ਬੀਤੇ ਦਿਨੀਂ ਰਣਵੀਰ ਸਿੰਘ ਦਾ ਨਿਊਡ ਫੋਟੋਸ਼ੂਟ ਕਾਫੀ ਵਾਇਰਲ ਹੋਇਆ ਸੀ। ਇਹ ਵੀ ਕਾਫੀ ਸੁਰਖੀਆਂ 'ਚ ਰਿਹਾ ਸੀ। ਇਸ ਦੇ ਲਈ ਰਣਵੀਰ ਸਿੰਘ ਖਿਲਾਫ ਐਫਆਈਆਰ ਵੀ ਦਰਜ ਹੋ ਗਈ ਸੀ। ਹਰ ਦਿਨ ਅਦਾਕਾਰ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਸਨ। ਹੁਣ ਸ਼ਹਿਨਾਜ਼ ਗਿੱਲ ਨੇ ਰਣਵੀਰ ਸਿੰਘ ਦੇ ਇਸ ਫੋਟੋਸ਼ੂਟ ਦਾ ਸਮਰਥਨ ਕੀਤਾ ਹੈ। ਸ਼ਹਿਨਾਜ਼ ਗਿੱਲ ਤਾਜ਼ਾ ਸੈਲੀਬ੍ਰਿਟੀ ਹੈ, ਜਿਸ ਨੇ ਅਦਾਕਾਰ ਦੇ ਇਸ ਫੋਟੋਸ਼ੂਟ ਦੀ ਤਾਰੀਫ ਕੀਤੀ ਹੈ। ਜਦੋਂ ਸ਼ਹਿਨਾਜ਼ ਗਿੱਲ ਨੂੰ ਰਣਵੀਰ ਸਿੰਘ ਦੇ ਨਿਊਡ ਫੋਟੋਸ਼ੂਟ 'ਤੇ ਪ੍ਰਤੀਕਿਰਿਆ ਕਰਨ ਲਈ ਕਿਹਾ ਗਿਆ ਤਾਂ ਉਹ 'ਬਲਸ਼' ਕਰਨ ਲੱਗੀ।


ਸ਼ਹਿਨਾਜ਼ ਗਿੱਲ ਨੇ ਦਿੱਤੀ ਪ੍ਰਤੀਕਿਰਿਆ


ਤਾਜ਼ਾ ਇੰਟਰਵਿਊ 'ਚ ਸ਼ਹਿਨਾਜ਼ ਗਿੱਲ ਤੋਂ ਪੁੱਛਿਆ ਗਿਆ ਸੀ ਕਿ ਜੇਕਰ ਉਹ ਰਣਵੀਰ ਸਿੰਘ ਨੂੰ ਮਿਲੇ ਤਾਂ ਸਭ ਤੋਂ ਪਹਿਲਾਂ ਉਹ ਉਨ੍ਹਾਂ ਨੂੰ ਕੀ ਕਹੇਗੀ? ਇਸ 'ਤੇ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਮੈਂ ਉਨ੍ਹਾਂ ਨਾਲ ਉਨ੍ਹਾਂ ਦੇ ਨਿਊਡ ਫੋਟੋਸ਼ੂਟ ਬਾਰੇ ਗੱਲ ਕਰਾਂਗੀ। ਕਨੈਕਟ ਐਫਐਮ ਕੈਨੇਡਾ ਨਾਲ ਗੱਲਬਾਤ ਦੌਰਾਨ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਮੈਂ ਰਣਵੀਰ ਸਿੰਘ ਨੂੰ ਦੱਸਾਂਗੀ ਕਿ ਮੈਂ ਕਦੇ ਵੀ ਤੁਹਾਡੇ ਇੰਸਟਾਗ੍ਰਾਮ 'ਤੇ ਕੋਈ ਪੋਸਟ ਲਾਈਕ ਨਹੀਂ ਕੀਤੀ। ਉਹ ਪਹਿਲੀ ਲਾਈਕ ਕੀਤੀ ਸੀ।


