Punjabi Singer Harbhajan Mann Health Update: ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਹਾਲ ਹੀ ਵਿੱਚ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਦੌਰਾਨ ਉਹ ਦਿੱਲੀ ਵਿੱਚ ਇੱਕ ਸ਼ੋਅ ਕਰਨ ਤੋਂ ਬਾਅਦ ਚੰਡੀਗੜ੍ਹ ਜਾ ਰਹੇ ਸਨ, ਜਦੋਂ ਉਹ ਦਿੱਲੀ-ਚੰਡੀਗੜ੍ਹ ਹਾਈਵੇਅ 44 'ਤੇ ਪਿਪਲੀ ਫਲਾਈਓਵਰ 'ਤੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾਅ ਗਈ ਅਤੇ ਪਲਟ ਗਈ।
ਰਿਪੋਰਟਾਂ ਅਨੁਸਾਰ ਹਰਭਜਨ ਮਾਨ ਨੂੰ ਕੋਈ ਸੱਟ ਨਹੀਂ ਲੱਗੀ, ਪਰ ਉਨ੍ਹਾਂ ਦੇ ਸੁਰੱਖਿਆ ਗਾਰਡ ਜ਼ਖਮੀ ਹੋ ਗਏ। ਹਰਭਜਨ ਮਾਨ ਦੇ ਨਾਲ ਉਨ੍ਹਾਂ ਦਾ ਮੈਨੇਜਰ, ਡਰਾਈਵਰ ਅਤੇ ਸੁਰੱਖਿਆ ਗਾਰਡ ਸਨ, ਯਾਨੀ ਕਿ ਕਾਰ ਵਿੱਚ ਕੁੱਲ ਚਾਰ ਲੋਕ ਸਨ। ਹਾਦਸੇ ਤੋਂ ਤੁਰੰਤ ਬਾਅਦ ਹਰਭਜਨ ਮਾਨ ਚੰਡੀਗੜ੍ਹ ਲਈ ਰਵਾਨਾ ਹੋ ਗਏ।
ਹੁਣ ਪੰਜਾਬੀ ਗਾਇਕ ਹਰਭਜਨ ਮਾਨ ਦੀ ਸਿਹਤ ਨੂੰ ਲੈ ਵੱਡੀ ਅਪਡੇਟ ਸਾਹਮਣੇ ਆਈ ਹੈ। ਦੱਸ ਦੇਈਏ ਕਿ ਗਾਇਕ ਜਸਬੀਰ ਜੱਸੀ ਨੇ ਇੱਕ ਪੋਸਟ ਸਾਂਝੀ ਕੀਤੀ ਅਤੇ ਲਿਖਿਆ ਹੈ, "ਬਾਬੇ ਨਾਨਕ ਦੀ ਮੇਹਰ ਅਤੇ ਆਵਾਮ ਦੀਆਂ ਅਸੀਸਾਂ ਨਾਲ ਹਰਭਜਨ ਮਾਨ ਭਾਜੀ ਬਿਲਕੁੱਲ ਠੀਕ-ਠਾਕ ਨੇ, ਲੱਖ ਲੱਖ ਸ਼ੁਕਰ।"
ਦੱਸਣਯੋਗ ਹੈ ਕਿ ਹਰਭਜਨ ਮਾਨ ਬਠਿੰਡਾ ਜ਼ਿਲ੍ਹੇ ਦੇ ਖੇਮੂਆਣਾ ਪਿੰਡ ਦੇ ਰਹਿਣ ਵਾਲੇ ਹਨ। ਗਾਇਕ 1980 ਵਿੱਚ ਸ਼ੌਕ ਵਜੋਂ ਗਾਉਣਾ ਸ਼ੁਰੂ ਕੀਤਾ ਸੀ। ਮਾਨ ਨੂੰ ਉਨ੍ਹਾਂ ਦੀ ਸਭ ਤੋਂ ਵੱਡੀ ਸਫਲਤਾ ਉਦੋਂ ਮਿਲੀ ਜਦੋਂ ਐਮਟੀਵੀ ਅਤੇ ਟੀ-ਸੀਰੀਜ਼ ਨੇ ਉਸਦਾ ਐਲਬਮ 'ਓਏ ਹੋਏ' ਰਿਲੀਜ਼ ਕੀਤਾ। ਇਸ ਤੋਂ ਬਾਅਦ ਮਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਸਨੇ ਬਹੁਤ ਸਾਰੇ ਪੰਜਾਬੀ ਹਿੱਟ ਗੀਤ ਗਾਏ, ਜਿੰਨ੍ਹਾਂ ਦੀ ਧੁਨ 'ਤੇ ਲੋਕ ਅੱਜ ਵੀ ਨੱਚਦੇ ਹਨ। ਗਾਉਣ ਤੋਂ ਇਲਾਵਾ ਹਰਭਜਨ ਮਾਨ ਨੇ ਅਦਾਕਾਰੀ ਵਿੱਚ ਵੀ ਆਪਣਾ ਹੱਥ ਅਜ਼ਮਾਇਆ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਸਰਾਹਿਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।