ਮੁੰਬਈ: ਮੁੰਬਈ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਫੇਕ ਲਾਇਕਸ, ਵਿਊਜ਼ ਤੇ ਫੌਲੋਅਰਜ਼ ਪ੍ਰੋਵਾਈਡ ਕਰਨ ਵਾਲੀ ਕੰਪਨੀ ਦੇ ਹੈੱਡ ਨੂੰ ਗ੍ਰਿਫਤਾਰ ਕੀਤਾ ਹੈ। ਇਸੇ ਕੇਸ ਵਿੱਚ ਰੈਪਰ ਬਾਦਸ਼ਾਹ ਤੋਂ ਪਿਛਲੇ ਦਿਨੀਂ ਪੁੱਛਗਿੱਛ ਕੀਤੀ ਗਈ ਸੀ। ਬਾਦਸ਼ਾਹ 'ਤੇ ਆਪਣੇ ਗਾਣਿਆਂ ਦੇ ਵਿਊਜ਼ ਨੂੰ ਵਧਾਉਣ ਦੇ ਇਲਜ਼ਾਮ ਲੱਗੇ ਸੀ ਕਿ ਬਾਦਸ਼ਾਹ ਨੇ ਇੱਕ ਕੰਪਨੀ ਨੂੰ 72 ਲੱਖ ਰੁਪਏ ਫੇਕ ਵਿਊਜ਼ ਕਰਵਾਉਣ ਲਈ ਦਿੱਤੇ, ਪਰ ਬਾਦਸ਼ਾਹ ਨੇ ਇਨ੍ਹਾਂ ਸਭ ਇਲਜ਼ਾਮਾਂ ਦਾ ਖੰਡਨ ਕੀਤਾ।


ਅਜਿਹੀ ਹਾਲਤ  ਵਿੱਚ ਹੁਣ ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਹੈ। ਇਸ ਪੋਸਟ ਨਾਲ ਮੀਕਾ ਸਿੰਘ ਨੇ ਉਨ੍ਹਾਂ ਸਿਤਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਆਪਣੀ ਸੋਸ਼ਲ ਮੀਡੀਆ ਪੋਸਟਾਂ ਦੇ ਲਾਇਕਸ ਤੇ ਵਿਊਜ਼ ਨੂੰ ਵਧਾਉਣ ਲਈ ਪੈਸੇ ਖਰਚਦੇ ਹਨ। ਆਪਣੀ ਇੰਸਟਾਗ੍ਰਾਮ ਪੋਸਟ ਵਿੱਚ ਮੀਕਾ ਨੇ ਆਪਣੀਆਂ ਬਹੁਤ ਸਾਰੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਇਸ ਦੇ ਨਾਲ ਲਿਖਿਆ ਕਿ ਉਸ ਨੂੰ ਲੱਗਦਾ ਹੈ, ਉਹ ਕਈ ਲੋਕਾਂ ਤੋਂ ਪਿੱਛੇ ਰਹਿ ਗਿਆ ਹੈ।

'ਲਾਲ ਸਿੰਘ ਚੱਢਾ' ਬਣੇ ਆਮਿਰ ਖ਼ਾਨ ਨੇ ਕੀਤੀ ਕੰਮ 'ਤੇ ਵਾਪਸੀ, ਸ਼ੂਟਿੰਗ ਲਈ ਪਹੁੰਚੇ ਤੁਰਕੀ

ਆਪਣੀ ਪੋਸਟ ਵਿੱਚ ਲਿਖਿਆ- “ਮੈਂ ਸੁਣਿਆ ਹੈ ਕਿ ਬਹੁਤ ਸਾਰੇ ਅਦਾਕਾਰ ਤੇ ਗਾਇਕ ਯੂ-ਟਿਊਬ ਤੇ ਇੰਸਟਾਗ੍ਰਾਮ 'ਤੇ ਫੇਕ ਵਿਊਜ਼ ਲਈ ਪੈਸੇ ਖਰਚ ਕਰ ਰਹੇ ਹਨ। ਮੈਂ ਬਹੁਤ ਮੂਰਖ ਹਾਂ ਮੈਂ ਤਾਂ 50 ਤੋਂ ਵੱਧ ਘਰ ਖਰੀਦਣ ਲਈ ਹਮੇਸ਼ਾ ਜਾਇਦਾਦ ਵਿੱਚ ਇਨਵੈਸਟ ਕੀਤਾ। ਆਪਣੀ ਕਮਾਈ ਦਾ 10 ਪ੍ਰਤੀਸ਼ਤ ਡੋਨੇਸ਼ਨ 'ਚ ਵੀ ਪਾਇਆ। ਸ਼ਾਇਦ ਮੈਨੂੰ ਵੀ ਫੇਕ ਵਿਊਜ਼ ਖਰੀਦਣੇ ਚਾਹੀਦੇ ਸੀ, ਫਿਰ ਮੇਰੇ ਵੀ ਰਿਕਾਰਡ ਬਣਨੇ ਸੀ। ਹਾਏ ਮੈਂ ਸਭ ਤੋਂ ਪਿੱਛੇ ਰਹਿ ਗਿਆ।"