ਚੰਡੀਗੜ੍ਹ: ਬਿੱਗ ਬੌਸ 13 ਦੇ ਮਸ਼ਹੂਰ ਮੁਕਾਬਲੇਬਾਜ਼ ਹਿਮਾਂਸ਼ੀ ਖੁਰਾਣਾ ਤੇ ਅਸੀਮ ਰਿਆਜ਼ ਦੀ ਕੈਮਿਸਟਰੀ ਨੇ ਲੋਕਾਂ ਦਾ ਦਿਲ ਜਿੱਤਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਦੋਵਾਂ ਨੂੰ ਸ਼ੋਅ 'ਚ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਖਾਸ ਗੱਲ ਇਹ ਹੈ ਕਿ 'ਬਿੱਗ ਬੌਸ 13' ਖ਼ਤਮ ਹੋਣ ਤੋਂ ਬਾਅਦ ਵੀ ਹਿਮਾਂਸ਼ੀ ਖੁਰਾਣਾ ਤੇ ਅਸੀਮ ਰਿਆਜ਼ ਇਕੱਠੇ ਨਜ਼ਰ ਆ ਰਹੇ ਹਨ ਤੇ ਦੋਵਾਂ ਨੇ ਸ਼ੋਅ ਤੋਂ ਬਾਅਦ ਵੀ ਲੋਕਾਂ ਦਾ ਦਿਲ ਜਿੱਤਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।

ਹਾਲ ਹੀ ਵਿੱਚ ਅਸੀਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦਾ ਨਵਾਂ ਗੀਤ 'ਦਿਲ ਕੋ ਮੈਨੇ ਦੀ ਕਸਮ' ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਵਿੱਚ ਹਿਮਾਂਸ਼ੀ ਤੇ ਅਸੀਮ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਸੀਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਦੇ ਨਵੇਂ ਗਾਣੇ ਨੂੰ ਅਰੀਜੀਤ ਸਿੰਘ ਨੇ ਆਪਣੀ ਆਵਾਜ਼ ਦਿੱਤੀ ਹੈ। ਜਦਕਿ ਗਾਣੇ ਦਾ ਸੰਗੀਤ ਅਮਾਲ ਮਲਿਕ ਨੇ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਇਹ ਗਾਣਾ ਟੀ-ਸੀਰੀਜ਼ 'ਤੇ ਰਿਲੀਜ਼ ਕੀਤਾ ਗਿਆ ਹੈ।



ਇਸ ਦੇ ਨਾਲ ਹੀ ਦੱਸ ਦਈਏ ਕਿ ਹਿਮਾਂਸ਼ੀ ਤੇ ਆਮੀਮ ਦੇ ਇਸ ਗਾਣੇ ਨੂੰ ਹੁਣ ਤਕ 12 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਬਾਅਦ ਇਹ ਗਾਣਾ ਨੰਬਰ-1 'ਤੇ ਟ੍ਰੈਂਡ ਕਰ ਰਿਹਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904