ਚੰਡੀਗੜ੍ਹ: ਅਸ਼ਲੀਲ ਤੇ ਭੱਦੀ ਸ਼ਬਦਾਵਲੀ ਵਾਲੇ ਗੀਤ ਗਾਉਣ ਨੂੰ ਲੈ ਵਿਵਾਦਾਂ 'ਚ ਰਹਿਣ ਵਾਲੇ ਗਾਇਕ ਹਿਰਦੇਸ਼ ਸਿੰਘ ਉਰਫ ਯੋ ਯੋ ਹਨੀ ਸਿੰਘ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਆ ਗਏ ਹਨ। '25 ਪਿੰਡਾਂ' ਗੀਤ ਰਾਹੀਂ ਅਸ਼ਲੀਲਤਾ ਫੈਲਾਉਣ 'ਤੇ ਇਤਰਾਜ਼ ਜ਼ਾਹਰ ਕੀਤਾ ਗਿਆ ਹੈ। ਇੱਕ ਵਕੀਲ ਨੇ ਹਨੀ ਸਿੰਘ ਸਮੇਤ ਉਸਦੇ ਮੈਨੇਜਰ ਰੂਪ ਕੁਮਾਰ, ਸਿੰਗਰ ਬਾਦਸ਼ਾਹ ਉਰਫ਼ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਤੇ ਸਬੰਧਤ ਗਾਣੇ ਵਿੱਚ ਸ਼ਾਮਲ ਮੈਂਬਰਾਂ ਦੇ ਖ਼ਿਲਾਫ਼ ਐੱਫ਼.ਆਈ.ਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ।


ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਸੁਨੀਲ ਮੱਲਨ ਨੇ ਚੰਡੀਗੜ੍ਹ ਪੁਲਿਸ ਦੇ ਐੱਸ.ਐੱਸ.ਪੀ ਕੁਲਦੀਪ ਸਿੰਘ ਨੂੰ ਸ਼ਿਕਾਇਤ ਦਿੱਤੀ ਹੈ। ਆਰੋਪੀਆਂ ਵੱਲੋਂ ਕਥਿਤ ਗਾਣੇ ਵਿੱਚ ਅਸ਼ਲੀਲ ਸ਼ਬਦਾਂ ਦਾ ਪ੍ਰਯੋਗ ਕਰਨ, ਔਰਤਾਂ ਦੀ ਇੱਜ਼ਤ ਨੂੰ ਤਾਰ-ਤਾਰ ਕਰਨ, ਮਹਿਲਾਵਾਂ ਨੂੰ ਜਨਤਕ ਤੌਰ 'ਤੇ ਅਸ਼ਲੀਲ ਤਰੀਕੇ ਨਾਲ ਪੇਸ਼ ਕਰਨਾ, ਔਰਤਾਂ ਤੇ ਮਰਦਾਂ ਨੇ ਪ੍ਰਾਈਵੇਟ ਪਾਰਟਸ ਨੂੰ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕਰਕੇ ਗਾਣੇ ਵਿੱਚ ਪੇਸ਼ ਕਰਨ ਦੇ ਇਲਜ਼ਾਮ ਲਾਏ ਹਨ।


ਸ਼ਿਕਾਇਤ ਵਿੱਚ ਐੱਸਐੱਸਪੀ ਨੂੰ ਦੱਸਿਆ ਗਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸਾਲ 2016 ਵਿੱਚ ਅਸ਼ਲੀਲ, ਹਥਿਆਰਾਂ ਵਾਲੇ ਤੇ ਭੜਕਾਊ ਗਾਣਿਆਂ ਦੇ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ। 22 ਜੁਲਾਈ 2019 ਨੂੰ ਕੋਰਟ ਦੇ ਆਦੇਸ਼ ਤਹਿਤ ਅਜਿਹੇ ਗਾਣਿਆਂ ਤੇ ਕਾਰਵਾਈ ਹੋਈ ਚਾਹੀਦੀ ਹੈ।


ਇਹ ਵੀ ਪੜ੍ਹੋ: '33 ਸਾਲ ਸਿਲਵਰ ਸਕ੍ਰੀਨ 'ਤੇ ਰਾਜ' ਜਾਣੋ ਸਰਗੁਣ ਮਹਿਤਾ ਨੇ ਅਕਸ਼ੇ ਕੁਮਾਰ ਲਈ ਕੀ ਕਿਹਾ?


25 ਪਿੰਡਾਂ ਗਾਣੇ ਦਾ ਟਾਇਟਲ ਹੈ। ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਇਸ ਗੀਤ ਨਾਲ ਜੁੜੇ ਗਾਇਕ ਅਤੇ ਹੋਰਨਾਂ ਤੇ ਕਾਰਵਾਈ ਦੀ ਮੰਗ ਕੀਤੀ ਹੈ। Indecent Representation of Women Prohibition ਐਕਟ 1986 ਤੇ IPC ਦੀ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ।


ਐੱਸ.ਐੱਸ.ਪੀ ਤੋਂ ਮੰਗ ਕੀਤੀ ਗਈ ਕਿ ਸਾਇਬਰ ਕ੍ਰਾਇਮ ਦੀ ਮਦਦ ਨਾਲ ਇਸ ਗੀਤ ਦੇ ਬੋਲ. ਵੀਡੀਓ ਅਤੇ ਸੋਸ਼ਲ ਮੀਡੀਆ ਖਾਤੇ ਦੇ ਮਾਲਕ ਦਾ ਪਤਾ ਕਰਕੇ ਉਸ ਖ਼ਿਲਾਫ਼ ਐੱਫ਼ਆਈਆਰ ਦਰਜ ਕੀਤੀ ਜਾਵੇ। ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਕਾਨੂੰਨ ਦਾ ਪਾਲਣ ਕਰਵਾਏ ਤੇ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇ। ਉੱਥੇ ਹੀ ਵਕੀਲ ਨੇ ਪੁਲਿਸ ਨੂੰ ਯਾਦ ਕਰਵਾਇਆ ਕਿ ਕਾਰਵਾਈ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਸਕਦੀ ਹੈ।


ਇਹ ਵੀ ਪੜ੍ਹੋ: ਰਣਵੀਰ ਸਿੰਘ ਦਾ ਨਿਊਡ ਫੋਟੋਸ਼ੂਟ ਦੇਖ ਕੇ ‘ਬਲਸ਼’ ਕਰਨ ਲੱਗੀ ਸੀ Shehnaaz Gill