹੁਤ ਬਹੁਤ ਮੁਬਾਰਕਾਂ।
ਇਹ ਵੀ ਪੜ੍ਹੋ: Corona Cases in Punjab: ਰੁੱਕਣ ਦਾ ਨਾਂਅ ਨਹੀਂ ਲੈ ਰਹੀ ਪੰਜਾਬ 'ਚ ਕੋਰੋਨਾ ਦੀ ਦੂਜੀ ਲਹਿਰ, ਸਾਹਮਣੇ ਆਏ ਹੈਰਾਨ ਕਰਨ ਵਾਲੇ ਅੰਕੜੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904