ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੇ ਫੇਮਸ ਗੀਤਕਾਰ ਜਾਨੀ ਕਿਸੇ ਜਾਣ-ਪਛਾਣ ਦੇ ਮੋਹਤਾਜ਼ ਨਹੀਂ। ਜਾਨੀ ਇਸ ਵੇਲੇ ਆਪਣੇ ਕੰਮ ਦੇ ਨਾਲ ਪੰਜਾਬ ਦੇ ਟੌਪ ਗੀਤਕਾਰਾਂ ਵਿੱਚ ਸਭ ਤੋਂ ਉੱਤੇ ਹੈ। ਜਾਨੀ ਨੇ ਨਾ ਸਿਰਫ ਪੰਜਾਬੀ ਬਲਕਿ ਬਾਲੀਵੁੱਡ ਮਿਉਜ਼ਿਕ ਇੰਡਸਟਰੀ ਨੂੰ ਵੀ ਕਈ ਸੁਰੀਲੇ ਹਿੱਟ ਗੀਤ ਦਿੱਤੇ ਪਰ ਹੁਣ ਲੱਗਦਾ ਹੈ ਗਾਣੇ ਲਿਖਦੇ-ਲਿਖਦੇ ਜਾਨੀ ਦੀ ਕਲਮ ਫ਼ਿਲਮਾਂ ਲਿਖਣ ਵਾਲੇ ਪਾਸੇ ਵੀ ਮੁੜੀ ਗਈ ਹੈ।


ਜੀ ਹਾਂ ਜੇਕਰ ਖ਼ਰਬਾਂ ਦੀ ਮੰਨੀਏ ਤਾਂ ਬਹੁਤ ਜਲਦ ਗਾਣੇ ਲਿਖਣ ਵਾਲੇ ਜਾਨੀ ਦੀ ਲਿਖੀ ਕਹਾਣੀ 'ਤੇ ਪੰਜਾਬੀ ਫਿਲਮ ਵੇਖਣ ਨੂੰ ਮਿਲ ਸਕਦੀ ਹੈ। ਇਹ ਗੱਲ ਬੇਸ਼ੱਕ ਥੋੜ੍ਹਾ ਹੈਰਾਨ ਕਰ ਵਾਲੀ ਹੈ, ਪਰ ਇਸ ਗੱਲ ਦਾ ਹਿੰਟ ਰਾਈਟਰ ਤੇ ਡਾਇਰੈਕਟਰ ਜਗਦੀਪ ਸਿੱਧੂ ਨੇ ਦਿੱਤਾ ਹੈ। ਜਗਦੀਪ ਸਿੱਧੂ ਇਨ੍ਹੀਂ ਦਿਨੀਂ ਫਿਲਮ ਕਿਸਮਤ ਦੇ ਸੀਕੁਅਲ ਲਈ ਇੰਗਲੈਂਡ ਪਹੁੰਚੇ ਹੋਏ ਹਨ।ਜਗਦੀਪ ਨੇ ਜਾਨੀ ਦੇ ਫਿਲਮ ਰਾਈਟਰ ਬਣਨ ਦਾ ਹਿੰਟ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਦਿੱਤਾ ਜਿਸ 'ਚ ਜਗਦੀਪ ਨੇ ਜਾਨੀ ਨੂੰ ਟੈਗ ਕਰਦੇ ਹੋਏ ਲਿਖਿਆ ਇਹ ਸਿਰਫ ਗਾਣੇ ਨਹੀਂ ਲਿਖਦਾ, ਇਹ ਮੇਰੇ ਨਾਲ ਫਿਲਮ ਵੀ ਲਿਖਦਾ ਹੈ। ਇਸ ਸਟੋਰੀ ਨੂੰ ਜਾਨੀ, ਬੀ ਪ੍ਰੈਕ ਤੇ ਹੋਰ ਕਈ ਕਲਾਕਾਰਾਂ ਨੇ ਵੀ ਸ਼ੇਅਰ ਕੀਤਾ ਹੈ।


ਇਸ ਇੰਸਟਾ ਸਟੋਰੀ ਨੇ ਜਾਨੀ ਦੇ ਫੈਨਜ਼ ਦੇ ਅੰਦਰ ਐਕਸਾਈਟਮੈਂਟ ਨੂੰ ਹੋਰ ਵਧ ਦਿੱਤਾ ਹੈ। ਉਧਰ ਜਗਦੀਪ ਨੇ ਸਟੋਰੀ ਵਿੱਚ Q2 ਦਾ ਲੋਗੋ ਪਾ ਕੇ ਫਿਲਮ ਕਿਸਮਤ-2 ਬਾਰੇ ਵੀ ਗੱਲ ਕੀਤੀ। ਜਾਨੀ ਨੇ ਫਿਲਮ ਕਿਸਮਤ ਦੇ ਗੀਤ ਲਿਖੇ ਸੀ ਤੇ ਇੱਕ ਵਾਰ ਫੇਰ ਜਾਨੀ ਹੀ ਕਿਸਮਤ ਦੇ ਸੀਕੁਅਲ ਦੇ ਗੀਤ ਲਿਖ ਰਿਹਾ ਹੈ।


ਜਗਦੀਪ ਵੱਲੋਂ ਸ਼ੇਅਰ ਕੀਤੀ ਗਈ ਜਾਨੀ ਬਾਰੇ ਸਟੋਰੀ ਉਪਰ ਫਿਲਹਾਲ ਆਫੀਸ਼ੀਅਲ ਸਟੇਟਮੈਂਟ ਆਉਣੀ ਬਾਕੀ ਹੈ ਜਿਸ ਦੀ ਉਡੀਕ ਜਾਨੀ ਦੇ ਫੈਨਸ ਬੇਸਬਰੀ ਨਾਲ ਕਰ ਰਹੇ ਹੋਣਗੇ।


ਇਹ ਵੀ ਪੜ੍ਹੋ: ਪੰਜਾਬ 'ਚ ਨਕਲੀ ਸ਼ਰਾਬ ਦਾ ਗੋਰਖਧੰਦਾ, 40 ਹਜ਼ਾਰ ਲੀਟਰ ਕੈਮੀਕਲ ਫੜਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904