ਦੱਸ ਦੇਈਏ ਕਿ ਇਸ ਹਫਤੇ ਮੁੰਬਈ ਪੁਲਿਸ ਨੇ ਨਿਊਡ ਫੋਟੋਸ਼ੂਟ ਮਾਮਲੇ 'ਚ FIR 'ਤੇ ਰਣਵੀਰ ਸਿੰਘ ਦਾ ਬਿਆਨ ਦਰਜ ਕੀਤਾ ਹੈ। ਰਣਵੀਰ ਖ਼ਿਲਾਫ਼ IPC ਦੀ ਧਾਰਾ 509, 292, 294, ਆਈਟੀ ਐਕਟ ਦੀ ਧਾਰਾ 67ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। NGO ਚਲਾਉਣ ਵਾਲੇ ਲਲਿਤ ਸ਼ਿਆਮ ਨੇ ਰਣਵੀਰ ਸਿੰਘ ਖਿਲਾਫ FIR ਦਰਜ ਕਰਵਾਈ ਹੈ। ਉਨ੍ਹਾਂ ਦਾ ਇਲਜ਼ਾਮ ਹੈ ਕਿ ਰਣਵੀਰ ਸਿੰਘ ਦੀਆਂ ਨਗਨ ਤਸਵੀਰਾਂ ਦੇਖ ਕੇ ਔਰਤਾਂ ਦੇ ਮਨਾਂ 'ਚ ਸ਼ਰਮ ਪੈਦਾ ਹੋਵੇਗੀ। ਉਨ੍ਹਾਂ ਦੀ ਮੰਗ ਹੈ ਕਿ ਰਣਵੀਰ ਦੀਆਂ ਨਗਨ ਤਸਵੀਰਾਂ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ ਤੋਂ ਹਟਾ ਦੇਣਾ ਚਾਹੀਦਾ ਹੈ।


ਇਸ ਫੋਟੋਸ਼ੂਟ ਲਈ ਕਈ ਮਸ਼ਹੂਰ ਹਸਤੀਆਂ ਨੇ ਰਣਵੀਰ ਸਿੰਘ ਦਾ ਸਮਰਥਨ ਕੀਤਾ ਹੈ। ਇਨ੍ਹਾਂ ਵਿੱਚ ਆਲੀਆ ਭੱਟ, ਅਰਜੁਨ ਕਪੂਰ, ਪਰਿਣੀਤੀ ਚੋਪੜਾ, ਪ੍ਰਿਅੰਕਾ ਚੋਪੜਾ, ਮਸਾਬਾ ਗੁਪਤਾ, ਅਨੁਰਾਗ ਕਸ਼ਯਪ, ਜ਼ੋਇਆ ਅਖਤਰ, ਦੀਆ ਮਿਰਜ਼ਾ, ਰਾਮ ਗੋਪਾਲ ਵਰਮਾ, ਪੂਨਮ ਪਾਂਡੇ ਸ਼ਾਮਲ ਹਨ। ਰਣਵੀਰ ਸਿੰਘ ਦੀ ਪਤਨੀ ਦੀਪਿਕਾ ਪਾਦੁਕੋਣ ਨਿਊਡ ਫੋਟੋਸ਼ੂਟ ਨੂੰ ਲੈ ਕੇ ਉਨ੍ਹਾਂ ਦੀ ਸਭ ਤੋਂ ਵੱਡੀ ਸਮਰਥਕ ਹੈ। ਖਬਰਾਂ ਹਨ ਕਿ ਦੀਪਿਕਾ ਸ਼ੁਰੂ ਤੋਂ ਹੀ ਇਸ ਮੈਗਜ਼ੀਨ ਫੋਟੋਸ਼ੂਟ ਦਾ ਹਿੱਸਾ ਸੀ। ਦੀਪਿਕਾ ਨੂੰ ਇਹ ਕਾਂਸੈਪਟ ਕਾਫੀ ਪਸੰਦ ਆਇਆ ਸੀ।


ਰਣਵੀਰ ਸਿੰਘ ਦੇ ਇਸ ਨਿਊਡ ਫੋਟੋਸ਼ੂਟ ਤੋਂ ਕਈ ਪ੍ਰਸ਼ੰਸਕ ਪ੍ਰਭਾਵਿਤ ਹੋਏ। ਹਾਲਾਂਕਿ ਕੁਝ ਲੋਕਾਂ ਨੂੰ ਰਣਵੀਰ ਸਿੰਘ ਦੀਆਂ ਇਹ ਤਸਵੀਰਾਂ ਖਾਸ ਪਸੰਦ ਨਹੀਂ ਆਈਆਂ। ਯੂਜ਼ਰਸ ਨੇ ਰਣਵੀਰ ਸਿੰਘ ਨੂੰ ਖੂਬ ਟ੍ਰੋਲ ਕੀਤਾ। ਮੁੰਬਈ ਦੇ ਚੇਂਬੂਰ ਪੁਲਿਸ ਸਟੇਸ਼ਨ 'ਚ ਰਣਵੀਰ ਸਿੰਘ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਹੈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਰਣਵੀਰ ਸਿੰਘ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ 'ਜੈਸ਼ਭਾਈ ਜੌਰਦਾਰ' 'ਚ ਨਜ਼ਰ ਆਏ ਸਨ। ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ 'ਸਰਕਸ' ਅਤੇ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' ਹਨ।