ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਮਾਰੀ ਨੇ ਸਭ ਨੂੰ ਆਪਣੇ ਕਹਿਰ ਨਾਲ ਤਬਾਹ ਕੀਤਾ ਹੈ। ਕੋਰੋਨਾ ਦੇ ਕੇਸ ਹੁਣ ਤੇਜ਼ੀ ਨਾਲ ਭਾਰਤ 'ਚ ਵੀ ਵਧ ਰਹੇ ਹਨ। ਬੀਤੇ ਇੱਕ ਹਫਤੇ 'ਚ ਕੋਰੋਨਾ ਨੇ ਸਭ ਤੋਂ ਜ਼ਿਆਦਾ ਤਬਾਹੀ ਭਾਰਤ 'ਚ ਮਚਾਈ। ਦੱਸ ਦਈਏ ਕਿ 3 ਤੋਂ 9 ਅਗਸਤ ਤਕ ਭਾਰਤ '4 ਲੱਖ 11 ਹਜ਼ਾਰ 379 ਨਵੇਂ ਮਾਮਲੇ ਆਏ, ਜਦਕਿ ਅਮਰੀਕਾ '3 ਲੱਖ 84 ਹਜ਼ਾਰ 174 ਕੇਸ ਸਾਹਮਣੇ ਆਏ।
ਅਮਰੀਕਾ ਵਿਚ ਕੋਰੋਨਾ ਕੇਸਭਾਰਤ ਵਿਚ ਕੋਰੋਨਾ ਕੇਸ
ਅਗਸਤ4864652050
ਅਗਸਤ5450452509
ਅਗਸਤ5514856282
ਅਗਸਤ5871062538
ਅਗਸਤ6324661537
ਅਗਸਤ5607164399
ਅਗਸਤ4784962064
ਕੁਲ384,174411,379
 
ਅਮਰੀਕਾ ਵਿਚ ਕੋਰੋਨਾ ਕਰਕੇ ਮੌਤਾਂਭਾਰਤ ਵਿਚ ਕੋਰੋਨਾ ਕਰਕੇ ਮੌਤਾਂ
ਅਗਸਤ562803
ਅਗਸਤ1359857
ਅਗਸਤ1319904
ਅਗਸਤ1203886
ਅਗਸਤ1290933
ਅਗਸਤ989861
ਅਗਸਤ5341007
ਕੁਲ72566251
ਦੱਸ ਦਈਏ ਕਿ ਭਾਰਤ ਵਿੱਚ ਕੋਰੋਨਾ ਪੌਜੇਟਿਵ ਕੇਸਾਂ ਦੀ ਗਿਣਤੀ ਅਸਮਾਨ ਛੂਹ ਰਹੀ ਹੈ। ਪਿਛਲੇ ਚਾਰ ਦਿਨਾਂ ਤੋਂ 60 ਹਜ਼ਾਰ ਤੋਂ ਵੱਧ ਕੇਸ ਦਰਜ ਕੀਤੇ ਜਾ ਰਹੇ ਹਨ। ਦੇਸ਼ ਵਿੱਚ ਹੁਣ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 22 ਲੱਖ ਨੂੰ ਪਾਰ ਕਰ ਗਈ ਹੈ। ਹਾਲਾਂਕਿ ਇਸ ਵਿੱਚੋਂ 15 ਲੱਖ ਠੀਕ ਹੋ ਚੁੱਕੇ ਹਨ, ਪਰ 6 ਲੱਖ ਅਜੇ ਵੀ ਐਕਟਿਵ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਧਰ, 44,386 ਆਪਣੀਆਂ ਜਾਨਾਂ ਗਵਾ ਚੁੱਕੇ ਹਨ।ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904