ਚੰਡੀਗੜ੍ਹ: ਬਿੱਗ ਬੌਸ ਦੀ ਸਾਬਕਾ ਕੰਟੈਸਟੇਂਟ ਪੰਜਾਬੀ ਅਦਾਕਾਰਾ ਅਤੇ ਮਾਡਲ ਹਿਮਾਂਸ਼ੀ ਖੁਰਾਣਾ (Himanshi Khurana) ਹੁਣ ਕੁਝ ਨਵਾਂ ਕਰਨ ਲਈ ਤਿਆਰ ਹੈ। ਉਹ ਜਲਦੀ ਹੀ ਫੈਨਸ ਨੂੰ ਸਿਲਵਰ ਸਕਰੀਨ 'ਤੇ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਹਿਮਾਂਸ਼ੀ ਦੇ ਫੈਨਸ ਨੂੰ ਉਸ ਦੀ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਹੁਣ ਹਿਮਾਂਸ਼ੀ ਨੇ ਆਪਣੇ ਚਾਹੁਣਵਾਲਿਆਂ ਲਈ ਖੁਸ਼ਖਬਰੀ ਸਾਂਝੀ ਕੀਤੀ ਹੈ।
ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਜਲਦੀ ਹੀ ਪੰਜਾਬੀ ਰੌਕਸਟਾਰ ਗਿੱਪੀ ਗਰੇਵਾਲ (Gippy Grewal) ਦੇ ਨਾਲ ਫ਼ਿਲਮ 'ਸ਼ਾਵਾ ਨੀ ਗਰਦਾਰੀ ਲਾਲ' (Film Shava Ni Girdhari Lal) 'ਚ ਨਜ਼ਰ ਆਉਣ ਵਾਲੀ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਹਿਮਾਂਸ਼ੀ ਨੇ ਇਸ ਫ਼ਿਲਮ ਦੀ ਸ਼ੂਟਿੰਹ ਵੀ ਸ਼ੁਰੂ ਕਰ ਦਿੱਤੀ ਹੈ। ਹਿਮਾਂਸ਼ੀ ਅਤੇ ਗਿੱਪੀ ਦੀ ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ਦੇ ਨੇੜੇ ਸ਼ੁਰੂ ਹੋ ਗਈ ਹੈ।
ਇਸ ਦੀ ਸ਼ੂਟਿੰਗ ਦੇ ਸ਼ੁਰੂ ਹੋਣ ਦੀ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਹਿਮਾਂਸ਼ੀ ਕਲੈਪ ਬੋਰਡ ਲੈ ਕੇ ਖੜ੍ਹੇ ਨਜ਼ਰ ਆ ਰਹੀ ਹੈ। ਇਸ 'ਤੇ ਲਿਖਿਆ ਹੈ 'ਸ਼ਾਵਾ ਨੀ ਗਾਰਦਾਰੀ ਲਾਲ' ਜੋ ਕਿ ਫਿਲਮ ਦਾ ਟਾਈਟਲ ਹੈ। ਇਸ ਫਿਲਮ ਵਿਚ ਹਿਮਾਂਸ਼ੀ ਖੁਰਾਣਾ ਦੇ ਨਾਲ ਗਿਪੀ ਗਰੇਵਾਲ ਤੋਂ ਇਲਾਵਾ ਤੁਹਾਨੂੰ ਨੀਰੂ ਬਾਜਵਾ ਅਤੇ ਸੁਰੀਲੀਗੌਤਮ ਵੀ ਹੋਣਗੇ।
ਦੱਸ ਦਈਏ ਕਿ ਇਸ ਫਿਲਮ ਨੂੰ ਖੁਦ ਗਿੱਪੀ ਡਾਈਰੈਕਟ ਕਰਨਗੇ। ਫਿਲਮ ਨੂੰ ਰਾਣਾ ਰਣਬੀਰ ਨੇ ਲਿਖਿਆ ਹੈ ਅਤੇ ਇਸ ਫਿਲਮ ਵਿਚ ਰਾਣਾ ਐਕਟਿੰਗ ਕਰਦੇ ਵੀ ਨਜ਼ਰ ਆਉਣਗੇ। ਹੁਣ ਇਸ ਫ਼ਿਲਮ 'ਚ ਤਿੰਨ ਕੁੜੀਆਂ ਦੀ ਐਂਟਰੀ ਤਾਂ ਹੋ ਗਈ ਹੈ ਬਸ ਵੇਖਣਾ ਹੋੇਵਗਾ ਕਿ ਇਨ੍ਹਾਂ ਨਾਲ ਗਿੱਪੀ ਅਤੇ ਰਾਣਾ ਰਣਬੀਰ ਕਿਵੇਂ ਮਸਤੀ ਕਰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904